Faridkot News: ਫਰੀਦਕੋਟ ਵਿੱਚ ਬਾਬਾ ਫ਼ਰੀਦ ਮੈਡੀਕਲ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਡਾ. ਰਾਜੀਵ ਸੂਦ ਨੂੰ ਆਈਐਮਏ ਪੰਜਾਬ ਨੇ ਆਪਣੀ ਸੰਸਥਾ ਦਾ ਆਨਰੇਰੀ ਮੈਂਬਰ ਬਣਾਇਆ ਹੈ। ਆਈਐਮਏ ਦੇ ਪ੍ਰਧਾਨ ਡਾ. ਵਿਕਾਸ ਛਾਬੜਾ ਦੀ ਅਗਵਾਈ ਵਿੱਚ ਸਮੂਹ ਪ੍ਰਦੇਸ਼ ਅਹੁਦੇਦਾਰਾਂ ਨੇ ਬਾਬਾ ਫ਼ਰੀਦਕੋਟ ਮੈਡੀਕਲ ਯੂਨੀਵਰਸਿਟੀ ਵਿੱਚ ਪੁੱਜ ਕੇ ਵਾਈਸ ਚਾਂਸਲ ਰਾਜੀਵ ਸੂਦ ਨੂੰ ਮੈਂਬਰ ਨਿਯੁਕਤ ਕੀਤੇ ਜਾਣ ਦਾ ਪੱਤਰ ਸੌਂਪਦੇ ਹੋਏ ਉਨ੍ਹਾਂ ਨੂੰ ਵਿਸ਼ੇਸ਼ ਤੌਰ ਉਤੇ ਸਨਮਾਨਿਤ ਕੀਤਾ।
ਇਸ ਮੌਕੇ ਆਈਐਮਏ ਦੇ ਪ੍ਰਦੇਸ਼ ਸਕੱਤਰ ਡਾ. ਸੰਜੀਵ ਗੋਇਲ ਨੇ ਦੱਸਿਆ ਕਿ ਫਰੀਦਕੋਟ ਵਿੱਚ ਬਾਬਾ ਫ਼ਰੀਦ ਮੈਡੀਕਲ ਯੂਨੀਵਰਸਿਟੀ ਦਾ ਵਾਈਸ ਚਾਂਸਲ ਬਣਨ ਤੋਂ ਪਹਿਲਾਂ ਡਾ. ਰਾਜੀਵ ਸੂਦ ਵੱਲੋਂ ਆਈਐਮਏ ਵਿੱਚ ਰਾਸ਼ਟਰੀ ਪੱਧਰ ਉਤੇ ਸੇਵਾਵਾਂ ਨਿਭਾਈਆਂ ਜਾ ਚੁੱਕੀਆਂ ਹਨ।
ਆਈਐਮਏ ਪ੍ਰਤੀ ਉਨ੍ਹਾਂ ਦੀਆਂ ਸੇਵਾਵਾਂ ਨੂੰ ਧਿਆਨ ਵਿੱਚ ਰੱਖਦੇ ਹੋਏ ਪੰਜਾਬ ਬ੍ਰਾਂਚ ਨੇ ਉਨ੍ਹਾਂ ਨੂੰ ਆਪਣੀ ਸੰਸਥਾ ਦਾ ਆਨਰੇਰੀ ਮੈਂਬਰ ਬਣਾ ਕੇ ਮਾਣ ਮਹਿਸੂਸ ਕੀਤਾ ਹੈ। ਇਸ ਮੌਕੇ ਆਈਐਮਏ ਦੇ ਸੂਬਾਈ ਪ੍ਰਧਾਨ ਡਾ. ਵਿਕਾਸ ਛਾਬੜਾ ਨੇ ਕਿਹਾ ਕਿ ਡਾ. ਰਾਜੀਵ ਸੂਦ ਦੀ ਅਗਵਾਈ ਵਿੱਚ ਬਾਬਾ ਫ਼ਰੀਦ ਮੈਡੀਕਲ ਯੂਨੀਵਰਸਿਟੀ ਨੇ ਮੈਡੀਕਲ ਸਿੱਖਿਆ, ਖੋਜ ਤੇ ਸਿਹਤ ਸੇਵਾਵਾਂ ਦੇ ਖੇਤਰ ਵਿੱਚ ਬੇਮਿਸਾਲ ਪ੍ਰਗਤੀ ਕੀਤੀ ਹੈ ਤੇ ਮੈਡੀਕਲ ਸਿੱਖਿਆ ਖੇਤਰ ਦੀ ਸ਼ਖ਼ਸੀਅਤ ਡਾ. ਰਾਜੀਵ ਸੂਦ ਨੂੰ ਆਨਰੇਰੀ ਮੈਂਬਰ ਬਣਾ ਕੇ ਉਹ ਖੁਦ ਨੂੰ ਸਨਮਾਨਿਤ ਮਹਿਸਸੂ ਕਰ ਰਹੇ ਹਨ।
ਇਹ ਵੀ ਪੜ੍ਹੋ : BBMB Meeting: ਬੀਬੀਐਮਬੀ ਦੇ ਅਧਿਕਾਰੀਆਂ ਦੀ ਸਪੈਸ਼ਲ ਮੀਟਿੰਗ ਅੱਜ; ਪਾਣੀ ਦੇ ਭਖਦੇ ਮੁੱਦੇ ਨੂੰ ਲੈ ਕੇ ਲਿਆ ਫ਼ੈਸਲਾ
ਇਸ ਮੌਕੇ ਵਾਈਸ ਚਾਂਸਲਰ ਡਾ. ਰਾਜੀਵ ਸੂਦ ਨੇ ਆਪਣੀ ਨਿਯੁਕਤੀ ਲਈ ਆਈ.ਐਮ.ਏ. ਪੰਜਾਬ ਦਾ ਧੰਨਵਾਦ ਕੀਤਾ। ਇਸ ਮੌਕੇ ਆਈ.ਐਮ.ਏ. ਪੰਜਾਬ ਦੇ ਸਾਬਕਾ ਪ੍ਰਧਾਨ ਡਾ. ਸ਼ਿਵ ਦੱਤ, ਸੂਬਾਈ ਸਕੱਤਰ ਡਾ. ਜੌਹਲ, ਫਰੀਦਕੋਟ ਸ਼ਾਖਾ ਦੇ ਪ੍ਰਧਾਨ ਡਾ. ਐਸ.ਐਸ. ਬਰਾੜ ਅਤੇ ਹੋਰ ਅਧਿਕਾਰੀ ਵੀ ਮੌਜੂਦ ਸਨ।
ਡਾ. ਰਾਜੀਵ ਸੂਦ ਨੇ ਮੌਲਾਨਾ ਆਜ਼ਾਦ ਮੈਡੀਕਲ ਕਾਲਜ ਦਿੱਲੀ ਤੋਂ ਗ੍ਰੈਜੂਏਸ਼ਨ ਕੀਤੀ ਅਤੇ ਡਾ. ਰਾਮ ਮਨੋਹਰ ਲੋਹੀਆ ਹਸਪਤਾਲ ਅਤੇ PGMIER-ਦਿੱਲੀ ਤੋਂ MS (ਜਨਰਲ ਸਰਜਰੀ) ਦੀ ਪੜ੍ਹਾਈ ਕੀਤੀ। ਬਾਅਦ ਵਿੱਚ ਏਮਜ਼ ਨਵੀਂ ਦਿੱਲੀ ਤੋਂ MCH (ਯੂਰੋਲੋਜੀ) ਕੀਤਾ। ਡਾ. ਰਾਜੀਵ ਸੂਦ ਨੂੰ ਸਾਲ 2017 ਵਿੱਚ ਮੈਡੀਕਲ ਖੇਤਰ ਵਿੱਚ ਵੱਕਾਰੀ ਡਾ. ਬੀ.ਸੀ ਰਾਏ ਨੈਸ਼ਨਲ ਐਵਾਰਡ ਨਾਲ ਸਨਮਾਨਿਤ ਕੀਤਾ ਗਿਆ ਹੈ।
ਹ ਵੀ ਪੜ੍ਹੋ : Gurdaspur News: ਗੁਰਦਾਸਪੁਰ ਵਿੱਚ ਪੁਲਿਸ ਤੇ ਕਿਸਾਨ ਆਹਮੋ-ਸਾਹਮਣੇ; ਵੱਡੀ ਗਿਣਤੀ ਵਿੱਚ ਕਿਸਾਨ ਹਿਰਾਸਤ ਵਿੱਚ ਲਏ