Home >>Punjab

Bhadaur News: ਸਿਲੰਡਰ ਗੈਸ ਧਮਾਕੇ ਕਾਰਨ ਇੱਕ ਵਿਅਕਤੀ ਝੁਲਸਿਆ, ਇਲਾਕੇ ਵਿੱਚ ਸਹਿਮ

Bhadaur News: ਗੈਸ ਸਿਲੰਡਰ ਫਟਣ ਨਾਲ ਇੱਕ ਵਿਅਕਤੀ ਬੁਰੀ ਤਰ੍ਹਾਂ ਝੁਲਸ ਗਿਆ ਉਸਨੂੰ ਸਿਵਲ ਹਸਪਤਾਲ ਭਦੌੜ ਵਿੱਚ ਦਾਖਲ ਕਰਵਾਇਆ ਗਿਆ ਪੀੜਤ ਖਤਰੇ ਤੋਂ ਬਾਹਰ ਦੱਸਿਆ ਜਾ ਰਿਹਾ ਹੈ।   

Advertisement
Bhadaur News: ਸਿਲੰਡਰ ਗੈਸ ਧਮਾਕੇ ਕਾਰਨ ਇੱਕ ਵਿਅਕਤੀ ਝੁਲਸਿਆ, ਇਲਾਕੇ ਵਿੱਚ ਸਹਿਮ
Ravinder Singh|Updated: Jan 14, 2025, 07:58 PM IST
Share

Bhadaur News: ਭਦੌੜ ਪੁਲਿਸ ਸਟੇਸ਼ਨ ਨੇੜੇ ਗੈਸ ਸਿਲੰਡਰ ਫਟਣ ਨਾਲ ਇੱਕ ਵਿਅਕਤੀ ਬੁਰੀ ਤਰ੍ਹਾਂ ਝੁਲਸ ਗਿਆ। ਉਸਨੂੰ ਸਿਵਲ ਹਸਪਤਾਲ ਭਦੌੜ ਵਿੱਚ ਦਾਖਲ ਕਰਵਾਇਆ ਗਿਆ। ਪੀੜਤ ਦੇ ਗੁਆਂਢੀ ਨੇ ਦੱਸਿਆ ਕਿ ਸਵੇਰੇ ਇੱਕ ਜ਼ੋਰਦਾਰ ਧਮਾਕਾ ਹੋਇਆ ਅਤੇ ਧਮਾਕੇ ਕਾਰਨ ਰਸੋਈ ਦੇ ਦਰਵਾਜ਼ੇ ਦੀਆਂ ਖਿੜਕੀਆਂ ਟੁੱਟ ਗਈਆਂ ਅਤੇ ਵਿਹੜੇ ਵਿੱਚ ਸ਼ੀਸ਼ੇ ਖਿੱਲਰ ਗਏ। ਉਨ੍ਹਾਂ ਕਿਹਾ ਕਿ ਉਕਤ ਵਿਅਕਤੀ ਦਾ ਪਰਿਵਾਰ ਵਿਆਹਿਆ ਹੋਇਆ ਸੀ ਅਤੇ ਉਹ ਘਰ ਵਿੱਚ ਇਕੱਲਾ ਸੀ।

ਇਹ ਵੀ ਪੜ੍ਹੋ: Amritsar Blast News: ਅੰਮ੍ਰਿਤਸਰ ਦੇ ਜੁਝਾਰ ਸਿੰਘ ਐਵੇਨਿਊ 'ਚ ਹੋਇਆ ਧਮਾਕਾ; ਪੁਲਿਸ ਦਾ ਦਾਅਵਾ ਬੋਤਲ ਟੁੱਟਣ ਦੀ ਆਈ ਆਵਾਜ਼

ਇਹ ਹਾਦਸਾ ਉਸ ਸਮੇਂ ਵਾਪਰਿਆ ਜਦੋਂ ਉਸਨੇ ਗੈਸ ਲੀਕ ਹੋਣ ਕਾਰਨ ਗੈਸ ਚਾਲੂ ਕਰਨ ਲਈ ਮਾਚਿਸ ਜਗਾਈ। ਜ਼ਖਮੀ ਹਾਲਤ ਵਿੱਚ ਲੋਕਾਂ ਨੇ ਗੁਰਚਰਨ ਸਿੰਘ ਦੇ ਸੜੇ ਹੋਏ ਕੱਪੜੇ ਕੱਢ ਕੇ ਉਸਨੂੰ ਭਦੌੜ ਸਿਵਲ ਹਸਪਤਾਲ ਲਿਆਂਦਾ। ਜਿੱਥੇ ਡਾਕਟਰਾਂ ਵੱਲੋਂ ਉਸਨੂੰ ਮੁੱਢਲੀ ਸਹਾਇਤਾ ਲਈ ਬਰਨਾਲਾ ਰੈਫਰ ਕੀਤਾ ਜਾ ਰਿਹਾ ਹੈ।

ਇਸ ਪੂਰੇ ਮਾਮਲੇ ਸਬੰਧੀ ਪੀੜਤ ਦੇ ਗੁਆਂਢੀ ਨੇ ਦੱਸਿਆ ਕਿ ਸਵੇਰੇ ਇੱਕ ਜ਼ੋਰਦਾਰ ਧਮਾਕਾ ਹੋਇਆ, ਜਦੋਂ ਉਸ ਨੇ ਜਾ ਕੇ ਦੇਖਿਆ ਤਾਂ ਉਸ ਦਾ ਗੁਆਂਢੀ ਗੁਰਚਰਨ ਸਿੰਘ ਪੂਰੀ ਤਰ੍ਹਾਂ ਨਾਲ ਅੱਗ ਨਾਲ ਝੁਲਸਿਆ ਹੋਇਆ ਸੀ, ਜਿਸ ਨੂੰ ਸਿਵਲ ਹਸਪਤਾਲ ਭਦੌੜ ਦਾਖ਼ਲ ਕਰਵਾਇਆ।

ਗੁਆਂਢੀ ਨੇ ਦੱਸਿਆ ਕਿ ਧਮਾਕਾ ਇੰਨਾ ਜ਼ਬਰਦਸਤ ਸੀ ਕਿ ਦਰਵਾਜੇ ਦੀਆਂ ਖਿੜਕੀਆਂ ਟੁੱਟੀਆਂ ਹੋਈਆਂ ਸੀ ਤੇ ਵਿਹੜੇ 'ਚ ਕੱਚ ਖਿਲਰਿਆ ਹੋਇਆ ਸੀ। ਉਨ੍ਹਾਂ ਨੇ ਦੱਸਿਆ ਕਿ ਉਕਤ ਵਿਅਕਤੀ ਦਾ ਪਰਿਵਾਰ ਕੀਤੇ ਗਿਆ ਹੋਇਆ ਸੀ ਅਤੇ ਘਰ ਵਿਚ ਉਹ ਇਕੱਲਾ ਹੀ ਸੀ।

ਗੈਸ ਲੀਕ ਹੋਣ ਕਾਰਨ ਇਹ ਹਾਦਸਾ ਉਦੋਂ ਵਾਪਰਿਆ ਜਦ ਇਸ ਨੇ ਗੈਸ ਚਲਾਉਣ ਲਈ ਤੀਲੀ ਬਾਲੀ। ਜ਼ਖ਼ਮੀ ਹਾਲਤ ’ਚ ਲੋਕਾਂ ਨੇ ਗੁਰਚਰਨ ਸਿੰਘ ਦੇ ਸੜ੍ਹੇ ਹੋਏ ਕੱਪੜੇ ਲਾਹ ਉਸ ਨੂੰ ਭਦੌੜ ਸਿਵਲ ਹਸਪਤਾਲ ਲਿਆਂਦਾ ਗਿਆ। ਜਿਥੇ ਡਾਕਟਰਾਂ ਦੁਆਰਾ ਉਸ ਨੂੰ ਮੁੱਢਲੀ ਸਹਾਇਤਾ ਦੇ ਬਰਨਾਲੇ ਰੈਫ਼ਰ ਕੀਤਾ। ਡਾਕਟਰ ਮੁਤਾਬਕ ਵਿਅਕਤੀ ਨੂੰ ਮੁੱਢਲੀ ਸਹਾਇਤਾ ਤਾਂ ਦੇ ਦਿੱਤੀ ਗਈ, ਲੇਕਿਨ ਇਸ ਹਾਦਸੇ ’ਚ ਉਸਦੀ ਜਾਨ ਫ਼ਿਲਹਾਲ ਬਚ ਗਈ ਹੈ।

ਇਹ ਵੀ ਪੜ੍ਹੋ: Batala News: ਗੁਰਦੁਆਰਾ ਸਾਹਿਬ ਤੋਂ ਮੱਥਾ ਟੇਕ ਵਾਪਸ ਜਾ ਰਹੀ ਔਰਤ ਦੀ ਸੜਕ ਹਾਦਸੇ 'ਚ ਦਰਦਨਾਕ ਮੌਤ

 

Read More
{}{}