Bhupinder Babbal News: ਬਾਲੀਵੁੱਡ ਫਿਲਮ 'ਐਨੀਮਲ' ਵਿੱਚ ਗੀਤ 'ਅਰਜਨ ਵੈਲੀ' ਨਾਲ ਹਰ ਪੰਜਾਬੀ ਦੀ ਜ਼ੁਬਾਨ ਉਪਰ ਛਾਏ ਪੰਜਾਬੀ ਗਾਇਕ ਭੁਪਿੰਦਰ ਬੱਬਲ ਦੀ ਗਾਇਕੀ ਦਾ ਸਫ਼ਰ ਕਾਫੀ ਲੰਮਾ ਹੈ। ਕੁਰਾਲੀ ਦੇ ਨਜ਼ਦੀਕੀ ਪਿੰਡ ਨਿਹੋਲਕਾ ਦੇ ਰਹਿਣ ਵਾਲੇ ਭੁਪਿੰਦਰ ਬੱਬਲ ਕੁਰਾਲੀ ਦੇ ਮੇਨ ਰੋਡ ਉਤੇ ਸਥਿਤ ਖ਼ਾਲਸਾ ਹਾਇਰ ਸੈਕੰਡਰੀ ਸਕੂਲ ਵਿੱਚ ਪੜ੍ਹੇ ਹਨ ਅਤੇ ਰੋਪੜ ਦੇ ਸਰਕਾਰੀ ਕਾਲਜ ਤੋਂ ਐਮਏ ਕੀਤੀ ਹੈ।
ਸਵ. ਗਾਇਕ ਸੁਰਜੀਤ ਸਿੰਘ ਬਿੰਦਰਖੀਆ ਅਤੇ ਭੁਪਿੰਦਰ ਬੱਬਲ ਵਿਚਾਲੇ ਗੂੜੀ ਦੋਸਤੀ ਸੀ ਤੇ ਦੋਵਾਂ ਨੇ ਪੰਜਾਬੀ ਗਾਇਕੀ ਦਾ ਸਫ਼ਰ ਇਕੱਠਿਆਂ ਨੇ ਸ਼ੁਰੂ ਕੀਤਾ ਸੀ। ਇਨ੍ਹਾਂ ਦਾ ਸ਼ੁਰੂਆਤੀ ਪੰਜਾਬੀ ਗਾਇਕੀ ਦਾ ਸਫਰ ਕਾਫੀ ਸੰਘਰਸ਼ਮਈ ਰਿਹਾ ਸੀ। ਭੁਪਿੰਦਰ ਬੱਬਲ ਪੰਜਾਬੀ ਬੋਲੀਆਂ ਨੂੰ ਲੈ ਕੇ ਕਾਫੀ ਮਸ਼ਹੂਰ ਹਨ।
ਵਿਆਹਾਂ ਵਿੱਚ ਉਨ੍ਹਾਂ ਦੀਆਂ ਬੋਲੀਆਂ ਨੂੰ ਅੱਜ ਵੀ ਗਾਇਆ ਜਾਂਦਾ ਹੈ। ਉਨ੍ਹਾਂ ਨੇ ਆਪਣੇ ਸ਼ੁਰੂਆਤੀ ਸਫ਼ਰ ਦੌਰਾਨ 'ਟੁੱਟ ਪੈਣੇ ਨੇ ਜਲੇਬੀ ਮਾਰੀ' ਅਤੇ ਸਾਲ 1998 ਵਿੱਚ ਗੀਤ ਆਇਆ ਸੀ ‘ਮੁੰਡਿਓਂ ਆ ਗਈ ਏ, ਸਿਰ ’ਤੇ ਗਾਗਰ ਰੱਖੀ’, ਅੱਜ ਵੀ ਇਹ ਗੀਤ ਵਿਆਹਾਂ ਵਿੱਚ ਆਮ ਸੁਣਨ ਨੂੰ ਮਿਲ ਜਾਂਦਾ ਹੈ ਪਰ ਜ਼ਿਆਦਾਤਰ ਲੋਕ ਇਹ ਨਹੀਂ ਜਾਣਦੇ ਇਸ ਗੀਤ ਨੂੰ ਉਸੇ ਗੀਤਕਾਰ ਨੇ ਲਿਖਿਆ ਸੀ ਜੋ ਅੱਜ-ਕੱਲ੍ਹ ਬਾਲੀਵੁੱਡ ਫਿਲਮ ‘ਐਨੀਮਲ’ ਵਿੱਚ ‘ਅਰਜਨ ਵੈਲੀ’ ਗੀਤ ਗਾ ਕੇ ਮਕਬੂਲੀਅਤ ਬਟੋਰ ਰਿਹਾ ਹੈ। 1982 ਵਿੱਚ ਆਈ ਪੰਜਾਬੀ ਫ਼ਿਲਮ 'ਪੁੱਤ ਜੱਟਾਂ ਦੇ' ਵਿੱਚ ਇੱਕ ਗੀਤ ਵਿੱਚ ਅਰਜਨ ਵੈਲੀ ਦਾ ਜ਼ਿਕਰ ਹੋਇਆ ਸੀ, ਜਿਸ ਨੇ ਉਨ੍ਹਾਂ ਦਿਨਾਂ ਵਿੱਚ ਕਾਫੀ ਮਕਬੂਲੀਅਤ ਵੀ ਖੱਟੀ ਸੀ।
ਸ਼ਹਿਰ ਕੁਰਾਲੀ ਨਾਲ ਸਬੰਧ ਰੱਖਣ ਵਾਲੇ ਭੁਪਿੰਦਰ ਬੱਬਲ ਨੇ ਸੰਗੀਤ ਜਗਤ ਵਿੱਚ ਆਪਣੀ ਵੱਖਰੀ ਪਛਾਣ ਬਣਾਈ ਹੈ। ਬੱਬਲ ਅਨੁਸਾਰ ਇਸ ਗੀਤ ਨੂੰ ਰਿਕਾਰਡ ਕਰਨ ਵੇਲੇ ਸਿਰਫ਼ ‘ਬੜ੍ਹਕਾਂ’ ਨੂੰ ਹੀ 25 ਵਾਰ ਸ਼ੂਟ ਕੀਤਾ ਗਿਆ ਸੀ। ਇਸ ਗਾਣੇ ਉਪਰ ਕਾਫੀ ਮਿਹਨਤ ਕੀਤੀ ਗਈ ਹੈ।
ਇਹ ਵੀ ਪੜ੍ਹੋ : Punjab Weather Update: ਮੌਸਮ ਦਾ ਬਦਲਿਆ ਮਿਜਾਜ਼, ਸੰਘਣੀ ਧੁੰਦ ਦਾ ਕਹਿਰ ਹੋਇਆ ਸ਼ੁਰੂ, ਵਿਜ਼ੀਬਿਲਟੀ ਘਟੀ
ਨਿਰਦੇਸ਼ਕ ਸੰਦੀਪ ਰੈਡੀ ਵਾਂਗਾ ਦੀ ਐਨੀਮਲ ਫਿਲਮ ਨੂੰ ਸੈਂਸਰ ਬੋਰਡ ਨੇ 'ਏ' ਰੇਟਿੰਗ ਦਿੱਤੀ ਹੈ। ਫਿਲਮ ਦੇ ਨਾਲ-ਨਾਲ ਇਸ ਦੇ ਗੀਤਾਂ ਨੂੰ ਵੀ ਕਾਫੀ ਪਸੰਦ ਕੀਤਾ ਜਾ ਰਿਹਾ ਹੈ। ਪੰਜ ਭਾਸ਼ਾਵਾਂ ਵਿੱਚ ਰਿਲੀਜ਼ ਹੋਏ ਐਨੀਮਲ ਲਈ ਵੱਖਰੇ ਤੌਰ 'ਤੇ ਗੀਤ ਵੀ ਤਿਆਰ ਕੀਤੇ ਗਏ ਹਨ। ਫਿਲਮ 'ਅਰਜਨ ਵੈਲੀ ਨੇ ਪੈਰ ਜੋੜ ਕੇ ਗੰਡਾਸੀ ਮਾਰੀ...' ਦਾ ਇਹ ਗੀਤ ਹਰ ਕਿਸੇ ਦੀ ਜ਼ੁਬਾਨ 'ਤੇ ਹੈ।
ਇਹ ਵੀ ਪੜ੍ਹੋ : Who is Arjan Valley: ਆਖ਼ਰਕਾਰ ਕੌਣ ਹੈ ਇਹ ਅਰਜਨ ਵੈਲੀ? ਜਿਸ 'ਤੇ ਲਿਖਿਆ ਗਿਆ 'Animal' ਫ਼ਿਲਮ ਦਾ ਗੀਤ