Home >>Punjab

Bathinda Crime News: ਨਸ਼ਾ ਤਸਰਕਾਂ 'ਤੇ ਪੁਲਿਸ ਵਿਚਾਲੇ ਹੋਈ ਮੁਠਭੇੜ

Bathinda Crime News: ਪੁਲਿਸ ਵੱਲੋਂ ਨਿੱਜੀ ਹੋਟਲ ਦੇ ਨਜ਼ਦੀਕ ਜਦੋਂ ਸ਼ੱਕੀ ਵਾਹਨਾਂ ਦੀ ਜਾਂਚ ਕਰ ਰਹੀ ਤਾਂ ਪੁਲਿਸ ਪਾਰਟੀ 'ਤੇ ਕਾਰ ਸਵਾਰ ਕੁੱਝ ਨੌਜਵਾਨਾਂ ਨੇ ਗੋਲੀ ਚਲਾ ਦਿੱਤੀ।

Advertisement
Bathinda Crime News: ਨਸ਼ਾ ਤਸਰਕਾਂ 'ਤੇ ਪੁਲਿਸ ਵਿਚਾਲੇ ਹੋਈ ਮੁਠਭੇੜ
Zee News Desk|Updated: Dec 24, 2023, 07:15 PM IST
Share

Bathinda Crime News:  ਪੰਜਾਬ ਵਿੱਚ ਲਗਾਤਾਰ ਵੱਧ ਰਹੀਆਂ ਗੈਰ ਸਮਾਜੀ ਗਤੀ ਵਿਧੀਆਂ ਨੂੰ ਰੋਕਣ ਦੇ ਲਈ ਪੰਜਾਬ ਪੁਲਿਸ ਵੱਲੋਂ ਸੂਬੇ ਭਰ ਵਿੱਚ ਚੈਕਿੰਗ ਕੀਤੀ ਜਾ ਰਹੀ ਹੈ। ਇਸ ਚੈਕਿੰਗ ਮੁਹਿੰਮ ਨੂੰ ਪੰਜਾਬ ਪੁਲਿਸ ਨੇ ਮਿਸ਼ਨ ਕਲੀਨ ਦਾ ਨਾਂਅ ਦਿੱਤਾ ਹੈ।

ਇਸ ਮਿਸ਼ਨ ਕਲੀਨ ਦੇ ਤਹਿਤ ਬਠਿੰਡਾ ਪੁਲਿਸ ਵੱਲੋਂ ਸ਼ਹਿਰ ਦੇ ਵੱਖ-ਵੱਖ ਇਲਾਕਿਆ ਵਿੱਚ ਚੈਕਿੰਗ ਕੀਤੀ ਜਾ ਰਹੀ ਸੀ। ਪੁਲਿਸ ਨੂੰ ਗੁਪਤ ਸੂਚਨਾ ਮਿਲੀ ਕਿ ਬਠਿੰਡਾ ਦੇ ਪ੍ਰਜਾਪਤ ਕਲੋਨੀ ਨੇੜੇ ਕਾਰ ਸਵਾਰ ਕੁਝ ਨੌਜਵਾਨ ਜੋ ਨਸ਼ੇ ਦੇ ਕਾਰੋਬਾਰ ਨਾਲ ਲਿਪਤ ਨੇ ਉਹ ਘੁੰਮ ਰਹੇ ਹਨ।

ਜਦੋਂ ਪੀਸੀਆਰ ਟੀਮ ਵੱਲੋਂ ਜਦੋਂ ਕਾਰ ਸਵਾਰ ਨੌਜਵਾਨਾਂ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਗਈ ਤਾਂ ਕਾਰ ਸਵਾਰ ਨਸ਼ਾ ਤਸਕਰਾਂ ਨੇ ਪੀਸੀਆਰ ਦੀ ਗੱਡੀ ਨੂੰ ਟੱਕਰ ਮਾਰਦੇ ਹੋਏ ਗੋਲੀਆਂ ਚਲਾ ਦਿੱਤੀਆਂ। ਜਿਸ ਤੋਂ ਬਾਅਦ ਪੁਲਿਸ ਵੱਲੋਂ ਵੀ ਜਵਾਬ ਕਾਰਵਾਈ ਦੇ ਵਿੱਚ ਵੀ ਗੋਲੀ ਚਲਾਈ ਗਈ,ਪਰ ਉਹ ਕਾਰ ਭਜਾ ਕਰੇ ਫਰਾਰ ਹੋ ਗਏ।

ਜਿਸ ਤੋਂ ਬਾਅਦ ਬਠਿੰਡਾ ਪੁਲਿਸ ਵੱਲੋਂ ਹਾਈ ਅਲਰਟ ਕਰਦੇ ਹੋਏ ਇਹਨਾਂ ਨੌਜਵਾਨਾਂ ਨੂੰ ਅੱਗੇ ਜਾਕੇ ਘੇਰ ਲਿਆ, ਜਦੋਂ ਪੁਲਿਸ ਨੇ ਇਨ੍ਹਾਂ ਦੋਵੇ ਨਸ਼ਾ ਤਸਰਕਰਾਂ ਨੂੰ ਘੇਰਿਆ ਤਾਂ ਕਾਰ ਵਿੱਚ ਸਵਾਰ ਇੱਕ ਨੌਜਵਾਨ ਮੌਕੇ ਤੋਂ ਫਰਾਰ ਹੋ ਗਿਆ, ਜਦੋਂ ਕਿ ਇੱਕ ਨੌਜਵਾਨ ਨੂੰ ਪੁਲਿਸ ਨੇ ਕਾਬੂ ਕਰ ਲਿਆ । 

ਇਹ ਵੀ ਪੜ੍ਹੋ: Sidhu Moose Wala News: ਸਿੱਧੂ ਮੂਸੇ ਵਾਲਾ ਨੂੰ Tribute ਦੇਣ ਲਈ ਪਿੰਡ ਮੂਸਾ ਪਹੁੰਚੇ ਬਾਈਕ ਰਾਈਡਰ

ਬਠਿੰਡਾ ਐਸ.ਪੀ ਸਿਟੀ ਨਰਿੰਦਰ ਸਿੰਘ ਨੇ ਜੀ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਦੱਸਿਆ ਕਿ ਤਲਾਸ਼ੀ ਦੌਰਾਨ ਨੌਜਵਾਨ ਕੋਲੋਂ ਨਸ਼ੀਲਾ ਪਦਾਰਥ ਬਰਾਮਦ ਹੋਇਆ ਹੈ ਅਤੇ ਹੁਣ ਵੀ ਉਹ ਨੌਜਵਾਨ ਨਸ਼ੇ ਵਿੱਚ ਹੈ ਫਿਲਹਾਲ ਪੁਲਿਸ ਵੱਲੋਂ ਦੋਵੇਂ ਨੌਜਵਾਨਾਂ ਖਿਲਾਫ ਮਾਮਲਾ ਦਰਜ ਕਰ ਲਿਆ ਹੈ।

ਅਤੇ ਦੂਸਰੇ ਨੌਜਵਾਨ ਦੀ ਭਾਲ ਕੀਤੀ ਜਾ ਰਹੀ ਪੁਲਿਸ ਅਧਿਕਾਰੀਆਂ ਦਾ ਕਹਿਣਾ ਹੈ ਕਿ ਜਿਸ ਅਸਲੇ ਨਾਲ ਪੁਲਿਸ 'ਤੇ ਗੋਲੀ ਚਲਾਈ ਗਈ, ਉਹ ਅਸਲਾ ਫਰਾਰ ਹੋਏ ਨੌਜਵਾਨ ਕੋਲ ਹੈ ਫਿਲਹਾਲ ਪੁਲਿਸ ਵੱਲੋਂ ਉਸ ਨੌਜਵਾਨ ਦੀ ਤਲਾਸ਼ ਕੀਤੀ ਜਾ ਰਹੀ ਹੈ। 

ਇਹ ਵੀ ਪੜ੍ਹੋ: Dhuri news: ਅਧੂਰੀਆਂ ਮੰਗਾਂ ਨੂੰ ਲੈ ਕੇ ਗੰਨਾ ਕਿਸਾਨ ਧੂਰੀ ਰੇਲਵੇ ਜੰਕਸ਼ਨ ਕਰਨਗੇ ਜਾਮ

 

Read More
{}{}