Home >>Punjab

Bathinda News: ਸਪਾ ਸੈਂਟਰ 'ਚ ਪੁਲਿਸ ਦਾ ਛਾਪਾ ! ਚਾਰ ਵਿਦੇਸ਼ੀ ਲੜਕੀਆਂ ਨੂੰ ਲਿਆ ਹਿਰਸਤ 'ਚ

Bathinda News: ਪੁਲਿਸ ਨੇ ਸਪਾ ਸੈਂਟਰ ਦੇ ਮਾਲਕ ਅਤੇ ਮੈਨੇਜਰ ਖਿਲਾਫ਼ ਮਾਮਲਾ ਦਰਜ ਕੀਤਾ। ਬਠਿੰਡਾ 'ਚ ਪੁਲਿਸ ਨੇ ਇੱਕ ਨਿਜੀ ਸਪਾ ਸੈਂਟਰ 'ਤੇ ਰੇਡ ਕਰਕੇ ਦੇਹ ਵਪਾਰ ਦਾ ਧੰਦਾ ਕਰਨ ਵਾਲੇ ਕੁਝ ਨੌਜਵਾਨ ਮੁੰਡੇ ਕੁੜੀਆਂ ਨੂੰ ਹਿਰਾਸਤ ਵਿੱਚ ਲਿਆ ਹੈ।   

Advertisement
Bathinda News: ਸਪਾ ਸੈਂਟਰ 'ਚ ਪੁਲਿਸ ਦਾ ਛਾਪਾ ! ਚਾਰ ਵਿਦੇਸ਼ੀ ਲੜਕੀਆਂ ਨੂੰ ਲਿਆ ਹਿਰਸਤ 'ਚ
Riya Bawa|Updated: Jul 28, 2024, 11:50 AM IST
Share

Bathinda News/ਕੁਲਬੀਰ ਬੀਰਾ: ਬਠਿੰਡਾ ਦੇ ਨਾਰਥ ਸਟੇਟ ਵਿੱਚ ਚੱਲ ਰਹੇ ਸਪਾ ਸੈਂਟਰ ਵਿੱਚ ਦੇਰ ਰਾਤ ਬਠਿੰਡਾ ਪੁਲਿਸ ਵੱਲੋਂ ਰੇਡ ਕਰਕੇ ਚਾਰ ਵਿਦੇਸ਼ੀ ਲੜਕੀਆਂ ਅਤੇ ਕੁਝ ਲੜਕਿਆਂ ਨੂੰ ਹਿਰਾਸਤ ਵਿੱਚ ਲਿਆ ਗਿਆ। ਇਹ ਰੇਡ ਕਰੀਬ ਪੰਜ ਘੰਟੇ ਚੱਲੀ ਡੀਐਸਪੀ ਦੀ ਨਿਗਰਾਨੀ ਹੇਠ ਹੋਈ ਜਿਸ ਵਿੱਚ ਪੁਲਿਸ ਦੀਆਂ ਤਿੰਨ ਗੱਡੀਆਂ ਵਿੱਚ ਮਹਿਲਾ ਅਤੇ ਪੁਲਿਸ ਵਿਚਾਰੀ ਸਪਪਾ ਸੈਂਟਰ ਵਿੱਚ ਪਹੁੰਚੇ। ਇਸ ਰੇਡ ਦੌਰਾਨ ਬਠਿੰਡਾ ਦੇ ਥਾਣਾ ਕੈਂਟ ਪੁਲਿਸ ਵੱਲੋਂ ਚਾਰ ਵਿਦੇਸ਼ੀ ਲੜਕੀਆਂ ਅਤੇ ਕੁਝ ਲੜਕਿਆਂ ਨੂੰ ਹਿਰਾਸਤ  (Punjab police raid) ਵਿੱਚ ਲਿਆ ਗਿਆ ਹੈ। 

ਜਾਣਕਾਰੀ ਦਿੰਦੇ ਹੋਏ ਐਸਐਚ ਓ ਥਾਣਾ ਕੈਂਟ ਕੁਲਦੀਪ ਸਿੰਘ ਨੇ ਦੱਸਿਆ ਕਿ ਨਾਰਥ ਸਟੇਟ ਵਿੱਚ ਚੱਲ ਰਹੇ ਬਲੂਮ ਡੇ ਸਲੂਨ ਅਤੇ ਸਪਾ ਸੈਂਟਰ ਸਬੰਧੀ ਉਹਨਾਂ ਪਾਸ ਕਾਫੀ ਸਮੇਂ ਤੋਂ ਸ਼ਿਕਾਇਤਾਂ ਆ ਰਹੀਆਂ ਸਨ। ਇਸੇ ਦੇ ਚਲਦੇ ਅੱਜ ਉਹਨਾਂ ਵੱਲੋਂ ਪੁਲਿਸ ਪਾਰਟੀ ਨੂੰ ਲੈ ਕੇ ਰੇਡ ਕੀਤੀ ਗਈ ਹੈ। ਇਸ ਰੇਡ ਦੌਰਾਨ 4 ਵਿਦੇਸ਼ੀ ਲੜਕੀਆਂ ਅਤੇ ਕੁਝ ਲੜਕੇ ਹਿਰਾਸਤ ਵਿੱਚ ਲਏ ਗਏ ਹਨ ਅਤੇ ਸਪਾਸ ਸੈਂਟਰ ਦੇ ਮਾਲਕ ਮੈਨੇਜਰ ਖਿਲਾਫ਼ ਮਾਮਲਾ ਦਰਜ ਕਰ ਲਿਆ ਹੈ। ਉਹਨਾਂ ਕਿਹਾ ਕਿ ਇਸ ਤੋਂ ਇਲਾਵਾ ਸ਼ਹਿਰ ਵਿੱਚ ਚੱਲ ਰਹੇ ਹੋਰ ਵੀ ਵੱਖ-ਵੱਖ ਸਪਾਸ ਸੈਂਟਰਾਂ (Punjab police raid) ਤੇ ਪੁਲਿਸ ਵੱਲੋਂ ਕਾਰਵਾਈ ਕੀਤੀ ਜਾ ਰਹੀ ਹੈ।

ਇਹ ਵੀ ਪੜ੍ਹੋ:  IND W vs SL W Final Playing 11: ਅੱਠਵਾਂ ਖਿਤਾਬ ਜਿੱਤਣ ਦੇ ਇਰਾਦੇ ਨਾਲ ਮੈਦਾਨ ਵਿੱਚ ਉਤਰਨਗੀਆਂ ਭਾਰਤ ਦੀਆਂ ਧੀਆਂ

ਗੌਰਤਲਬ ਹੈ ਕਿ ਇਸ ਤੋਂ ਪਹਿਲਾਂ ਪੁਲਿਸ ਵੱਲੋਂ ਅੰਮ੍ਰਿਤਸਰ ਵਿਖੇ ਵੀ ਸਲੂਨ ਅਤੇ ਸ਼ੱਕੀ ਹੋਟਲਾਂ 'ਤੇ ਛਾਪੇਮਾਰੀ (Punjab police raid) ਕੀਤੀ ਗਈ ਸੀ, ਜਿਸ ਵਿੱਚ ਪੁਲਿਸ ਨੇ ਬੱਸ ਸਟੈਂਡ ਨਜ਼ਦੀਕ ਇੱਕ ਨਿੱਜੀ ਹੋਟਲ ਦੇ ਵਿੱਚ ਚੱਲ ਰਹੇ ਸਪਾ ਸੈਂਟਰ  (Punjab police raid)  ਵਿੱਚ ਚੱਲ ਰਹੇ ਦੇਹ ਵਪਾਰ ਦੇ ਧੰਦੇ ਦਾ ਪਰਦਾਫਾਸ਼ ਕੀਤਾ ਸੀ, ਉਸ ਵੇਲੇ ਹੋਟਲ ਦੇ ਇੱਕ ਕਮਰੇ ਵਿੱਚੋਂ ਪੁਲਿਸ ਨੇ ਪੰਜ ਵਿਦੇਸ਼ੀ ਲੜਕੀਆਂ ਬਰਾਮਦ ਕੀਤੀਆਂ ਸਨ। ਇੰਨਾਂ ਦੇ ਵਿੱਚੋਂ ਦੋ ਵਿਦੇਸ਼ੀ ਲੜਕੀਆਂ ਨੇ ਪੁਲਿਸ ਦੇ ਡਰ ਤੋਂ ਹੋਟਲ ਦੀ ਛੱਤ ਤੋਂ ਛਾਲ ਲਗਾ ਦਿੱਤੀ। ਜਿਸ ਨਾਲ ਕਿ ਦੋਵੇਂ ਲੜਕੀਆਂ ਗੰਭੀਰ ਰੂਪ ਵਿੱਚ ਜ਼ਖ਼ਮੀ ਹੋ ਗਈਆਂ ਸਨ।

Read More
{}{}