Home >>Punjab

Corona News: ਪੰਜਾਬ ਵਿੱਚ ਪੈਰ ਪਸਾਰਨ ਲੱਗਾ ਕੋਰੋਨਾ; ਫਿਰੋਜ਼ਪੁਰ ਵਿੱਚੋਂ ਮਿਲਿਆ ਇੱਕ ਹੋਰ ਮਰੀਜ਼

Corona News: ਫਿਰੋਜ਼ਪੁਰ ਵਿੱਚ ਅੱਜ ਫਿਰ ਇੱਕ ਵਿਅਕਤੀ ਹੋਇਆ ਕੋਰੋਨਾ ਪਾਜ਼ੇਟਿਵ ਮਿਲਿਆ। 

Advertisement
Corona News: ਪੰਜਾਬ ਵਿੱਚ ਪੈਰ ਪਸਾਰਨ ਲੱਗਾ ਕੋਰੋਨਾ; ਫਿਰੋਜ਼ਪੁਰ ਵਿੱਚੋਂ ਮਿਲਿਆ ਇੱਕ ਹੋਰ ਮਰੀਜ਼
Ravinder Singh|Updated: Jun 02, 2025, 06:17 PM IST
Share

Corona News: ਫਿਰੋਜ਼ਪੁਰ ਵਿੱਚ ਅੱਜ ਫਿਰ ਇੱਕ ਵਿਅਕਤੀ ਹੋਇਆ ਕੋਰੋਨਾ ਪਾਜ਼ੇਟਿਵ ਮਿਲਿਆ। ਕੋਰੋਨਾ ਪਾਜ਼ੇਟਿਵ ਵਿਅਕਤੀ ਰੇਲਵੇ ਵਿੱਚ ਨੌਕਰੀ ਕਰਦਾ ਹੈ। ਹਨੂੰਮਾਨਗੜ੍ਹ ਦਾ ਰਹਿਣ ਵਾਲਾ ਵਿਅਕਤੀ ਪਿਛਲੇ ਦਿਨੀਂ ਮੁਜੱਫ਼ਰਨਗਰ (ਯੂਪੀ) ਗਿਆ ਸੀ। ਕੋਰੋਨਾ ਪਾਜ਼ੇਟਿਵ ਵਿਅਕਤੀ ਨੂੰ ਡਾਕਟਰਾਂ ਵੱਲੋਂ ਘਰ ਵਿੱਚ ਇਕਾਂਤਵਾਸ ਕਰ ਦਿੱਤਾ ਗਿਆ ਹੈ। ਕੋਰੋਨਾ ਦੀ ਲਪੇਟ ਵਿੱਚ ਆਉਣ ਵਾਲਾ ਸਖ਼ਸ਼ ਫਿਰੋਜ਼ਪੁਰ ਦੀ ਰੇਲਵੇ ਕਲੋਨੀ ਦਾ ਰਹਿਣ ਵਾਲਾ ਹੈ। ਬੀਤੀ 27 ਮਈ ਨੂੰ ਫਿਰੋਜ਼ਪੁਰ ਵਿੱਚ ਪਹਿਲਾ ਵਿਅਕਤੀ ਕੋਰੋਨਾ ਪਾਜ਼ੇਟਿਵ ਆਇਆ ਸੀ।

ਇਸ ਵਿਅਕਤੀ ਦੀ ਖੰਘ ਅਤੇ ਜ਼ੁਕਾਮ ਕਾਰਨ ਸਿਹਤ ਵਿਗੜਨ ਤੋਂ ਬਾਅਦ ਕੋਵਿਡ-19 ਦਾ ਟੈਸਟ ਕੀਤਾ ਗਿਆ ਤਾਂ ਉਸਦੀ ਟੈਸਟ ਰਿਪੋਰਟ ਪਾਜ਼ੇਟਿਵ ਆਈ। ਉਸਦੀ ਟਰੈਵਲ ਹਿਸਟਰੀ ਤੋਂ ਪਤਾ ਲੱਗਦਾ ਹੈ ਕਿ ਉਹ 25 ਤੋਂ 27 ਮਈ ਤੱਕ ਮੁਜ਼ੱਫਰਨਗਰ (ਯੂਪੀ) ਵਿਚ ਰਿਹਾ ਸੀ। ਜਿਵੇਂ ਹੀ ਇਸ ਵਿਅਕਤੀ ਦੀ ਕੋਰੋਨਾ ਰਿਪੋਰਟ ਪਾਜ਼ੇਟਿਵ ਆਈ, ਸਿਵਲ ਸਰਜਨ ਫਿਰੋਜ਼ਪੁਰ ਡਾ. ਰਾਜਵਿੰਦਰ ਕੌਰ ਦੇ ਨਿਰਦੇਸ਼ਾਂ ਅਨੁਸਾਰ, ਸਿਹਤ ਵਿਭਾਗ ਫਿਰੋਜ਼ਪੁਰ ਨੇ ਇਸ ਕੋਰੋਨਾ ਪੀੜਤ ਵਿਅਕਤੀ ਨੂੰ ਉਸਦੇ ਘਰ ਵਿਚ ਹੀ ਆਈਸੋਲੇਟ ਕਰ ਦਿੱਤਾ ਹੈ ਅਤੇ ਹਰ ਤਰ੍ਹਾਂ ਦੇ ਜ਼ਰੂਰੀ ਪ੍ਰਬੰਧ ਕੀਤੇ ਗਏ ਹਨ ਤਾਂ ਜੋ ਇਹ ਵਾਇਰਸ ਹੋਰ ਨਾ ਫੈਲੇ।

ਇਹ ਵੀ ਪੜ੍ਹੋ : ਲੁਧਿਆਣਾ ਜ਼ਿਮਣੀ ਚੋਣ ਲਈ ਭਾਜਪਾ ਉਮੀਦਵਾਰ ਜੀਵਨ ਗੁਪਤਾ ਵਲੋਂ ਨਾਮਜ਼ਦਗੀ ਪੱਤਰ ਦਾਖਲ

ਕੋਰੋਨਾ ਦੀ ਰੋਕਥਾਮ ਲਈ, ਸਿਵਲ ਸਰਜਨ, ਫਿਰੋਜ਼ਪੁਰ ਦੇ ਹੁਕਮਾਂ ਅਨੁਸਾਰ ਸਿਹਤ ਵਿਭਾਗ, ਫਿਰੋਜ਼ਪੁਰ ਵੱਲੋਂ ਹੋਰ ਸਾਰੇ ਜ਼ਰੂਰੀ ਕਦਮ ਚੁੱਕੇ ਗਏ ਹਨ। ਜ਼ਿਕਰਯੋਗ ਹੈ ਕਿ ਕੁਝ ਦਿਨ ਪਹਿਲਾਂ, ਫਿਰੋਜ਼ਪੁਰ ਵਿਚ ਇਕ ਕੋਰੋਨਾ ਪਾਜ਼ੇਟਿਵ ਵਿਅਕਤੀ ਦਾ ਮਾਮਲਾ ਸਾਹਮਣੇ ਆਇਆ ਸੀ ਅਤੇ ਸਿਹਤ ਵਿਭਾਗ, ਫਿਰੋਜ਼ਪੁਰ ਨੇ ਉਸ ਕੋਰੋਨਾ ਸੰਕਰਮਿਤ ਵਿਅਕਤੀ ਨੂੰ ਘਰ ਵਿਚ ਹੀ ਆਈਸੋਲੇਟ ਕਰ ਦਿੱਤਾ ਸੀ। ਹੁਣ, ਫਿਰੋਜ਼ਪੁਰ ਵਿਚ ਕੋਰੋਨਾ ਪੀੜਤਾਂ ਦੀ ਗਿਣਤੀ 2 ਹੋ ਗਈ ਹੈ।

ਸਿਹਤ ਵਿਭਾਗ ਦੇ ਅਧਿਕਾਰੀਆਂ ਨੇ ਕਿਹਾ ਕਿ ਘਬਰਾਉਣ ਦੀ ਕੋਈ ਲੋੜ ਨਹੀਂ ਹੈ। ਹਾਲਾਂਕਿ, ਸਾਵਧਾਨ ਰਹਿਣਾ ਜ਼ਰੂਰੀ ਹੈ। ਉਨ੍ਹਾਂ ਨੇ ਲੋਕਾਂ ਨੂੰ ਸਾਵਧਾਨ ਰਹਿਣ ਅਤੇ ਸਮਾਜਿਕ ਦੂਰੀ ਬਣਾਈ ਰੱਖਣ ਦੀ ਸਲਾਹ ਦਿੱਤੀ ਹੈ। ਉਨ੍ਹਾਂ ਨੇ ਸਿਹਤ ਵਿਭਾਗ ਦੇ ਦਿਸ਼ਾ-ਨਿਰਦੇਸ਼ਾਂ ਦੀ ਪਾਲਣਾ ਕਰਨ ਲਈ ਵੀ ਕਿਹਾ ਹੈ।

 

ਹ ਵੀ ਪੜ੍ਹੋ : Punjab Govt Land Pooling Policy: ਪੰਜਾਬ ਕੈਬਨਿਟ ਦੀ ਮੀਟਿੰਗ ਵਿੱਚ ਲੈਂਡ ਪੂਲਿੰਗ ਪਾਲਿਸੀ ਪਾਸ, ਜਾਣੋ ਨਵੀਂ ਨੀਤੀ ਦੇ ਫਾਇਦੇ

Read More
{}{}