Home >>Punjab

Barnala Elections: ਨਗਰ ਚੋਣਾਂ ਨੂੰ ਲੈ ਕੇ ਬਰਨਾਲਾ 'ਚ ਭਾਰੀ ਉਤਸ਼ਾਹ, 26 ਮਹਿਲਾ ਉਮੀਦਵਾਰ ਚੋਣ ਮੈਦਾਨ 'ਚ

Barnala Nagar Nigam Election: ਵੋਟਾਂ 21 ਦਸੰਬਰ 2024 ਨੂੰ ਸਵੇਰੇ 7 ਵਜੇ ਤੋਂ ਸ਼ਾਮ 4 ਵਜੇ ਤੱਕ ਈਵੀਐੱਮਜ਼ ਰਾਹੀਂ ਪੈਣਗੀਆਂ। ਵੋਟਿੰਗ ਪ੍ਰਕਿਰਿਆ ਮੁਕੰਮਲ ਹੋਣ ਤੋਂ ਬਾਅਦ ਵੋਟਾਂ ਦੀ ਗਿਣਤੀ ਉਸੇ ਦਿਨ ਪੋਲਿੰਗ ਸਟੇਸ਼ਨ ’ਤੇ ਹੀ ਕੀਤੀ ਜਾਵੇਗੀ।  

Advertisement
Barnala Elections: ਨਗਰ ਚੋਣਾਂ ਨੂੰ ਲੈ ਕੇ ਬਰਨਾਲਾ 'ਚ ਭਾਰੀ ਉਤਸ਼ਾਹ, 26 ਮਹਿਲਾ ਉਮੀਦਵਾਰ ਚੋਣ ਮੈਦਾਨ 'ਚ
Riya Bawa|Updated: Dec 18, 2024, 11:03 AM IST
Share

Barnala Nagar Nigam Election/ਦਵਿੰਦਰ ਸ਼ਰਮਾਬਰਨਾਲਾ ਦੇ ਨਗਰ ਹੰਡਿਆਇਆ ਵਿੱਚ ਇਸ ਵਾਰ ਨਗਰ ਪੰਚਾਇਤ ਚੋਣਾਂ ਲਈ 51 ਉਮੀਦਵਾਰ ਚੋਣ ਮੈਦਾਨ ਵਿੱਚ ਹਨ, ਜਿਨ੍ਹਾਂ ਵਿੱਚੋਂ 26 ਮਹਿਲਾ ਉਮੀਦਵਾਰ ਚੋਣ ਮੈਦਾਨ ਵਿੱਚ ਹਨ। ਇਸ ਵਾਰ ਚੋਣ ਮੈਦਾਨ ਵਿੱਚ ਜੋਸ਼ ਭਰਿਆ ਨਜ਼ਰ ਆ ਰਿਹਾ ਹੈ। ਜਰਨਲ, SC, BC  ਹਰ ਵਰਗ ਦੀਆਂ ਔਰਤਾਂ ਚੋਣ ਅਖਾੜੇ ਵਿੱਚ ਸਰਗਰਮ ਨਜ਼ਰ ਆ ਰਹੀਆਂ ਹਨ।

ਮਹਿਲਾ ਉਮੀਦਵਾਰਾਂ 'ਚ ਭਾਰੀ ਉਤਸ਼ਾਹ
21 ਦਸੰਬਰ ਨੂੰ ਹੋਣ ਵਾਲੀਆਂ ਚੋਣਾਂ ਨੂੰ ਲੈ ਕੇ ਸਾਰੀਆਂ ਪਾਰਟੀਆਂ ਦੀਆਂ ਮਹਿਲਾ ਉਮੀਦਵਾਰਾਂ 'ਚ ਭਾਰੀ ਉਤਸ਼ਾਹ ਦੇਖਣ ਨੂੰ ਮਿਲਿਆ ਅਤੇ ਇਸ ਵਾਰ ਹੰਡਿਆਇਆ ਨਗਰ 'ਚ ਵੱਡੀ ਗਿਣਤੀ 'ਚ ਲੋਕ (Barnala Nagar Nigam Election) ਵੀ ਔਰਤਾਂ ਦਾ ਹੌਂਸਲਾ ਵਧਾਉਂਦੇ ਹੋਏ ਦੇਖੇ ਗਏ।

ਇਹ ਵੀ ਪੜ੍ਹੋ: Firing in Bathinda: ਸੇਵਾ ਮੁਕਤ ਅਧਿਆਪਕ ਦੇ ਘਰ 'ਤੇ ਫਾਇਰਿੰਗ, ਮੰਗੀ 20 ਲੱਖ ਦੀ ਫਿਰੌਤੀ
 

21 ਦਸੰਬਰ ਨੂੰ ਚੋਣਾਂ (Barnala Nagar Nigam Election)  ਦਾ ਦਿਨ ਨੇੜੇ ਆਉਂਦਾ ਨਜ਼ਰ ਆ ਰਿਹਾ ਹੈ ਜਿਸ ਦੀ ਪਰਵਾਹ ਕੀਤੇ ਬਿਨਾਂ ਸਾਰੀਆਂ ਪਾਰਟੀਆਂ ਵੱਲੋਂ ਨਗਰ ਪੰਚਾਇਤ ਚੋਣਾਂ ਲਈ ਪੋਸਟਰ, ਬੈਨਰ ਲਾਏ ਜਾ ਰਹੇ ਹਨ। ਉਮੀਦਵਾਰ ਆਪੋ ਆਪਣੇ ਚੋਣ ਪ੍ਰਚਾਰ ਵਿੱਚ ਲੱਗੇ ਹੋਏ ਹਨ। ਇਸ ਵਾਰ ਖਾਸ ਗੱਲ ਇਹ ਹੈ ਕਿ ਇਸ ਵਾਰ ਨਗਰ ਪੰਚਾਇਤ ਚੋਣਾਂ ਨੂੰ ਲੈ ਕੇ ਔਰਤਾਂ ਵਿਚ ਜ਼ਿਆਦਾ ਉਤਸ਼ਾਹ ਹੈ ਜਿਸ ਕਾਰਨ ਬਰਨਾਲਾ ਸ਼ਹਿਰ ਵਿਚ ਹੰਡਿਆਇਆ ਜਾ ਰਿਹਾ ਹੈ। ਨਗਰ ਪੰਚਾਇਤ ਚੋਣਾਂ ਵਿੱਚ ਇਸ ਵਾਰ ਵੱਡੀ ਗਿਣਤੀ ਵਿੱਚ ਔਰਤਾਂ ਵੀ ਚੋਣ ਲੜ ਰਹੀਆਂ ਹਨ ਅਤੇ ਪਿੰਡਾਂ ਦੇ ਲੋਕਾਂ ਵੱਲੋਂ ਵੀ ਇਨ੍ਹਾਂ ਔਰਤਾਂ ਦੇ ਹੱਕ ਵਿੱਚ ਚੋਣ ਮੁਹਿੰਮ ਚਲਾਈ ਜਾ ਰਹੀ ਹੈ

ਨਗਰ ਪੰਚਾਇਤ ਹੰਡਿਆਇਆ (ਕੁੱਲ 13 ਵਾਰਡ) ਦੀ ਆਮ ਚੋਣ ਤੇ ਨਗਰ ਕੌਂਸਲ ਧਨੌਲਾ ਦੇ ਵਾਰਡ-11 ਦੀ ਉਪ ਚੋਣ ਜੋ ਕਿ 21 ਦਸੰਬਰ ਨੂੰ ਹੋਣੀ ਹੈ। ਨਗਰ ਪੰਚਾਇਤ ਹੰਡਿਆਇਆ ਲਈ ਕੁੱਲ 60 ਨਾਮਜ਼ਦਗੀਆਂ ਦਾਖ਼ਲ ਹੋਈਆਂ, ਜਦੋਂਕਿ ਧਨੌਲਾ ਵਾਰਡ ਨੰਬਰ 11 ਦੀ ਉਪ ਚੋਣ ਲਈ ਕੁੱਲ 2 ਨਾਮਜ਼ਦਗੀਆਂ ਦਾਖ਼ਲ ਹੋਈਆਂ।

ਇਹ ਵੀ ਪੜ੍ਹੋ:  Kisan Death: ਸ਼ੰਭੂ ਸਰਹੱਦ 'ਤੇ ਸਲਫਾਸ ਨਿਗਲਣ ਵਾਲੇ ਕਿਸਾਨ ਦੀ ਇਲਾਜ ਦੌਰਾਨ ਮੌਤ 
 

 

Read More
{}{}