Home >>Punjab

Anandpur Sahib News: ਨਿਹੰਗ ਸਿੰਘ ਦਾ ਛੱਡਿਆ ਤੀਰ ਜਾ ਖੁੱਭਿਆ ਸਖ਼ਸ਼ ਦੀ ਵੱਖੀ ’ਚ...ਹੋਲੇ ਮਹੱਲੇ ਦੌਰਾਨ ਦਿਖਾਏ ਜਾ ਰਹੇ ਸੀ ਕਰਤੱਬ

Anandpur Sahib Viral News: ਨਿਹੰਗ ਸਿੰਘ ਜਥੇਬੰਦੀਆਂ ਵੱਲੋਂ ਜੁਝਾਰੂ ਕਰਤਬ ਦਿਖਾਏ ਗਏ। ਨਿਹੰਗ ਸਿੰਘ ਆਪਣੇ ਜੁਝਾਰੂ ਕਰਤਵ ਦਿਖਾਏ ਨੇ ਤੇ ਘੋੜ ਸਵਾਰੀ ਦਾ ਪ੍ਰਦਰਸ਼ਨ ਕਰਦੇ ਨੇ ਲੇਕਿਨ ਸ਼ਰਧਾਲੂਆਂ ਵੱਲੋਂ ਉਹਨਾਂ ਦੇ ਰਸਤੇ ਵਿੱਚ ਕੀਤੀ ਗਈ ਰੁਕਾਵਟ ਕਿਤੇ ਨਾ ਕਿਤੇ ਘਟਨਾਵਾਂ ਦਾ ਕਾਰਨ ਬਣਦੀ ਹੈ।   

Advertisement
Anandpur Sahib News: ਨਿਹੰਗ ਸਿੰਘ ਦਾ ਛੱਡਿਆ ਤੀਰ ਜਾ ਖੁੱਭਿਆ ਸਖ਼ਸ਼ ਦੀ ਵੱਖੀ ’ਚ...ਹੋਲੇ ਮਹੱਲੇ ਦੌਰਾਨ ਦਿਖਾਏ ਜਾ ਰਹੇ ਸੀ ਕਰਤੱਬ
Riya Bawa|Updated: Mar 27, 2024, 12:22 PM IST
Share

Anandpur Sahib Viral News/ਬਿਮਲ ਸ਼ਰਮਾ: ਹੋਲਾ ਮਹੱਲਾ ਆਪਣੀ ਅਮਿਤ ਛਾਪ ਛੱਡਦਾ ਹੋਇਆ ਅਗਲੇ ਸਾਲ ਦੇ ਲਈ ਸਮਾਪਤ ਹੋ ਗਿਆ। ਗੱਲ ਕਰੀਏ ਚਰਨ ਗੰਗਾ ਸਟੇਡੀਅਮ ਦੀ ਤਾਂ ਉਸ ਜਗ੍ਹਾ ਉੱਤੇ ਨਿਹੰਗ ਸਿੰਘ ਆਪਣੇ ਜੁਝਾਰੂ ਕਰਤਵ ਦਿਖਾਉਂਦੇ ਹਨ ਤੇ ਘੋੜ ਸਵਾਰੀ ਦਾ ਪ੍ਰਦਰਸ਼ਨ ਕਰਦੇ ਨੇ ਲੇਕਿਨ ਸ਼ਰਧਾਲੂਆਂ ਵੱਲੋਂ ਉਹਨਾਂ ਦੇ ਰਸਤੇ ਵਿੱਚ ਕੀਤੀ ਗਈ ਰੁਕਾਵਟ ਕਿਤੇ ਨਾ ਕਿਤੇ ਘਟਨਾਵਾਂ ਦਾ ਕਾਰਨ ਬਣਦੀ ਹੈ। 

ਅੱਧਾ ਦਰਜਨ ਤੋਂ ਵੱਧ ਜ਼ਖ਼ਮੀ ਹੋਣ ਦੇ ਮਾਮਲੇ ਅੱਜ ਸਾਹਮਣੇ ਆਏ ਹਨ। ਜੁਝਾਰੂ ਕਲਾ ਦਾ ਪਰਦਰਸ਼ਨ ਕਰਦਾ ਹੋਇਆ ਨਿਹੰਗ ਸਿੰਘ ਘੋੜੇ ਤੋਂ ਡਿੱਗ ਕੇ ਜ਼ਖ਼ਮੀ ਹੋ ਗਿਆ ਜਿਸ ਦੀ ਲੱਤ ਉੱਤੇ ਗੰਭੀਰ ਸੱਟ ਲੱਗੀ। ਇੱਥੇ ਹੀ ਨਹੀਂ ਯੁੱਧ ਕਲਾ ਦਾ ਪ੍ਰਦਰਸ਼ਨ ਕਰ ਰਹੇ ਹਨ। ਨਿਹੰਗ ਸਿੰਘਾਂ ਵੱਲੋਂ ਇੱਕ ਤੀਰ ਇੱਕ ਨੌਜਵਾਨ ਦੀ ਛਾਤੀ ਜਾ ਵੱਜਾ ਜਿਸਨੂੰ ਦੇਖਦੇ ਹੋਏ ਜ਼ਖ਼ਮੀ ਨੂੰ ਸਿਵਲ ਹਸਪਤਾਲ ਲਿਜਾਇਆ ਗਿਆ। ਮੁੱਢਲੀ ਸਹਾਇਤਾ ਦੇਣ ਤੋਂ ਬਾਅਦ ਉਸਨੂੰ ਪੀਜੀਆਈ ਰੈਫਰ ਕਰ ਦਿੱਤਾ ਗਿਆ।

ਇਹ ਵੀ ਪੜ੍ਹੋ: Anandpur Sahib Viral Video: ਖ਼ਾਲਸੇ ਦੀ ਧਰਤੀ 'ਤੇ ਘੋੜ ਸਵਾਰੀ ਤੋਂ ਬਾਅਦ ਜ਼ਖ਼ਮੀ ਹੋਏ ਕਈ ਸਿੰਘ, ਵੇਖੋ ਵੀਡੀਓ  

ਇਸ ਵੀਡੀਓ ਵਿੱਚ ਦੇਖ ਸਕਦੇ ਹੋ ਕਿ ਜੁਝਾਰੂ ਕਲਾ ਦਾ ਪਰਦਰਸ਼ਨ ਕਰਦਾ ਹੋਇਆ ਨਿਹੰਗ ਸਿੰਘ ਘੋੜੇ ਤੋਂ ਡਿੱਗ ਕੇ ਜ਼ਖ਼ਮੀ ਹੋ ਗਿਆ ਜਿਸ ਦੀ ਲੱਤ ਉੱਤੇ ਗੰਭੀਰ ਸੱਟ ਲੱਗੀ। ਹੁਣ ਮੁੱਢਲੀ ਸਹਾਇਤਾ ਦੇਣ ਤੋਂ ਬਾਅਦ ਉਸਨੂੰ ਪੀਜੀਆਈ ਰੈਫਰ ਕਰ ਦਿੱਤਾ ਗਿਆ ਅਤੇ ਉਸਦੀ ਹਾਲਤ ਗੰਭੀਰ ਹੈ ਅਤੇ ਬੁਰੀ ਤਰ੍ਹਾਂ ਜ਼ਖ਼ਮੀ ਹੋਇਆ ਹੈ।

ਇਹ ਵੀ ਪੜ੍ਹੋHola Mohalla: ਜੈਕਾਰਿਆਂ ਦੀ ਗੂੰਜ ਨਾਲ ਹੋਈ ਹੋਲੇ-ਮਹੱਲੇ ਦੀ ਸਮਾਪਤੀ, ਨਿਹੰਗਾਂ ਨੇ ਦਿਖਾਏ ਜੌਹਰ

ਦਰਅਸਲ ਖਾਲਸਾਈ ਸ਼ਾਨੋ-ਸ਼ੌਕਤ ਦੇ ਪ੍ਰਤੀਕ ਹੋਲੇ-ਮਹੱਲੇ ਦਾ ਆਖਰੀ ਦਿਨ ਸੀ ਤੇ ਇਹ ਤਿਉਹਾਰ ਸ੍ਰੀ ਅਨੰਦਪੁਰ ਸਾਹਿਬ ਵਿਖੇ ਸ਼ਰਧਾ ਤੇ ਧੂਮ-ਧਾਮ ਨਾਲ ਮਨਾਇਆ ਗਿਆ, ਜਿਸ ਵਿਚ ਲੱਖਾਂ ਦੀ ਗਿਣਤੀ ਵਿਚ ਸੰਗਤ ਸ਼ਾਮਲ ਹੋਈ ਸੀ।  ਪੂਰਾ ਅਨੰਦਪੁਰ ਸਾਹਿਬ ਜੈਕਾਰਿਆਂ ਨਾਲ ਗੂੰਜ ਉੱਠਿਆ ਸੀ।

ਬੀਤੇ ਦਿਨੀ ਬੁੱਢਾ ਦਲ ਦੇ ਮੁਖੀ ਬਲਬੀਰ ਸਿੰਘ , ਤਰਨਾ ਦਲ , ਬਿਧੀ ਚੰਦੀਏ , ਤੇ ਹੋਰ ਨਿਹੰਗ ਸਿੰਘ ਜੱਥੇਬੰਦੀਆਂ ਵਲੋਂ ਦਸਮ ਪਿਤਾ ਗੁਰੂ ਗੋਬਿੰਦ ਸਿੰਘ ਵਲੋਂ ਚਲਾਈ ਗਈ ਪ੍ਰਥਾ ਅਨੁਸਾਰ ਨਿਹੰਗ ਸਿੰਘਾਂ ਵਲੋਂ ਗੱਤਕਾ, ਘੋੜ ਸਵਾਰੀ, ਨੇਜਾਬਾਜ਼ੀ  ਅਤੇ ਹੋਰ ਮਾਰਸ਼ਲ ਆਰਟ ਦੇ ਜੋਹਰ ਦਿਖਾਏ ਗਏ ਸੀ।

 

Read More
{}{}