Bathinda News: ਬਠਿੰਡਾ ਜਿਲੇ ਦੇ ਮੋੜ ਮੰਡੀ ਦੇ ਵਿੱਚ 14 ਤਰੀਕ ਦੀ ਸ਼ਾਮ ਨੂੰ 20 ਸਾਲਾਂ ਨੌਜਵਾਨ ਦੀਪ ਸਿੰਘ ਆਪਣੇ ਘਰ ਦੇ ਨਜਦੀਕ ਇੱਕ ਦੁਕਾਨ ਦੇ ਉੱਪਰ ਦਹੀ ਲੈਣ ਵਾਸਤੇ ਜਾਂਦਾ ਹੈ ਤਾਂ ਉਸ ਸਮੇਂ 10 ਦੇ ਤਕਰੀਬਨ ਲੋਕਾਂ ਵੱਲੋਂ ਦੀਪ ਸਿੰਘ ਦੇ ਉਪਰ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰ ਦਿੱਤਾ। ਜਿਸ ਤੋਂ ਬਾਅਦ ਦੀਪ ਸਿੰਘ ਨੂੰ ਬਠਿੰਡਾ ਦੇ ਸਰਕਾਰੀ ਹਸਪਤਾਲ ਵਿੱਚ ਦਾਖਲ ਕਰਵਾਇਆ ਜਾਂਦਾ ਜਿੱਥੇ ਜੇਰੇ ਇਲਾਜ ਦੀਪ ਸਿੰਘ ਦੀ ਮੌਤ ਹੋ ਜਾਂਦੀ ਹੈ।
ਹਾਲਾਂਕਿ ਇਸ ਸਮੇਂ ਪਰਿਵਾਰ ਦੇ ਵਿੱਚ ਸਹਿਮ ਦਾ ਮਾਹੌਲ ਹੈ ਅਤੇ ਪਰਿਵਾਰਿਕ ਮੈਂਬਰਾਂ ਵੱਲੋਂ ਕਿਹਾ ਜਾ ਰਿਹਾ ਕਿ ਦੀਪ ਸਿੰਘ ਅਤੇ ਉਸਦੇ ਕੁਝ ਸਾਥੀਆਂ ਵੱਲੋਂ ਇੱਕ ਤੋਂ ਦੋ ਮਹੀਨੇ ਪਹਿਲਾਂ ਕੁਝ ਮਾਨਸਾ ਤੋਂ ਆਉਂਦੇ ਹੋਏ ਨੌਜਵਾਨਾਂ ਨੂੰ ਪਿੰਡ ਵਿੱਚ ਨਸ਼ਾ ਵੇਚਣ ਤੋਂ ਰੋਕਿਆ ਸੀ ਜਿਸ ਤੋਂ ਬਾਅਦ ਉਹਨਾਂ ਵਿਅਕਤੀਆਂ ਵੱਲੋਂ ਇਸ ਘਟਨਾ ਨੂੰ ਅੰਜਾਮ ਦਿੱਤਾ ਗਿਆ ਜਿਸ ਦੇ ਦੌਰਾਨ ਦੀਪ ਸਿੰਘ ਦੀ ਮੌਤ ਹੋ ਗਈ ਹਾਲਾਂਕਿ ਇਸ ਪੂਰੇ ਮਾਮਲੇ ਦੀ ਜਾਣਕਾਰੀ ਮਿਲਣ ਤੋਂ ਬਾਅਦ ਬਠਿੰਡਾ ਪੁਲਿਸ ਵੱਲੋਂ 10 ਲੋਕਾਂ ਦੇ ਉੱਪਰ ਮਾਮਲਾ ਦਰਜ ਕਰ ਲਿਆ ਗਿਆ ਹੈ।
ਜਿਨਾਂ ਦੇ ਵਿੱਚੋਂ ਛੇ ਅਣਪਛਾਤੇ ਸਨ ਅਤੇ ਚਾਰ ਬਾਏ ਨੇਮ ਨਾਮਜਦ ਕੀਤੇ ਗਏ ਸਨ ਜਿਸ ਤੋਂ ਬਾਅਦ ਪੁਲਿਸ ਅਧਿਕਾਰੀਆਂ ਦੇ ਕਹਿਣ ਮੁਤਾਬਿਕ ਵੱਖ-ਵੱਖ ਟੀਮਾਂ ਦਾ ਗਠਨ ਕਰਕੇ ਪੰਜ ਲੋਕਾਂ ਨੂੰ ਹੁਣ ਤੱਕ ਗਿਰਫ਼ਤਾਰ ਕਰ ਲਿਆ ਗਿਆ ਜਿਨਾਂ ਦਾ ਰਿਮਾਂਡ ਹਾਸਲ ਕਰਕੇ ਅੱਗੇ ਦੀ ਪੁੱਛਗਿੱਛ ਕੀਤੀ ਜਾ ਰਹੀ।