Fazilka News(ਸੁਨੀਲ ਨਾਗਪਾਲ): ਭਾਰਤ ਪਾਕਿਸਤਾਨ ਵਿਚਾਲੇ ਤਣਾਅ ਦਾ ਮਾਹੌਲ ਘੱਟ ਗਿਆ ਹੈ । ਪਰ ਫਾਜ਼ਿਲਕਾ ਦੇ ਬਾਰਡਰ ਦੇ ਇਸ ਪਿੰਡ ਕਾਦਰ ਬਖਸ਼ ਦੇ ਹਾਲਾਤ ਇਹ ਨੇ ਕਿ ਇਹ ਪਿੰਡ ਅੱਜ ਵੀ ਸ਼ਾਮ ਨੂੰ ਖਾਲੀ ਹੋ ਜਾਂਦਾ ਹੈ l ਪਿੰਡ ਦੇ ਲੋਕ ਸੂਰਜ ਢਲਦਿਆਂ ਹੀ ਆਪਣੇ ਘਰਾਂ ਨੂੰ ਤਾਲੇ ਲਾ ਕੇ ਸੁਰੱਖਿਅਤ ਥਾਵਾਂ ਤੇ ਚਲੇ ਜਾਂਦੇ ਨੇ l ਤੇ ਫਿਰ ਅਗਲੇ ਦਿਨ ਸਵੇਰੇ ਪਿੰਡ ਦੇ ਵਿੱਚ ਆ ਜਾਂਦੇ ਨੇ l ਬੱਸ ਇਹੀ ਕੁੱਝ ਚੱਲ ਰਿਹਾ ਹੈ l
ਹਾਲਾਂਕਿ ਪਿੰਡ ਦੇ ਲੋਕਾਂ ਦਾ ਕਹਿਣਾ ਕਿ ਭਾਰਤ ਪਾਕਿਸਤਾਨ ਵਿਚਾਲੇ ਭਾਵੇਂ ਤਣਾਅ ਘੱਟ ਹੋ ਗਿਆ ਹੈ l ਪਰ ਉਨ੍ਹਾਂ ਨੂੰ ਪਾਕਿਸਤਾਨ ਤੇ ਵਿਸ਼ਵਾਸ ਨਹੀਂ ਹੈ l ਕਿਉਂਕਿ ਉਨ੍ਹਾਂ ਦਾ ਪਿੰਡ ਬਿਲਕੁਲ ਬਾਰਡਰ ਦੇ ਉੱਤੇ ਹੈ l ਤੇ ਮਹਿਜ਼ 400 ਮੀਟਰ ਤੇ ਕੌਮਾਂਤਰੀ ਤਾਰ ਬੰਦੀ ਹੈ l ਇਸ ਕਰ ਕੇ ਪਿੰਡ ਦੇ ਲੋਕ ਡਰਦੇ ਨੇ l ਹਾਲਾਂਕਿ ਪ੍ਰਸ਼ਾਸਨ ਵੱਲੋਂ ਉਨ੍ਹਾਂ ਨੂੰ ਨਾ ਤਾਂ ਉੱਠਣ ਦੇ ਲਈ ਕਿਹਾ ਗਿਆ ਤੇ ਨਾ ਹੀ ਪਿੰਡ ਛੱਡਣ ਦੇ ਲਈ l
ਪਰ ਉਹ ਖੁਦ ਦੀ ਸੁਰੱਖਿਆ ਦੇ ਮੱਦੇਨਜ਼ਰ ਪਿੰਡ ਨੂੰ ਛੱਡ ਚਲੇ ਜਾਂਦੇ ਨੇ l ਲੋਕਾਂ ਦਾ ਕਹਿਣਾ ਕਿ ਹਾਲਾਤ ਭਾਵੇਂ ਹੁਣ ਠੀਕ ਹੋ ਗਏ ਨੇ ਪਰ ਘਰਾਂ ਦੇ ਸਾਹਮਣੇ ਭਾਰਤ ਪਾਕਿਸਤਾਨ ਬਾਰਡਰ ਲੱਗਦਾ ਹੈ l ਇਸ ਕਰਕੇ ਉਨ੍ਹਾਂ ਨੂੰ ਡਰ ਹੈ ਕਿ ਕਿਤੇ ਪਾਕਿਸਤਾਨ ਤੋ ਕੋਈ ਅਟੈਕ ਨਾ ਕਰ ਦੇਵੇ l ਫਿਰ ਰਾਤ ਦੇ ਸਮੇਂ ਆਪਣੇ ਬੱਚਿਆਂ ਨੂੰ ਲੈ ਕੇ ਉਹ ਕਿੱਥੇ ਜਾਣਗੇ l ਸਾਰਾ ਦਿਨ ਪਿੰਡ ਵਿੱਚ ਰਹਿਣ ਤੋਂ ਬਾਅਦ ਸ਼ਾਮ ਨੂੰ ਇਹ ਸਾਰੇ ਲੋਕ ਘਰਾਂ ਨੂੰ ਤਾਲੇ ਲਾ ਸੁਰੱਖਿਅਤ ਥਾਵਾਂ ਤੇ ਚਲੇ ਜਾਂਦੇ ਨੇ l
ਦੱਸ ਦੇਈਏ ਕਿ ਫਾਜ਼ਿਲਕਾ ਪ੍ਰਸ਼ਾਸਨ ਵੱਲੋਂ ਪਿਛਲੇ ਦੋ ਦਿਨ ਤੋਂ ਬਲੈਕਆਊਟ ਨਹੀਂ ਕੀਤੀ ਗਈ l ਤੇ ਸੋਮਵਾਰ ਵੀ ਬਾਜ਼ਾਰ ਰੋਜ਼ਾਨਾ ਦੀ ਤਰ੍ਹਾਂ ਖੁੱਲੇ ਰਹੇ l ਪਰ ਅਹਿਤਿਆਤ ਦੇ ਤੌਰ ਤੇ ਅਗਲੇ 48 ਘੰਟਿਆਂ ਲਈ ਸਕੂਲ ਜਰੂਰ ਬੰਦ ਕੀਤੇ ਗਏ ਨੇ l ਹਾਲਾਂਕਿ ਪ੍ਰਸ਼ਾਸਨ ਨੇ ਲੋਕਾਂ ਨੂੰ ਨਾ ਘਬਰਾਉਣ ਦੀ ਅਪੀਲ ਕੀਤੀ ਹੈ l ਤੇ ਕਿਹਾ ਕਿ ਕਿਸੇ ਤਰ੍ਹਾਂ ਦੀ ਕੋਈ ਘਬਰਾਉਣ ਦੀ ਜਰੂਰਤ ਨਹੀਂ ਸਭ ਕੁਝ ਠੀਕ ਹੈ l