Home >>Punjab

Kabaddi player Died: ਕਬੱਡੀ ਜਗਤ ਲਈ ਮਾੜੀ ਖਬਰ; ਮੁਹਾਲੀ 'ਚ ਸੜਕ ਹਾਦਸੇ ਵਿੱਚ ਕਬੱਡੀ ਖਿਡਾਰੀ ਦੀ ਮੌਤ

Kabaddi player Died: ਮੋਹਾਲੀ ਦੇ ਪਿੰਡ ਸੋਹਾਣਾ ਤੋਂ ਅੰਤਰਰਾਸ਼ਟਰੀ ਕਬੱਡੀ ਖਿਡਾਰੀ ਪੰਮਾ ਦੀ ਸੈਕਟਰ-79 ਵਿੱਚ ਸੜਕ ਹਾਦਸੇ ਵਿੱਚ ਮੌਤ ਹੋ ਗਈ ਹੈ।

Advertisement
Kabaddi player Died: ਕਬੱਡੀ ਜਗਤ ਲਈ ਮਾੜੀ ਖਬਰ; ਮੁਹਾਲੀ 'ਚ ਸੜਕ ਹਾਦਸੇ ਵਿੱਚ ਕਬੱਡੀ ਖਿਡਾਰੀ ਦੀ ਮੌਤ
Ravinder Singh|Updated: May 30, 2024, 11:41 AM IST
Share

Kabaddi player Died (ਮਨੀਸ਼ ਸ਼ੰਕਰ): ਕਬੱਡੀ ਜਗਤ ਲਈ ਮਾੜੀ ਖਬਰ ਆਈ ਸਾਹਮਣੇ ਆਈ ਹੈ। ਮੋਹਾਲੀ ਦੇ ਪਿੰਡ ਸੋਹਾਣਾ ਤੋਂ ਅੰਤਰਰਾਸ਼ਟਰੀ ਕਬੱਡੀ ਖਿਡਾਰੀ ਪੰਮਾ ਦੀ ਸੈਕਟਰ-79 ਵਿੱਚ ਸੜਕ ਹਾਦਸੇ ਵਿੱਚ ਮੌਤ ਹੋ ਗਈ ਹੈ। ਮੋਹਾਲੀ ਵਿੱਚ ਸੈਕਟਰ 80 ਵਿੱਚ ਰਾਤ ਲਗਭਗ 12 ਵਜੇ ਤੋਂ ਬਾਅਦ ਇੱਕ ਕਾਰ ਤੇ ਟੈਕਸੀ ਦੀ ਸਿੱਧੀ ਟੱਕਰ ਹੋ ਗਈ। ਇਸ ਟੱਕਰ ਵਿੱਚ ਖਿਡਾਰੀ ਪੰਮਾ ਵਾਸੀ ਪਿੰਡ ਸੋਹਾਣਾ ਦੀ ਮੌਕੇ ਉਤੇ ਹੀ ਮੌਤ ਹੋ ਗਈ।

ਉਹ ਸਕਾਰਪੀਓ ਵਿੱਚ ਸਵਾਰ ਸੀ। ਹਾਦਸਾ ਇੰਨਾ ਭਿਆਨਕ ਸੀ ਕਿ ਟੈਕਸੀ ਗੱਡੀ ਸਿੱਧੀ ਡਰਾਈਵਰ ਦੀ ਖਿੜਕੀ ਵਿੱਚ ਜਾ ਵੱਜੀ। ਇਸ ਵਿੱਚ ਉਹ ਬੁਰੀ ਤਰ੍ਹਾਂ ਜ਼ਖਮੀ ਹੋ ਗਿਆ। ਜਦੋਂ ਰਾਹਗੀਰਾਂ ਨੇ ਉਸ ਨੂੰ ਹਸਪਤਾਲ ਪਹੁੰਚਾਇਆ ਤਾਂ ਉੱਥੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ। ਟੈਕਸੀ ਗੱਡੀ ਪਟਿਆਲਾ ਨੰਬਰ ਦੀ ਦੱਸੀ ਜਾਂਦੀ ਹੈ। ਇਸ ਘਟਨਾ ਵਿੱਚ ਟੈਕਸੀ ਡਰਾਈਵਰ ਦੀ ਹਾਲਤ ਨਾਜ਼ੁਕ ਦੱਸੀ ਜਾ ਰਹੀ ਹੈ।

ਇਹ ਵੀ ਪੜ੍ਹੋ : Ambala News: ਨਕਲੀ ਕਾਸਮੈਟਿਕ ਦਾ ਸਾਮਨ ਬਣਾਉਣ ਵਾਲੀ ਫੈਕਟਰੀ ਦਾ ਪਰਦਾਫਾਸ਼

ਟੈਕਸੀ ਡਰਾਈਵਰ ਦੀ ਅਜੇ ਤੱਕ ਪਛਾਣ ਨਹੀਂ ਹੋ ਸਕੀ ਹੈ। ਪੁਲਿਸ ਮਾਮਲੇ ਦੀ ਜਾਂਚ ਲਈ ਹਸਪਤਾਲ ਵਿੱਚ ਮੌਜੂਦ ਹੈ। ਹਾਦਸੇ ਦਾ ਕਾਰਨ ਕੀ ਸੀ ਇਹ ਪਤਾ ਲਗਾਉਣ ਲਈ ਪੁਲਿਸ ਦੀ ਟੀਮ ਨੇੜੇ ਦੇ ਸੀਸੀਟੀਵੀ ਕੈਮਰਿਆਂ ਨੂੰ ਵੀ ਦੇਖ ਰਹੀ ਹੈ। ਇਸ ਤੋਂ ਬਾਅਦ ਪੁਲਿਸ ਮਾਮਲੇ 'ਚ ਬਣਦੀ ਕਾਰਵਾਈ ਕਰੇਗੀ। ਹਾਕੀ ਖਿਡਾਰੀ ਪੰਮਾ ਦੀ ਲਾਸ਼ ਨੂੰ ਪੋਸਟਮਾਰਟਮ ਲਈ ਮੋਰਚਰੀ 'ਚ ਰਖਵਾ ਦਿੱਤਾ ਗਿਆ ਹੈ। ਜਲਦੀ ਹੀ ਇਸ ਦਾ ਪੋਸਟਮਾਰਟਮ ਕਰਵਾਇਆ ਜਾਵੇਗਾ।

ਇਹ ਵੀ ਪੜ੍ਹੋ : Punjab Breaking News Live Updates: ਪੰਜਾਬ ਦੀਆਂ ਹੁਣ ਤੱਕ ਦੀਆਂ ਵੱਡੀਆਂ ਖ਼ਬਰਾਂ, ਦੇਖੋ ਇੱਥੇ ਇੱਕ ਲਿੰਕ ਵਿੱਚ

Read More
{}{}