Home >>Punjab

Batala News: ਪੁਲਿਸ ਮੁਲਾਜ਼ਿਮ ਵੱਲੋਂ ਨਸ਼ੇ ਦੀ ਹਾਲਤ 'ਚ ਮਹਿਲਾ ਨੂੰ ਕਾਰ ਨਾਲ ਦਰੜਿਆ, ਇਲਾਜ ਦੌਰਾਨ ਹੋਈ ਮੌਤ

Batala News: ਬੀਤੀ ਰਾਤ ਪੁਲਿਸ ਮੁਲਾਜ਼ਿਮ ਵੱਲੋਂ ਨਸ਼ੇ ਦੀ ਹਾਲਤ 'ਚ ਜਿਸ ਮਹਿਲਾਂ ਨੂੰ ਕਾਰ ਨਾਲ ਦਰੜਿਆ ਸੀ ਉਸਦੀ ਇਲਾਜ ਦੌਰਾਨ ਮੌਤ ਹੋਈ ਹੈ।  

Advertisement
Batala News: ਪੁਲਿਸ ਮੁਲਾਜ਼ਿਮ ਵੱਲੋਂ ਨਸ਼ੇ ਦੀ ਹਾਲਤ 'ਚ ਮਹਿਲਾ ਨੂੰ ਕਾਰ ਨਾਲ ਦਰੜਿਆ, ਇਲਾਜ ਦੌਰਾਨ ਹੋਈ ਮੌਤ
Riya Bawa|Updated: Nov 11, 2024, 04:04 PM IST
Share

Batala News/ਨਿਤਿਨ ਲੂਥਰਾ: ਬੀਤੀ ਰਾਤ ਪੁਲਿਸ ਮੁਲਾਜ਼ਿਮ ਵੱਲੋਂ ਬਟਾਲਾ ਦੇ ਗੁਰਦਾਸਪੁਰ ਰੋਡ ਉੱਤੇ ਇੱਕ ਮਹਿਲਾ ਰਣਜੀਤ ਕੌਰ ਪਤਨੀ ਗੁਰਮੀਤ ਸਿੰਘ ਉਮਰ 50 ਸਾਲਾਂ ਨੂੰ ਆਪਣੀ ਕਾਰ ਥੱਲੇ ਦਰੜਿਆ ਗਿਆ ਸੀ ਜਿਸਦੀ ਬੀਤੀ ਰਾਤ ਇਲਾਜ ਦੌਰਾਨ ਮੌਤ ਹੋ ਗਈ। ਦੱਸਿਆ ਜਾ ਰਿਹਾ ਹੈ ਕਿ ਪੁਲਿਸ ਮੁਲਾਜ਼ਿਮ ਨਸ਼ੇ ਵਿੱਚ ਇੰਨਾ ਧੁੰਦ ਸੀ ਕਿ ਜਦ ਹਾਦਸਾ ਹੁੰਦਾ ਹੈ ਤਾਂ ਗੱਡੀ ਦੇ ਏਅਰ ਬੈਗ ਤੱਕ ਖੁੱਲ੍ਹ ਜਾਂਦੇ ਹਨ। ਮ੍ਰਿਤਕ ਦਾ ਪਰਿਵਾਰ ਪੁਲਿਸ ਪ੍ਰਸ਼ਾਸਨ ਕੋਲੋ ਇਨਸਾਫ਼ ਮੰਗ ਰਿਹਾ ਹੈ। 

ਮ੍ਰਿਤਕ ਦੇ ਪਤੀ ਅਤੇ ਬੇਟੇ ਨੇ ਦੱਸਿਆ ਕਿ ਅਚਲੇਸ਼ਵਰ ਮੰਦਿਰ ਤੋਂ ਨੋਵਮੀ ਦਸਵੀਂ ਦਾ ਮੇਲਾ ਵੇਖ ਜਦ ਵਾਪਿਸ ਆਪਣੇ ਘਰ ਆ ਰਹੀ ਸੀ ਅਤੇ ਟਰਾਲੀ ਘਰ ਦੇ ਬਾਹਰ ਗਲੀ ਦੇ ਮੋੜ ਤੇ ਜਦ ਖੜੀ ਹੋਈ ਤਾਂ ਪਿੱਛੋਂ ਤੇਜ਼ ਰਫਤਾਰ ਨਾਲ ਆ ਰਹੀ ਸਵਿਫਟ ਕਾਰ ਨੇ ਉਸਨੂੰ ਟੱਕਰ ਮਾਰ ਦਿੱਤੀ। ਕਾਰ ਚਾਲਕ ਪੰਜਾਬ ਪੁਲਿਸ ਦਾ ਮੁਲਾਜ਼ਿਮ ਹੈ। ਉਹਨਾਂ ਕਿਹਾ ਪੁਲਿਸ ਮੁਲਾਜ਼ਿਮ ਇੰਨਾ ਕੁ ਸ਼ਰਾਬ ਦੇ ਨਸ਼ੇ ਵਿੱਚ ਧੁੰਦ ਸੀ ਕਿ ਆਪਣਾ ਮੋਬਾਇਲ ਅਤੇ ਬੈਲਟ ਗੱਡੀ ਵਿੱਚ ਹੀ ਛੱਡ ਗਿਆ ਜੋ ਕਿ ਪੁਲਿਸ ਨੂੰ ਦੇ ਰਹੇ ਹਾਂ।

ਇਹ ਵੀ ਪੜ੍ਹੋ: ਲੁਧਿਆਣਾ ਦਾ ਇੱਕ ਚੈਰੀਟੇਬਲ ਹਸਪਤਾਲ ਬਣਿਆ ਲੋੜਵੰਦ ਮਰੀਜਾਂ ਲਈ ਵਰਦਾਨ! ਮਿਲਦੀ ਮੁਫ਼ਤ ਦਵਾਈ 
 

ਜਾਂਚ ਅਧਿਕਾਰੀ ਅਸ਼ੋਕ ਕੁਮਾਰ ਨੇ ਦੱਸਿਆ ਕਿ ਬੀਤੀ ਰਾਤ ਹਾਦਸੇ ਦੌਰਾਨ 50 ਸਾਲਾਂ ਰਣਜੀਤ ਕੌਰ ਬੁਰੀ ਤਰ੍ਹਾਂ ਜ਼ਖ਼ਮੀ ਹੋ ਗਈ ਸੀ  ਦੜਅਸਲ ਇਹ ਮਹਿਲਾ ਮੇਲਾ ਵੇਖ ਕੇ ਆਪਣੇ ਘਰ ਦੇ ਬਾਹਰ ਟਰਾਲੀ ਤੋਂ ਉਤਰ ਰਹੀ ਸੀ ਕਿ ਪਿੱਛੋਂ ਤੇਜ਼ ਰਫ਼ਤਾਰ ਗੱਡੀ ਉਸਨੂੰ ਆਪਣੀ ਚਪੇਟ ਵਿੱਚ ਲੈ ਲੈਂਦੀ ਹੈ ਜਿਸਨੂੰ ਅੰਮ੍ਰਿਤਸਰ ਦੇ ਨਿਜੀ ਹਸਪਤਾਲ ਵਿਖੇ ਇਲਾਜ ਲਈ ਦਾਖਿਲ ਕਰਵਾਇਆ ਜਾਂਦਾ ਹੈ ਜਿਸਦੀ ਰਾਤ ਇਲਾਜ ਦੌਰਾਨ ਮੌਤ ਹੋ ਜਾਂਦੀ ਹੈ।

ਮ੍ਰਿਤਕ ਦੇ ਪਰਿਵਾਰਕ ਮੈਬਰਾਂ ਵਲੋਂ ਬਿਆਨ ਦਰਜ ਕਰਵਾਏ ਗਏ ਹਨ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ। ਜਾਂਚ ਅਧਿਕਾਰੀ ਨੇ ਦੱਸਿਆ ਕਾਰ ਚਾਲਕ ਬਟਾਲਾ ਬੱਸ ਸਟੈਂਡ ਪੁਲਿਸ ਚੌਂਕੀ ਵਿੱਚ ਕਾਂਸਟੇਬਲ ਦੀ ਨੌਕਰੀ ਕਰਦਾ ਹੈ ਉਸਦਾ ਬਲੱਡ ਦਾ ਸੈਂਪਲ ਲਿਆ ਗਿਆ ਹੈ, ਜੇਕਰ ਕੋਈ ਨਸ਼ੇ ਦਾ ਰਿਜ਼ਲਟ ਆਉਂਦਾ ਹੈ ਤਾਂ ਉਸਦੀ ਵੀ ਕਾਰਵਾਈ ਕੀਤੀ ਜਾਵੇਗੀ।

ਇਹ ਵੀ ਪੜ੍ਹੋ: Saheed Bhagat Singh: ਪਾਕਿਸਤਾਨ ਦਾ ਨਾਪਾਕ ਦਾਅਵਾ, ਸ਼ਹੀਦ ਭਗਤ ਸਿੰਘ ਨੂੰ ਦੱਸਿਆ ਅੱਤਵਾਦੀ
 

Read More
{}{}