Home >>Punjab

ਬੱਚਿਆਂ ਦੀ ਸਕੂਲ ਡਰੈਸ ਲੈਣ ਆਏ ਪਰਿਵਾਰ 'ਤੇ ਕਾਰ ਸਵਾਰ ਨੇ ਕੀਤੀ ਫਾਇਰਿੰਗ

Bathinda News: ਬਠਿੰਡਾ ਦੇ ਡੱਬ ਵਾਲੀ ਰੋਡ ਤੇ ਰਹਿਣ ਵਾਲੇ ਗੁਰਪ੍ਰੀਤ ਸਿੰਘ ਨਾਮਕ ਨੌਜਵਾਨ ਨੇ ਦੱਸਿਆ ਕਿ ਉਹ ਆਪਣੇ ਪਰਿਵਾਰ ਨਾਲ ਬੱਚਿਆਂ ਦੀ ਡਰੈਸ ਲੈਣ ਲਈ ਹਾਜੀ ਰਤਨ ਰੋਡ ਤੇ ਆਇਆ ਸੀ। ਇਸ ਦੌਰਾਨ ਉਨਾਂ ਦੇ ਮੋਟਰਸਾਈਕਲ ਵਿੱਚ ਇੱਕ ਵਿਅਕਤੀ ਵੱਲੋਂ ਕਾਰ ਨਾਲ ਟੱਕਰ ਮਾਰੀ ਗਈ ਜਦੋਂ ਉਸ ਵੱਲੋਂ ਕਾਰ ਚਾਲਕ ਨਾਲ ਇਸ ਸਬੰਧੀ ਗੱਲਬਾਤ ਕਰਨੀ ਚਾਹੀਦਾ ਦੋਨਾਂ ਵਿੱਚ ਤਲਖੀ ਹੋ ਗਈ ਅਤੇ ਕਾਰ ਸਵਾਰ ਵੱਲੋਂ ਅਸਲਾ ਕੱਢ ਕੇ ਫਾਇਰਿੰਗ ਕਰਨੀ ਸ਼ੁਰੂ ਕਰ ਦਿੱਤੀ।

Advertisement
 ਬੱਚਿਆਂ ਦੀ ਸਕੂਲ ਡਰੈਸ ਲੈਣ ਆਏ ਪਰਿਵਾਰ 'ਤੇ ਕਾਰ ਸਵਾਰ ਨੇ ਕੀਤੀ ਫਾਇਰਿੰਗ
Manpreet Singh|Updated: Jan 31, 2025, 08:00 PM IST
Share

Bathinda News(ਕੁਲਬੀਰ ਬੀਰਾ): ਬਠਿੰਡਾ ਦੇ ਹਾਜੀ ਰਤਨ ਰੋਡ ਉੱਪਰ ਇੱਕ ਕਾਰ ਸਵਾਰ ਵੱਲੋਂ ਸਕੂਲ ਡਰੈਸ ਲੈਣ ਆਏ ਪਰਿਵਾਰ ਨਾਲ ਤਲਖੀ ਹੋਣ ਤੋਂ ਬਾਅਦ ਗੋਲੀ ਚਲਾ ਦਿੱਤੀ। ਇਸ ਘਟਨਾ ਦੇ ਵਾਪਰਨ ਤੋਂ ਬਾਅਦ ਇਲਾਕੇ ਵਿੱਚ ਦਹਿਸ਼ਤ ਦਾ ਮਾਹੌਲ ਪੈਦਾ ਹੋ ਗਿਆ ਅਤੇ ਘਟਨਾ ਦਾ ਪਤਾ ਚਲਦੇ ਹੀ ਮੌਕੇ ਤੇ ਪੁਲਿਸ ਪਹੁੰਚ ਗਈ।

ਬਠਿੰਡਾ ਦੇ ਡੱਬ ਵਾਲੀ ਰੋਡ ਤੇ ਰਹਿਣ ਵਾਲੇ ਗੁਰਪ੍ਰੀਤ ਸਿੰਘ ਨਾਮਕ ਨੌਜਵਾਨ ਨੇ ਦੱਸਿਆ ਕਿ ਉਹ ਆਪਣੇ ਪਰਿਵਾਰ ਨਾਲ ਬੱਚਿਆਂ ਦੀ ਡਰੈਸ ਲੈਣ ਲਈ ਹਾਜੀ ਰਤਨ ਰੋਡ ਤੇ ਆਇਆ ਸੀ। ਇਸ ਦੌਰਾਨ ਉਨਾਂ ਦੇ ਮੋਟਰਸਾਈਕਲ ਵਿੱਚ ਇੱਕ ਵਿਅਕਤੀ ਵੱਲੋਂ ਕਾਰ ਨਾਲ ਟੱਕਰ ਮਾਰੀ ਗਈ ਜਦੋਂ ਉਸ ਵੱਲੋਂ ਕਾਰ ਚਾਲਕ ਨਾਲ ਇਸ ਸਬੰਧੀ ਗੱਲਬਾਤ ਕਰਨੀ ਚਾਹੀਦਾ ਦੋਨਾਂ ਵਿੱਚ ਤਲਖੀ ਹੋ ਗਈ ਅਤੇ ਕਾਰ ਸਵਾਰ ਵੱਲੋਂ ਅਸਲਾ ਕੱਢ ਕੇ ਫਾਇਰਿੰਗ ਕਰਨੀ ਸ਼ੁਰੂ ਕਰ ਦਿੱਤੀ। ਉਸ ਵੱਲੋਂ ਮੌਕੇ ਤੇ ਭੱਜ ਕੇ ਆਪਣੀ ਜਾਨ ਬਚਾਈ ਗਈ। ਉਹਨਾਂ ਦੱਸਿਆ ਕਿ ਗੋਲੀ ਚਲਾਉਣ ਵਾਲੇ ਸ਼ਖਸ ਦੀ ਸ਼ਰਾਬ ਪੀਤੀ ਹੋਈ ਸੀ ਅਤੇ ਗੱਡੀ ਵਿੱਚ ਵੀ ਸ਼ਰਾਬ ਦੀ ਬੋਤਲ ਅਤੇ ਖਾਣ ਪੀਣ ਦਾ ਸਮਾਨ ਪਿਆ ਸੀ ਜੋ ਕਿ ਪੁਲਿਸ ਵੱਲੋਂ ਬਰਾਮਦ ਕਰ ਲਿਆ ਗਿਆ ਹੈ।

ਗੁਰਪ੍ਰੀਤ ਸਿੰਘ ਦਾ ਕਹਿਣਾ ਹੈ ਕਿ ਉਹ ਆਪਣੇ ਬੱਚੇ ਲਈ ਬੂਟ ਲੈਣ ਲਈ ਹਜੀ ਰਤਨ ਰੋਡ ਉੱਪਰ ਆਏ ਸਨ ਇਸ ਦੌਰਾਨ ਹੀ ਕਾਰ ਸਵਾਰ ਵੱਲੋਂ ਉਹਨ ਦੇ ਮੋਟਰਸਾਈਕਲ ਜੋ ਕਿ ਸੜਕ ਤੇ ਖੜਾ ਸੀ ਨੂੰ ਟੱਕਰ ਮਾਰ ਦਿੱਤੀ ਜਦੋਂ ਉਹਨਾਂ ਵੱਲੋਂ ਇਸ ਦਾ ਵਿਰੋਧ ਕੀਤਾ ਗਿਆ ਤਾਂ ਕਾਰ ਸਵਾਰ ਵੱਲੋਂ ਫਾਇਰਿੰਗ ਕਰ ਦਿੱਤੀ ਗਈ ਇਸ ਘਟਨਾ ਤੋਂ ਬਾਅਦ ਪਰਿਵਾਰ ਦਹਿਸ਼ਤ ਦੇ ਮਾਹੌਲ ਵਿੱਚ ਹੈ ਤੇ ਉਹਨਾਂ ਵੱਲੋਂ ਪੁਲਿਸ ਪ੍ਰਸ਼ਾਸਨ ਤੋਂ ਇਨਸਾਫ ਦੀ ਮੰਗ ਕੀਤੀ ਜਾ ਰਹੀ ਹੈ।

ਉਧਰ ਇਸ ਘਟਨਾ ਦੇ ਵਾਪਰਨ ਤੋਂ ਬਾਅਦ ਮੌਕੇ ਤੇ ਸਿਵਲ ਹਸਪਤਾਲ ਚੌਂਕੀ ਪੁਲਿਸ ਪਹੁੰਚੀ ਜਿਨਾਂ ਵੱਲੋਂ ਗੋਲੀ ਚਲਾਉਣ ਵਾਲੇ ਸ਼ਖਸ ਨੂੰ ਹਿਰਾਸਤ ਵਿੱਚ ਲੈ ਕੇ ਉਸ ਕੋਲੋਂ ਅਸਲਾ ਬਰਾਮਦ ਕੀਤਾ ਹੈ ਅਤੇ ਗੱਡੀ ਨੂੰ ਕਬਜ਼ੇ ਵਿੱਚ ਲੈ ਰਿਹਾ ਹੈ ਗੱਡੀ ਵਿੱਚ ਸ਼ਰਾਬ ਬਰਾਮਦ ਹੋਈ ਹੈ। ਥਾਣਾ ਕੋਤਵਾਲੀ ਦੇ ਇੰਚਾਰਜ ਪਰਮਿੰਦਰ ਸਿੰਘ ਦਾ ਕਹਿਣਾ ਹੈ ਕਿ ਉਹਨਾਂ ਵੱਲੋਂ ਇਸ ਘਟਨਾ ਦੀ ਜਾਂਚ ਕੀਤੀ ਜਾ ਰਹੀ ਹੈ ਅਤੇ ਗੋਲੀ ਚਲਾਉਣ ਵਾਲੇ ਸ਼ਖਸ ਦੀ ਪਹਿਚਾਣ ਜਸਕਰਨ ਸਿੰਘ ਵਾਸੀ ਦੀਪ ਸਿੰਘ ਨਗਰ ਵਜੋਂ ਹੋਈ ਜਿਸ ਦਾ ਪਿਛੋਕੜ ਫਰੀਦਕੋਟ ਨਾਲ ਸੰਬੰਧਿਤ ਹੈ।

Read More
{}{}