Bharat Bandh News/ਰੋਪੜ ਮਨਪ੍ਰੀਤ ਚਾਹਲ: ਕਿਸਾਨ ਜਥੇਬੰਦੀਆਂ ਦੇ ਸੱਦੇ ਉੱਤੇ ਰੋਪੜ ਬਾਰ ਐਸੋਸੀਏਸ਼ਨ ਵੱਲੋ ਵੀ ਅੱਜ ਹੜਤਾਲ ਕਰਕੇ ਕੰਮ ਕਾਜ ਬੰਦ ਰੱਖਿਆ ਗਿਆ ਹੈ। ਵਕੀਲ ਭਾਈਚਾਰੇ ਨੇ ਕਿਹਾ ਕਿ ਉਹ ਕਿਸਾਨਾਂ ਦੇ ਨਾਲ ਹਨ ਤੇ ਕੇਂਦਰ ਅਤੇ ਹਰਿਆਣਾ ਸਰਕਾਰ ਵੱਲੋ ਕਿਸਾਨਾਂ ਨਾਲ ਧੱਕਾ ਕੀਤਾ ਜਾ ਰਿਹਾ ਹੈ ਤੇ ਦੇਸ਼ ਵਿਚ ਲੋਕਤੰਤਰ ਦਾ ਘਾਣ ਕੀਤਾ ਜਾ ਰਿਹਾ ਹੈ। ਵਕੀਲਾਂ ਨੇ ਕਿਹਾ ਕਿ ਅੱਜ ਦੇਸ਼ ਵਿੱਚ ਨਾਗਰਿਕਾਂ ਦੇ ਹੱਕਾਂ ਨੂੰ ਦਬਾਇਆ ਜਾ ਰਿਹਾ ਹੈ ਜੋ ਕਿ ਗਲਤ ਹੈ। ਉਹਨਾਂ ਨੇ ਕਿਹਾ ਕਿ ਕਿਸਾਨਾਂ ਨੂੰ ਰੋਕਣਾ ਤੇ ਉਹਨਾਂ ਉ੍ੱਤੇ ਹਮਲੇ ਕਰਨਾ ਵੀ ਗਲਤ ਹੈ।
ਵਕੀਲ ਭਾਈਚਾਰਾ ਕਿਸਾਨਾਂ ਦੇ ਨਾਲ ਖੜਾ ਹੈ। ਬਾਰ ਐਸੋਸੀਏਸ਼ਨ ਰੋਪੜ ਕਿਸਾਨੀ ਸੰਘਰਸ਼ ਵਿੱਚ ਉਹਨਾਂ ਦਾ ਸਾਥ ਦਿੰਦੇ ਹੋਏ ਅੱਜ ਬੁਲਾਏ ਗਏ ਬੰਦ ਦੌਰਾਨ ਐਸੋਸੀਏਸ਼ਨ ਵੱਲੋਂ ਕਿਸਾਨਾਂ ਦਾ ਸਾਥ ਦਿੰਦੇ ਹੋਏ ਦੇ ਨਾਲ ਖੜੇ ਹੋਣ ਦੀ ਗੱਲ ਕਹੀ ਗਈ ਅਤੇ ਬੰਦ ਦਾ ਸਮਰਥਨ ਕੀਤਾ ਗਿਆ। ਬਾਹਰ ਐਸੋਸੀਏਸ਼ਨ ਰੋਪੜ ਦੇ ਪ੍ਰਧਾਨ ਮਨਦੀਪ ਮੋਦਗਿੱਲ ਨੇ ਕਿਹਾ ਜੀ ਕਿਸਾਨਾਂ ਵੱਲੋਂ ਜੋ ਸੰਘਰਸ਼ ਇਸ ਵਕਤ ਹਰਿਆਣਾ ਦੇ ਬਾਰਡਰ ਉੱਤੇ ਕੀਤਾ ਜਾ ਰਿਹਾ ਹੈ ਅਤੇ ਇਸ ਸੰਘਰਸ਼ ਦੌਰਾਨ ਜੋ ਵਤੀਰਾ ਉਹਨਾਂ ਦੇ ਨਾਲ ਹਰਿਆਣਾ ਸਰਕਾਰ ਅਤੇ ਕੇਂਦਰ ਸਰਕਾਰ ਵੱਲੋਂ ਕੀਤਾ ਜਾ ਰਿਹਾ ਹੈ ਉਹ ਸਾਫ ਤੌਰ ਉੱਤੇ ਨਿੰਦਾ ਕਰਦੇ ਹਨ।
ਇਹ ਵੀ ਪੜ੍ਹੋ: Bharat Bandh: ਨਾਭਾ ਸ਼ਹਿਰ 'ਚ ਵੇਖੋ ਬੰਦ ਦਾ ਕਿਹੋ ਜਿਹਾ ਅਸਰ, ਲੋਕ ਵੀ ਕੁਝ ਅਜਿਹਾ ਕਹਿ ਰਹੇ ਕਿ....
ਕਿਉਂਕਿ ਸੰਵਿਧਾਨ ਵਿੱਚ ਸਭ ਨੂੰ ਬਰਾਬਰ ਦੇ ਅਧਿਕਾਰ ਦਿੱਤੇ ਗਏ ਹਨ ਫਿਰ ਭਾਵੇਂ ਉਹ ਪ੍ਰਦਰਸ਼ਨ ਕਰਨ ਦਾ ਅਧਿਕਾਰ ਹੋਵੇ ਆਪਣਾ ਹੱਕ ਮੰਗਣ ਦਾ ਅਧਿਕਾਰ ਹੋਵੇ ਜਾਂ ਆਪਣੀ ਗੱਲ ਰੱਖਣ ਦਾ ਅਧਿਕਾਰ ਹੋਵੇ ਕਿਸਾਨਾਂ ਵੱਲੋਂ ਆਪਣੇ ਹੱਕ ਦੀ ਵਰਤੋਂ ਕੀਤੀ ਜਾ ਰਹੀ ਹੈ ਅਤੇ ਜੋ ਵਤੀਰਾ ਇਸ ਵਕਤ ਪੰਜਾਬ ਦੇ ਕਿਸਾਨਾਂ ਦੇ ਨਾਲ ਸ਼ੰਬੂ ਬਾਰਡਰ ਉੱਤੇ ਹੋ ਰਿਹਾ ਹੈ ਉਹ ਬਹੁਤ ਹੀ ਮਾੜਾ ਹੈ ਕਿਸਾਨਾਂ ਉੱਤੇ ਹੰਜੂ ਗੈਸ ਦੇ ਗੋਲੇ ਰਬੜ ਦੀਆਂ ਗੋਲੀਆਂ ਤੱਕ ਵਰਸਾਈਆਂ ਜਾ ਰਹੀਆਂ ਹਨ ਜਦ ਕਿ ਉਹ ਸਿਰਫ ਆਪਣੇ ਹੱਕ ਦੇ ਲਈ ਦਿੱਲੀ ਜਾ ਕੇ ਪ੍ਰਦਰਸ਼ਨ ਕਰਨਾ ਚਾਹੁੰਦੇ ਹਨ।
ਜ਼ਿਕਰਯੋਗ ਹੈ ਕਿ ਬੀਤੇ ਦਿਨ ਕਿਸਾਨ ਜਥੇਬੰਦੀਆਂ ਦੀ ਤੀਜੇ ਦੌਰ ਦੀ ਮੀਟਿੰਗ ਦੇਰ ਸ਼ਾਮ ਕੇਂਦਰ ਦੇ ਵਜ਼ੀਰਾਂ ਦੇ ਨਾਲ ਹੋਈ ਲੇਕਿਨ ਫਿਲਹਾਲ ਤੁਹਾਡੇ ਜੇਕਰ ਗੱਲ ਕੀਤੀ ਜਾਵੇ ਤਾਂ ਉਸ ਮੀਟਿੰਗ ਦੌਰਾਨ ਵੀ ਕਿਸਾਨਾਂ ਵੱਲੋਂ ਮੰਗੀਆਂ ਜਾ ਰਹੀਆਂ ਮੰਗਾਂ ਦਾ ਕੋਈ ਸਿੱਟਾ ਨਹੀਂ ਨਿਕਲਦਾ ਹੋਇਆ ਦਿਖਾਈ ਦਿੱਤਾ ਅਤੇ ਇਸੇ ਬਾਬਤ ਹੁਣ ਕਿਸਾਨ ਜਥੇਬੰਦੀਆਂ ਅਤੇ ਕੇਂਦਰ ਦੇ ਵਜ਼ੀਰਾਂ ਦੇ ਨਾਲ ਇੱਕ ਦੀ ਰੂਪ ਰੇਖਾ ਵੀ ਉਹ ਲਿਖੀ ਜਾ ਚੁੱਕੀ ਹੈ।
ਸੰਯੁਕਤ ਕਿਸਾਨ ਮੋਰਚੇ ਵੱਲੋਂ ਅਤੇ ਟ੍ਰੇਡ ਯੂਨੀਅਨ ਵੱਲੋਂ ਅੱਜ ਦੇ ਦਿਨ ਬੰਦ ਦੀ ਕਾਲ ਦਿੱਤੀ ਗਈ ਸੀ ਜਿਸ ਨੂੰ ਲੈ ਕੇ ਵੱਖੋ ਵੱਖ ਜਥੇਬੰਦੀਆਂ ਵੱਲੋਂ ਹਾਮੀ ਭਰੀ ਗਈ ਹੈ। ਇਸੇ ਬਾਬਤ ਬਾਹਰ ਕੌਂਸਲ ਰੋਪੜ ਵੱਲੋਂ ਵੀ ਕਿਸਾਨਾਂ ਦਾ ਸਾਥ ਦਿੰਦੇ ਹੋਏ ਅੱਜ ਉਹਨਾਂ ਦੇ ਨਾਲ ਖੜੇ ਹੋਣ ਦੇ ਗਲ ਕਈ ਗਈ ਹੈ।
ਇਹ ਵੀ ਪੜ੍ਹੋ: Punjab News: ਅੱਜ ਰਾਜਪਾਲ ਨੂੰ ਮੰਗ ਪੱਤਰ ਸੌਂਪੇਗੀ ਪੰਜਾਬ ਕਾਂਗਰਸ