Home >>Punjab

ਨਿੱਜੀ ਲੋਨ ਕੰਪਨੀ ਵੱਲੋਂ ਮੁਲਾਜ਼ਮ ਨਜ਼ਰਬੰਦ; ਲਗਾਏ ਧੋਖਾਧੜੀ ਦੇ ਇਲਜ਼ਾਮ

Bathinda News: ਗੋਲਡ ਲੋਨ ਕੰਪਨੀ 'ਤੇ ਕੰਮ ਕਰਦੇ ਮੁਲਾਜ਼ਮ ਨੂੰ ਦੇਰ ਰਾਤ ਕੰਪਨੀ ਦੇ ਪ੍ਰਬੰਧਕਾਂ ਨੇ ਦਫ਼ਤਰ ਵਿੱਚ ਹੀ ਬੰਦ ਕਰ ਦਿੱਤਾ ਅਤੇ ਇਲਜ਼ਾਮ ਲਗਾਇਆ ਗਿਆ ਕਿ ਉਸਨੇ ਲੋਕਾਂ ਦੇ ਪੈਸੇ ਨਾਲ ਠੱਗੀ ਕੀਤੀ ਹੈ।    

Advertisement
ਨਿੱਜੀ ਲੋਨ ਕੰਪਨੀ ਵੱਲੋਂ ਮੁਲਾਜ਼ਮ ਨਜ਼ਰਬੰਦ; ਲਗਾਏ ਧੋਖਾਧੜੀ ਦੇ ਇਲਜ਼ਾਮ
Sadhna Thapa|Updated: Mar 02, 2025, 01:19 PM IST
Share

Bathinda News: ਇਹ ਮਾਮਲਾ ਬਠਿੰਡਾ ਦੇ ਅਮਰੀਕ ਸਿੰਘ ਰੋਡ ਦਾ ਹੈ ਜਿੱਥੇ ਦੇਰ ਰਾਤ ਸੜਕ 'ਤੇ ਲੋਕਾਂ ਦਾ ਇਕੱਠ ਦੇਖਿਆ ਗਿਆ ਜਿੱਥੇ ਪਰਿਵਾਰਕ ਮੈਂਬਰਾਂ ਨੇ ਕਿਹਾ ਹੈ ਕਿ ਸਾਡਾ ਨੌਜਵਾਨ ਜੋ ਉੱਪਰ ਬੰਦ ਹੈ, 'ਤੇ ਇਸ ਕੰਪਨੀ ਦੇ ਪ੍ਰਬੰਧਕਾਂ ਨੇ ਦੋਸ਼ ਲਗਾਇਆ ਹੈ ਕਿ ਉਸਨੇ 9 ਲੱਖ ਰੁਪਏ ਦੀ ਧੋਖਾਧੜੀ ਕੀਤੀ ਹੈ। ਜਦੋਂ ਕਿ ਕੰਪਨੀ ਦੇ ਪ੍ਰਬੰਧਕਾਂ ਨੇ ਮਿਲ ਕੇ ਪੈਸੇ ਖਾਧੇ ਹਨ। ਪਰਿਵਾਰਕ ਮੈਂਬਰਾਂ ਵੱਲੋ ਕਹਿਣਾ ਹੈ ਕਿ ਪੂਰੇ ਮਾਮਲੇ ਦੀ ਜਾਂਚ ਹੋਣੀ ਚਾਹੀਦੀ ਹੈ ਅਤੇ ਜੇਕਰ ਉਹ ਦੋਸ਼ੀ ਪਾਇਆ ਜਾਂਦਾ ਹੈ ਤਾਂ ਉਸਨੂੰ ਜੇਲ੍ਹ ਭੇਜਿਆ ਜਾਣਾ ਚਾਹੀਦਾ ਹੈ।  ਪਰ ਅਸੀਂ ਕਈ ਘੰਟਿਆਂ ਤੋਂ ਇੱਥੇ ਖੜ੍ਹੇ ਹਾਂ ਪਰ ਇਸ ਕੰਪਨੀ ਦਾ ਕੋਈ ਅਧਿਕਾਰੀ ਨਹੀਂ ਪਹੁੰਚਿਆ।

ਇਹ ਵੀ ਪੜ੍ਹੋ: ਮਸ਼ਹੂਰ ਪਾਦਰੀ ਬਰਜਿੰਦਰ ਸਿੰਘ 'ਤੇ ਛੇੜਛਾੜ ਦੇ ਲੱਗੇ ਗੰਭੀਰ ਦੋਸ਼, ਪੁਲਿਸ ਨੇ ਕੀਤਾ ਮਾਮਲਾ ਦਰਜ

 

ਉਹ ਤਾਂ ਇਹ ਵੀ ਕਹਿ ਰਹੇ ਹਨ ਕਿ ਉਸਨੂੰ ਐਤਵਾਰ ਤੱਕ ਇੱਥੇ ਰੱਖਿਆ ਜਾਵੇਗਾ ਅਤੇ ਸੋਮਵਾਰ ਨੂੰ  ਪੁਲਿਸ ਤੋਂ ਪਰਚਾ ਕਰਾਇਆ ਜਾਵੇਗਾ। ਅਸੀਂ ਮੰਗ ਕਰਦੇ ਹਾਂ ਕਿ ਸਾਡੇ ਭਰਾ ਨੂੰ ਸੁਰੱਖਿਅਤ ਬਾਹਰ ਕੱਢਿਆ ਜਾਵੇ। ਕੁਝ ਵੀ ਹੋ ਸਕਦਾ ਹੈ। ਅਸੀਂ ਮੌਕੇ 'ਤੇ ਪੁਲਿਸ ਨੂੰ ਵੀ ਸੂਚਿਤ ਕਰ ਦਿੱਤਾ ਹੈ।

ਵੱਡੀ ਗਿਣਤੀ ਵਿੱਚ ਪੁਲਿਸ ਮੌਕੇ 'ਤੇ ਪਹੁੰਚ ਗਈ ਅਤੇ ਲੋਕਾਂ ਨੂੰ ਸੜਕ ਤੋਂ ਦੂਰ ਹਟਾਇਆ। ਮੌਕੇ 'ਤੇ, ਲੋਨ ਕੰਪਨੀ ਦੇ ਮੈਨੇਜਰਾਂ ਨੂੰ ਬੁਲਾਇਆ ਗਿਆ ਅਤੇ ਤਾਲੇ ਖੋਲ੍ਹ ਦਿੱਤੇ ਗਏ। ਪੁਲਿਸ ਨੇ ਨੌਜਵਾਨਾਂ ਸਮੇਤ ਕੁਝ ਹੋਰ ਲੋਕਾਂ ਨੂੰ ਘੇਰ ਲਿਆ ਅਤੇ ਉਨ੍ਹਾਂ ਨੂੰ ਲੈ ਗਈ। ਪੁਲਿਸ ਅਧਿਕਾਰੀਆਂ ਨੇ ਕਿਹਾ ਹੈ ਕਿ ਕਿਸੇ ਨੂੰ ਵੀ ਕਾਨੂੰਨ ਆਪਣੇ ਹੱਥ ਵਿੱਚ ਲੈਣ ਦੀ ਇਜਾਜ਼ਤ ਨਹੀਂ ਹੈ ਅਤੇ ਅਜਿਹਾ ਕੰਮ ਕਰਨ ਵਾਲਿਆਂ ਵਿਰੁੱਧ ਕਾਨੂੰਨ ਅਨੁਸਾਰ ਕਾਰਵਾਈ ਕੀਤੀ ਜਾਵੇਗੀ।

ਇਹ ਵੀ ਪੜ੍ਹੋ:  ਫਿਰੋਜ਼ਪੁਰ ਬੀਐਸਐਫ ਵੱਲੋ ਸਤਲੁਜ ਦਰਿਆ ਨੇੜੇ 590 ਗ੍ਰਾਮ ਹੈਰੋਇਨ ਅਤੇ ਗਲੌਕ ਪਿਸਤੌਲ ਬਰਾਮਦ

 

Read More
{}{}