Home >>Punjab

AP Dhillon: ਏ.ਪੀ. ਢਿੱਲੋਂ ਦੇ ਘਰ ਫਾਇਰਿੰਗ ਕਰਨ ਵਾਲਾ ਮੁਲਜ਼ਮ ਕਾਬੂ, ਇੱਕ ਹਾਲੇ ਵੀ ਫਰਾਰ

AP Dhillon: ਵੈਂਕੂਵਰ ਦੀ RCMP ਪੁਲਸ ਵੱਲੋਂ ਦਾਅਵਾ ਕੀਤਾ ਗਿਆ ਹੈ ਕਿ ਪੰਜਾਬੀ ਗਾਇਕ ਏ.ਪੀ. ਢਿੱਲੋਂ ਦੇ ਘਰ ਵਿਚ ਫ਼ਾਇਰਿੰਗ ਮਾਮਲੇ ਵਿਚ 1 ਸ਼ੱਕੀ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ ਤੇ ਦੂਜੇ ਦੇ ਕੈਨੇਡਾ ਤੋਂ ਭੱਜ ਕੇ ਭਾਰਤ ਆ ਜਾਉਣ ਦਾ ਖ਼ਦਸ਼ਾ ਹੈ।

Advertisement
AP Dhillon: ਏ.ਪੀ. ਢਿੱਲੋਂ ਦੇ ਘਰ ਫਾਇਰਿੰਗ ਕਰਨ ਵਾਲਾ ਮੁਲਜ਼ਮ ਕਾਬੂ, ਇੱਕ ਹਾਲੇ ਵੀ ਫਰਾਰ
Manpreet Singh|Updated: Nov 01, 2024, 01:46 PM IST
Share

AP Dhillon: ਕੈਨੇਡਾ ਵਿਚ ਰਹਿ ਰਹੇ ਮਸ਼ਹੂਰ ਪੰਜਾਬੀ ਸਿੰਗਰ ਅੰਮ੍ਰਿਤਪਾਲ ਸਿੰਘ ਢਿੱਲੋਂ ਉਰਫ਼ ਏ.ਪੀ. ਢਿੱਲੋਂ (AP Dhillon) ਦੇ ਘਰ ਫ਼ਾਇਰਿੰਗ ਕਰਨ ਵਾਲੇ ਮੁਲਜ਼ਮਾਂ ਦੀ ਪਛਾਣ ਹੋ ਗਈ ਹੈ। ਇਸ ਮਾਮਲੇ ਵਿਚ 1 ਸ਼ੱਕੀ ਮੁਲਜ਼ਮ ਨੂੰ ਕੈਨੇਡਾ ਦੀ RCMP ਟੀਮ ਨੇ ਗ੍ਰਿਫ਼ਤਾਰ ਕੀਤਾ ਹੈ। ਕੈਨੇਡੀਅਨ ਪੁਲਿਸ ਵੱਲੋਂ ਉਸ ਦੇ ਸਾਥੀ ਦੀ ਵੀ ਪਛਾਣ ਕਰ ਲਈ ਗਈ ਹੈ। ਹਾਲਾਂਕਿ ਉਹ ਪੁਲਿਸ ਦੀ ਗ੍ਰਿਫ਼ਤ ਤੋਂ ਬਾਹਰ ਹੈ। ਇਹ ਖ਼ਦਸ਼ਾ ਜਤਾਇਆ ਜਾ ਰਿਹਾ ਹੈ ਕਿ ਉਹ ਵਾਰਦਾਤ ਮਗਰੋਂ ਭਾਰਤ ਆ ਗਿਆ ਸੀ। 

ਇਸ ਸਾਲ 2 ਸਤੰਬਰ ਨੂੰ ਏ.ਪੀ. ਢਿੱਲੋਂ ਦੇ ਬ੍ਰਿਟਿਸ਼ ਕੋਲੰਬੀਆ ਸਥਿਤ ਘਰ ਵਿਚ ਫ਼ਾਇਰਿੰਗ ਹੋਈ ਸੀ। ਇਸ ਮਾਮਲੇ ਵਿਚ ਹੁਣ ਵੈਂਕੂਵਰ ਦੀ RCMP ਪੁਲਸ ਵੱਲੋਂ ਦਾਅਵਾ ਕੀਤਾ ਗਿਆ ਹੈ ਕਿ ਪੰਜਾਬੀ ਗਾਇਕ ਏ.ਪੀ. ਢਿੱਲੋਂ ਦੇ ਘਰ ਵਿਚ ਫ਼ਾਇਰਿੰਗ ਮਾਮਲੇ ਵਿਚ 1 ਸ਼ੱਕੀ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ ਤੇ ਦੂਜੇ ਦੇ ਕੈਨੇਡਾ ਤੋਂ ਭੱਜ ਕੇ ਭਾਰਤ ਆ ਜਾਉਣ ਦਾ ਖ਼ਦਸ਼ਾ ਹੈ। ਮੁਲਜ਼ਮਾਂ ਦੀ ਪਛਾਣ ਵਿੰਨੀਪੈਗ ਦੇ ਰਹਿਣ ਵਾਲੇ ਅਬਜੀਤ ਕਿੰਗਰਾ ਅਤੇ ਵਿਕਰਮ ਸ਼ਰਮਾ ਵਜੋਂ ਹੋਈ ਹੈ।

ਪੁਲਿਸ ਮੁਤਾਬਕ ਅਬਜੀਤ ਕਿੰਗਰਾ ਨੂੰ ਬੁੱਧਵਾਰ ਨੂੰ ਓਂਟਾਰੀਓ ਤੋਂ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਅਬਜੀਤ 'ਤੇ ਗੋਲ਼ੀਆਂ ਚਲਾਉਣ ਅਤੇ ਅੱਗ ਲਗਾਉਣ ਦਾ ਦੋਸ਼ ਲਗਾਇਆ ਗਿਆ ਹੈ। ਉੱਥੇ ਹੀ ਉਕਤ ਵਾਰਦਾਤ ਵੇਲੇ ਵਿਕਰਮ ਸ਼ਰਮਾ ਵੀ ਉਸ ਦੇ ਨਾਲ ਸੀ। ਵਾਰਦਾਤ ਮਗਰੋਂ ਉਹ ਭਾਰਤ ਭੱਜ ਗਿਆ ਸੀ। 

Read More
{}{}