Home >>Punjab

Moga News: ਬਾਬਾ ਬਲਜਿੰਦਰ ਸਿੰਘ ਨੂੰ ਪ੍ਰੋਡੈਕਸ਼ਨ ਵਾਰੰਟ 'ਤੇ ਮੋਗਾ ਲਿਆਂਦਾ; ਅਦਾਲਤ ਨੇ 2 ਦਿਨ ਦੇ ਰਿਮਾਂਡ 'ਤੇ ਭੇਜਿਆ

Moga News:  ਬਾਬਾ ਬਲਜਿੰਦਰ ਸਿੰਘ ਨੂੰ ਪ੍ਰੋਡੈਕਸ਼ਨ ਵਰੰਟ ਉਤੇ ਲਿਆ ਕੇ ਮੋਗਾ ਦੀ ਅਦਾਲਤ ਵਿੱਚ ਪੇਸ਼ ਕੀਤਾ ਗਿਆ ਹੈ।

Advertisement
Moga News: ਬਾਬਾ ਬਲਜਿੰਦਰ ਸਿੰਘ ਨੂੰ ਪ੍ਰੋਡੈਕਸ਼ਨ ਵਾਰੰਟ 'ਤੇ ਮੋਗਾ ਲਿਆਂਦਾ; ਅਦਾਲਤ ਨੇ 2 ਦਿਨ ਦੇ ਰਿਮਾਂਡ 'ਤੇ ਭੇਜਿਆ
Ravinder Singh|Updated: Sep 21, 2024, 11:46 AM IST
Share

Moga News:  ਬਾਬਾ ਬਲਜਿੰਦਰ ਸਿੰਘ ਨੂੰ ਪ੍ਰੋਡੈਕਸ਼ਨ ਵਰੰਟ ਉਤੇ ਲਿਆ ਕੇ ਮੋਗਾ ਦੀ ਅਦਾਲਤ ਵਿੱਚ ਪੇਸ਼ ਕੀਤਾ ਗਿਆ ਹੈ। ਜਗਰਾਓਂ ਸਥਿਤ ਇੱਕ ਠਾਠ ਦੇ ਬਾਬਾ ਬਲਜਿੰਦਰ ਸਿੰਘ ਵਿਰੁੱਧ ਮੋਗਾ ਥਾਣਾ ਮਹਿਣਾ ਵਿੱਚ ਔਰਤ ਵੱਲੋਂ ਸ਼ਿਕਾਇਤ ਦਿੱਤੇ ਜਾਣ ਉਤੇ ਐਫਆਈਆਰ ਦਰਜ ਹੋਣ ਤੋਂ ਬਾਅਦ ਪੁਲਿਸ ਬਾਬੇ ਨੂੰ ਪ੍ਰੋ਼ਡੈਕਸ਼ਨ ਵਾਰੰਟ ਉਤੇ ਮੋਗਾ ਲੈ ਕੇ ਆਈ ਹੈ। ਅਦਾਲਤ ਨੇ ਬਾਬਾ ਬਲਜਿੰਦਰ ਸਿੰਘ ਨੂੰ ਦੋ ਦਿਨ ਦੇ ਪੁਲਿਸ ਰਿਮਾਂਡ ਉਤੇ ਭੇਜ ਦਿੱਤਾ ਹੈ।

ਬਾਬੇ ਉਤੇ ਜਗਰਾਓਂ ਵਿੱਚ ਪਹਿਲਾਂ ਵੀ ਜ਼ਬਰਦਸਤੀ ਸੰਬੰਧ ਬਣਾਉਣ ਦੇ ਮਾਮਲੇ ਵਿੱਚ ਐਫਆਈਆਰ ਦਰਜ ਹੋ ਚੁੱਕੀ ਹੈ। ਇੱਕ ਔਰਤ ਨੇ ਬਾਬੇ ਉਪਰ ਪਹਿਲਾਂ ਦੋਸ਼ ਲਗਾਏ ਸਨ ਕਿ ਬਾਬਾ ਬਲਜਿੰਦਰ ਸਿੰਘ ਵੱਲੋਂ ਠਾਠ ਅੰਦਰ ਬਣੇ ਭੋਰੇ ਵਿੱਚ ਲਿਜਾ ਕੇ ਉਸ ਨਾਲ ਜ਼ਬਰਦਸਤੀ ਨਾਜਾਇਜ਼ ਸਬੰਧ ਬਣਾਏ ਗਏ ਅਤੇ ਉਕਤ ਬਾਬੇ ਵੱਲੋਂ ਉਸਦੀ ਇਤਰਾਜ਼ਯੋਗ ਵੀਡੀਓ ਬਣਾ ਕੇ ਉਸਨੂੰ ਬਲੈਕਮੇਲ ਕਰਨ ਦੀ ਵੀ ਕੋਸ਼ਿਸ਼ ਕੀਤੀ ਗਈ ਸੀ।

ਕਾਬਿਲੇਗੌਰ ਹੈ ਕਿ ਪੀੜਤ ਔਰਤ ਨੇ ਦੱਸਿਆ ਸੀ ਕਿ ਉਹ ਪਹਿਲੀ ਵਾਰ ਕਿਸੇ ਪਰਿਵਾਰਕ ਸਮੱਸਿਆ ਨੂੰ ਲੈ ਕੇ ਬਾਬੇ ਕੋਲ ਗਈ ਸੀ। ਇਸ ਤੋਂ ਬਾਅਦ ਉਹ ਪਿਛਲੇ 2 ਸਾਲਾਂ ਤੋਂ ਬਾਬਾ ਬਲਜਿੰਦਰ ਸਿੰਘ ਨਾਲ ਗੱਲਬਾਤ ਕਰ ਰਹੇ ਸਨ। ਬਾਬੇ ਨੇ ਸਰੀਰਕ ਸਬੰਧ ਬਣਾਉਣ ਲਈ ਕਿਹਾ ਅਤੇ ਵਿਸ਼ਵਾਸ਼ ਦਿਵਾਇਆ ਕਿ ਵਿਆਹ ਕਰਵਾ ਕੇ ਇਕੱਠੇ ਰਹਾਂਗੇ। ਔਰਤ ਨੇ ਦੱਸਿਆ ਕਿ ਬਾਬੇ ਨੇ ਮੈਨੂੰ ਬਲਾਕ ਕਰ ਦਿੱਤਾ ਹੈ। ਉਹ ਮੇਰੇ ਨਾਲ ਗੱਲ ਵੀ ਨਹੀਂ ਕਰਦਾ। ਮੈਂ ਬਾਬੇ ਨੂੰ ਹੋਟਲ ਵਿੱਚ ਕਈ ਵਾਰ ਮਿਲੀ ਹਾਂ। ਠਾਠ ਕੋਲ ਭੋਰਾ ਸਾਹਿਬ ਬਣਿਆ ਹੋਇਆ ਹੈ, ਅਸੀਂ ਉੱਥੇ ਇੱਕ ਕਮਰੇ ਦੇ ਅੰਦਰ ਮਿਲਦੇ ਰਹੇ ਹਾਂ।

ਬਾਬਾ ਕੁੜੀਆਂ ਰੱਖਦਾ ਸੀ 'ਤੇ ਬੁਰੀ ਨਜ਼ਰ
ਪੀੜਤ ਔਰਤ ਨੇ ਦੱਸਿਆ ਕਿ ਜਦੋਂ ਮੈਂ ਉੱਥੇ ਸੀ ਤਾਂ ਦੋ ਹੋਰ ਲੜਕੀਆਂ ਆਉਂਦੀਆਂ ਸਨ। ਮੈਂ ਬਾਬੇ ਨੂੰ ਇਹ ਵੀ ਕਿਹਾ ਸੀ ਕਿ ਇਨ੍ਹਾਂ ਕੁੜੀਆਂ ਪ੍ਰਤੀ ਤੁਹਾਡਾ ਨਜ਼ਰੀਆ ਗਲਤ ਹੈ। ਇਸ ਕਾਰਨ ਬਾਬੇ ਨੇ ਮੈਨੂੰ ਕੁੱਟਣਾ ਸ਼ੁਰੂ ਕਰ ਦਿੱਤਾ। ਉਹ ਮੇਰੇ ਨਾਲ ਗੁੱਸੇ ਹੋ ਗਿਆ। ਹੁਣ ਬਾਬਾ ਮੈਨੂੰ ਧਮਕੀਆਂ ਦੇ ਰਿਹਾ ਹੈ। ਮੈਨੂੰ ਲਗਾਤਾਰ ਧਮਕੀ ਭਰੇ ਫੋਨ ਆ ਰਹੇ ਹਨ।

ਇਹ ਵੀ ਪੜ੍ਹੋ: Punjab Breaking Live Updates: ਦਿੱਲੀ ਦੇ ਨਵੇਂ ਮੁੱਖ ਮੰਤਰੀ ਆਤਿਸ਼ੀ ਦਾ ਅੱਜ ਸ਼ਾਮ 4:30 ਵਜੇ ਸਹੁੰ ਚੁੱਕ ਸਮਾਗਮ, ਜਾਣੋ ਹੁਣ ਤੱਕ ਦੀਆਂ ਵੱਡੀਆਂ ਖ਼ਬਰਾਂ

Read More
{}{}