Barnala roof collapsed/ ਦੇਵੇਂਦਰ ਵਰਮਾ: ਬਰਨਾਲਾ 'ਚ ਤਿੰਨ ਦਿਨਾਂ ਤੋਂ ਲਗਾਤਾਰ ਮੀਂਹ ਪੈ ਰਿਹਾ ਹੈ। ਇਸ ਦੌਰਾਨ ਬੇਹੱਦ ਦਰਦਨਾਕ ਘਟਨਾ ਵਾਪਰੀ ਹੈ। ਦਰਅਸਲ ਬਰਨਾਲਾ 'ਚ ਇੱਕ ਮਕਾਨ ਦੀ ਛੱਤ ਡਿੱਗਣ ਦੀ ਖ਼ਬਰ ਮਿਲੀ ਹੈ। ਇਸ ਹਾਦਸੇ ਵਿਚ ਘਰ ਦੇ ਚਾਰ ਵਿਅਕਤੀ ਛੱਤ ਹੇਠਾਂ ਦੱਬੇ ਹਨ। ਇਸ ਦੌਰਾਨ 12 ਸਾਲਾ ਬੱਚੇ ਪ੍ਰਿੰਸ ਦੀ ਛੱਤ ਦੇ ਮਲਬੇ ਹੇਠ ਦੱਬਣ ਨਾਲ ਮੌਤ ਹੋ ਗਈ ਹੈ। ਪਿਤਾ ਵੀ ਗੰਭੀਰ ਜ਼ਖਮੀ ਹੈ ਅਤੇ ਹਸਪਤਾਲ 'ਚ ਦਾਖਲ ਹੈ।
ਛੱਤ ਡਿੱਗਣ ਕਾਰਨ ਪਿਤਾ ਅਤੇ ਮਾਤਾ, ਉਨ੍ਹਾਂ ਦੇ ਦੋ ਬੱਚੇ, ਇੱਕ ਪੁੱਤਰ ਅਤੇ ਇੱਕ ਧੀ ਮਲਬੇ ਹੇਠਾਂ ਦੱਬੇ ਗਏ। ਗੁਆਂਢੀਆਂ ਨੇ ਬੜੀ ਮੁਸ਼ਕਲ ਨਾਲ ਮਲਬਾ ਹਟਾ ਕੇ ਮਲਬੇ ਹੇਠ ਦੱਬੇ ਪਰਿਵਾਰ ਦੇ ਚਾਰ ਮੈਂਬਰਾਂ ਨੂੰ ਬਾਹਰ ਕੱਢਿਆ।
ਕਲੋਨੀ ਵਾਸੀਆਂ ਨੇ ਗੁੱਸਾ ਜ਼ਾਹਿਰ ਕੀਤਾ ਕਿ ਗਰੀਬਾਂ ਦੀ ਕੋਈ ਨਹੀਂ ਸੁਣਦਾ ਅਤੇ ਸਰਕਾਰ ਉਨ੍ਹਾਂ ਨੂੰ ਸਿਰਫ਼ ਵੋਟਾਂ ਸਮਝਦੀ ਹੈ।
ਇਹ ਵੀ ਪੜ੍ਹੋ: Weather Update: ਪੰਜਾਬ ਤੇ ਚੰਡੀਗੜ੍ਹ 'ਚ ਲਗਾਤਾਰ ਪੈ ਰਹੇ ਮੀਂਹ ਕਰਕੇ ਮੌਸਮ ਹੋਇਆ ਸੁਹਾਵਨਾ, ਜਾਣੋ ਆਪਣੇ ਸ਼ਹਿਰ ਦਾ ਹਾਲ
ਮ੍ਰਿਤਕ ਪ੍ਰਿੰਸ ਦੇ ਪਿਤਾ ਨੇ ਦੱਸਿਆ ਕਿ ਉਹ ਆਪਣੇ ਪਰਿਵਾਰ ਨਾਲ ਘਰ 'ਚ ਸੌਂ ਰਿਹਾ ਸੀ ਕਿ ਅਚਾਨਕ ਘਰ ਦੀ ਛੱਤ ਡਿੱਗ ਗਈ, ਜਿਸ ਕਾਰਨ ਉਸ ਦੀ ਬੇਟੇ ਦੀ ਮੌਤ ਹੋ ਗਈ ਅਤੇ ਉਸਦੀ ਬੇਟੀ ਜਿਸ ਦੇ ਸਿਰ 'ਤੇ ਟਾਂਕੇ ਲੱਗੇ ਅਤੇ ਲੱਤ ਟੁੱਟ ਗਈ।