Bathinda News (ਕੁਲਬੀਰ ਬੀਰਾ): ਬਠਿੰਡਾ ਦੇ ਰੋਜ਼ ਗਾਰਡਨ ਵਿੱਚ ਨਗਰ ਨਿਗਮ ਬਠਿੰਡਾ ਅਤੇ ਟ੍ਰੀ ਲਵਰ ਸੁਸਾਇਟੀ ਵੱਲੋਂ ਦੋ ਰੋਜ਼ਾ ਫੁੱਲਾਂ ਦਾ ਮੇਲਾ ਲਗਾਇਆ ਗਿਆ ਜਿਸ ਵਿੱਚ ਵੱਡੀ ਪੱਧਰ ਉਤੇ ਲੋਕ ਇਸ ਮੇਲੇ ਨੂੰ ਦੇਖਣ ਵਾਸਤੇ ਪਹੁੰਚੇ ਜਿੱਥੇ ਵੱਖ-ਵੱਖ ਕਿਸਮਾਂ ਦੇ ਫੁੱਲਾਂ ਦੀਆਂ ਨਰਸਰੀਆਂ ਵੱਲੋਂ ਸਟਾਲਾਂ ਲਾਈਆਂ ਗਈਆਂ ਉੱਥੇ ਹੀ ਹੱਥੀ ਬਣਾਏ ਹੋਏ ਕੱਪੜੇ ਤੇ ਮੇਕਅਪ ਦੇ ਸਾਜੋ ਸਾਮਾਨ ਤੋਂ ਇਲਾਵਾ ਪ੍ਰਾਈਵੇਟ ਕੰਪਨੀਆਂ ਵੱਲੋਂ ਵੀ ਸਟਾਲਾਂ ਲਾਈਆਂ ਗਈਆਂ ਹਨ।
ਇਸ ਮੇਲੇ ਵਿੱਚ ਪਹੁੰਚੇ ਲੋਕਾਂ ਦਾ ਕਹਿਣਾ ਹੈ ਕਿ ਇਹ ਮੇਲਾ ਬਹੁਤ ਹੀ ਵਧੀਆ ਤਰੀਕੇ ਨਾਲ ਲੱਗਿਆ ਹੈ ਇੱਥੇ ਆ ਕੇ ਬਹੁਤ ਵਧੀਆ ਲੱਗਿਆ ਸਾਨੂੰ ਵੀ ਆਪਣੇ ਘਰਾਂ ਵਿੱਚ ਪੌਦੇ ਅਤੇ ਫੁੱਲਾਂ ਦੇ ਪੌਦੇ ਜ਼ਰੂਰ ਲਗਵਾਉਣੇ ਚਾਹੀਦੇ ਹਨ ਜਿਸ ਦੇ ਨਾਲ ਹਰ ਇਨਸਾਨ ਦੇ ਅੰਦਰ ਪਾਜ਼ੇਟਿਵਿਟੀ ਆਉਂਦੀ ਹੈ ਅਤੇ ਵਾਤਾਵਰਨ ਵੀ ਸ਼ੁੱਧ ਹੁੰਦਾ ਹੈ। ਉਧਰ ਦੂਜੇ ਪਾਸੇ ਮੇਲਾ ਪ੍ਰਬੰਧਕਾਂ ਦਾ ਕਹਿਣਾ ਹੈ ਕਿ ਇਹ ਤੀਜਾ ਫਲਾਵਰਜ਼ ਫੈਸਟੀਵਲ ਸੀ।
ਇਸ ਤੋਂ ਪਹਿਲਾਂ ਦੋ ਮੇਲੇ ਬਹੁਤ ਵਧੀਆ ਲਗਾਏ ਗਏ ਅਤੇ ਇਹ ਤੀਸਰਾ ਮੇਲਾ ਸੀ ਜਿਸ ਵਿੱਚ ਹਰ ਕਿਸੇ ਨੂੰ ਖੁੱਲ੍ਹਾ ਸੱਦਾ ਦਿੱਤਾ ਸੀ। ਸ਼ਹਿਰ ਵਿੱਚ ਵੱਡੇ ਪੱਧਰ ਉਤੇ ਪੌਦੇ ਅਤੇ ਸਕੂਲਾਂ ਕਾਲਜਾਂ ਦੇ ਵਿੱਚ ਜਾ ਕੇ ਵੀ ਵੱਡੇ ਪੱਧਰ ਉਤੇ ਪੌਦੇ ਲਗਾਉਂਦੇ ਹਾਂ ਅਤੇ ਲੋਕਾਂ ਨੂੰ ਲਗਾਉਣ ਵਾਸਤੇ ਮੁਫਤ ਵਿੱਚ ਦਿੰਦੇ ਹਾਂ। ਇਸ ਮੇਲੇ ਵਿੱਚ ਪਹੁੰਚੇ ਡਾਕਟਰ ਰਣਜੀਤ ਸਿੰਘ ਦੱਸਿਆ ਕਿ ਉਨ੍ਹਾਂ ਦੀ ਫਾਊਂਡੇਸ਼ਨ ਵੱਲੋਂ ਵੱਡੇ ਪੱਧਰ ਉਤੇ ਪਿੰਡਾਂ ਵਿੱਚ ਜੋ ਰਵਾਇਤੀ ਰੁੱਖ ਸਨ ਉਹ ਖਤਮ ਹੋ ਚੁੱਕੇ ਹਨ।
ਉਨ੍ਹਾਂ ਜਗ੍ਹਾ ਦੇ ਉੱਪਰ ਰਵਾਇਤੀ ਰੁੱਖ ਲਗਾ ਕੇ ਝਿੜੀਆਂ ਬਣਾਈਆਂ ਜਾ ਰਹੀਆਂ ਹਨ ਜਿੱਥੇ ਛੋਟੇ ਅਤੇ ਖਤਮ ਹੋਣ ਦੀ ਕੰਗਾਰ ਉਤੇ ਆਏ ਪੰਛੀ ਬੈਠਦੇ ਹਨ ਨੂੰ ਲਗਾਇਆ ਜਾ ਰਿਹਾ ਹੈ। ਅਸੀਂ ਹੁਣ ਤੱਕ ਸੈਂਕੜੇ ਪਿੰਡਾਂ ਵਿੱਚ ਇਸ ਤਰ੍ਹਾਂ ਦੇ ਪ੍ਰੋਜੈਕਟ ਲਗਾ ਚੁੱਕੇ ਹਾਂ। ਲੋਕਾਂ ਵੱਲੋਂ ਸਾਨੂੰ ਭਰਵਾਂ ਹੁੰਗਾਰਾ ਮਿਲ ਰਿਹਾ ਹੈ। ਸਾਡੇ ਵੱਲੋਂ ਪਿੰਡਾਂ ਵਿੱਚ ਇਨ੍ਹਾਂ ਥਾਵਾਂ ਦੀ ਤਲਾਸ਼ ਕੀਤੀ ਜਾਂਦੀ ਹੈ। ਜੋ ਵੀ ਵਾਤਾਵਰਨ ਦੇ ਅਨੁਕੂਲ ਸਾਨੂੰ ਜਗ੍ਹਾ ਮਿਲਦੀ ਹੈ ਤਾਂ ਉਸ ਦਾ ਮਤਾ ਪਵਾ ਕੇ ਉਸ ਵਿੱਚ ਇਹ ਰਵਾਇਤੀ ਰੁੱਖ ਲਗਾਏ ਜਾਂਦੇ ਹਨ।