Bibi Jagir Kaur (KAMALDEEP SINGH): ਸ਼੍ਰੋਮਣੀ ਅਕਾਲੀ ਦਲ ਬਾਦਲ ਤੋਂ ਨਰਾਜ਼ ਚੱਲ ਰਹੇ ਸਾਬਕਾ SGPC ਪ੍ਰਧਾਨ ਬੀਬੀ ਜਗੀਰ ਕੌਰ ਜਲਦ ਅਕਾਲੀ ਦਲ ਵਿੱਚ ਘਰ ਵਾਪਸੀ ਕਰਨ ਜਾ ਰਹੇ ਹਨ। 14 ਮਾਰਚ ਦੁਪਹਿਰ 1 ਵਜੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਅਤੇ ਸਮੁੱਚੀ ਕੋਰ ਕਮੇਟੀ ਬੀਬੀ ਜਗੀਰ ਕੌਰ ਦੇ ਗ੍ਰਹਿ ਨਿਵਾਸ ਬੇਗੋਵਾਲ ਵਿਖੇ ਪਹੁੰਚ ਕੇ ਪਾਰਟੀ ਵਿੱਚ ਮੁੜ ਪਾਰਟੀ ਵਿੱਚ ਸ਼ਾਮਲ ਕਰਵਾਉਣ ਲਈ ਜਾ ਰਹੇ ਹਨ।
ਲੋਕ ਸਭਾ ਚੋਣਾਂ ਤੋਂ ਪਹਿਲਾਂ ਸ਼੍ਰੋਮਣੀ ਅਕਾਲੀ ਦਲ ਨੂੰ ਮਜ਼ਬੂਤ ਕਰਨ ਲਈ ਸੁਖਬੀਰ ਸਿੰਘ ਬਾਦਲ ਹਰ ਨਰਾਜ਼ ਆਗੂ ਨੂੰ ਪਾਰਟੀ ਵਿੱਚ ਵਾਪਿਸ ਲਿਆਉਣ ਦੀ ਪੁਰਜ਼ੋਰ ਕੋਸ਼ਿਸ਼ ਕਰ ਰਹੇ ਹਨ। ਇਸ ਤੋਂ ਪਹਿਲਾਂ ਸੁਖਦੇਵ ਸਿੰਘ ਢੀਂਡਸਾ ਨੇ ਆਪਣੀ ਪਾਰਟੀ ਅਕਾਲੀ ਦਲ ਸੰਯੁਕਤ ਦਾ ਅਕਾਲੀ ਦਲ ਵਿੱਚ ਰਲੇਵਾਂ ਕਰ ਲਿਆ ਹੈ। ਜਿਸ ਤੋਂ ਬਾਅਦ ਅਕਾਲੀ ਦਲ ਬਾਦਲ ਨੂੰ ਵੱਡੀ ਤਾਕਤ ਮਿਲੀ ਹੈ, ਹੁਣ ਬੀਬੀ ਜਗੀਰ ਕੌਰ ਦਾ ਆਉਣ ਨਾਲ ਮਹਿਲਾ ਵਿੰਗ ਨੂੰ ਵੀ ਕਾਫੀ ਮਜ਼ਬੂਤੀ ਮਿਲੇਗੀ।
ਇਹ ਵੀ ਪੜ੍ਹੋ: Balkaur Singh Post: ਸਿੱਧੂ ਦੇ ਪਿਤਾ Balkaur Singh ਨੇ ਫੈਨਜ਼ ਨੂੰ ਕੀਤੀ ਬੇਨਤੀ; 'ਅਫਵਾਹਾਂ 'ਤੇ ਨਾ ਕੀਤਾ ਜਾਵੇ ਯਕੀਨ'
ਬੀਬੀ ਜਗੀਰ ਕੌਰ ਨੇ ਦਿੱਤੀ ਜਾਣਕਾਰੀ
ਜ਼ੀ ਮੀਡੀਆ ਦੇ ਨਾਲ ਗੱਲਬਾਤ ਦੌਰਾਨ ਬੀਬੀ ਜਗੀਰ ਕੌਰ ਨੇ ਕਿਹਾ ਕਿ ਪਿਛਲੇ ਸਮੇਂ ਵਿੱਚ ਜੋ ਕੁੱਝ ਵੀ ਹੋਇਆ ਹੈ ਉਹ ਕੁੱਝ ਰਾਜਨੀਤਿਕ ਮੱਤਭੇਦਾਂ ਨੂੰ ਲੈਕੇ ਹੋਇਆ ਸੀ। ਅੱਜ ਉਨ੍ਹਾਂ ਦਾ ਫੋਨ ਆਇਆ ਸੀ ਕਿ ਉਹ ਨੇ ਮਿਲਣ ਦੇ ਆਉਣਾ ਹੈ, ਮੈਂ ਉਨ੍ਹਾਂ ਨੂੰ ਜਵਾਬ ਦਿੱਤਾ ਕਿ ਤੁਸੀਂ ਆਉਣ ਤੋਂ ਰਹਿਣ ਦਵੋਂ ਕਿਉਂਕਿ ਮੈਂ ਹਮੇਸ਼ਾ ਤੋਂ ਹੀ ਅਕਾਲੀ ਦਲ ਸੀ, ਅਕਾਲੀ ਹਾਂ, ਅਕਾਲੀ ਰਹਾਂਗੀ।
ਸ਼੍ਰੋਮਣੀ ਅਕਾਲੀ ਦਲ ਸਾਡੀ ਮਾਂ ਪਾਰਟੀ ਹੈ, ਇਸ ਨੂੰ ਮਜ਼ਬੂਤ ਕਰਨ ਦੇ ਲਈ ਸਾਨੂੰ ਕੰਮ ਕਰਨਾ ਚਾਹੀਦਾ ਹੈ, ਅਕਾਲੀ ਦਲ ਨੂੰ ਮਜ਼ਬੂਤ ਕਰ ਦੇ ਸਾਨੂੰ ਸਭ ਤੋਂ ਪਹਿਲਾਂ ਅਕਾਲੀ ਦਲ ਦੇ ਮੁੱਖ ਸਿਧਾਤਾਂ 'ਤੇ ਚਲਣਾ ਚਾਹੀਦਾ ਹੈ, ਜਦੋਂ ਸੁਖਬੀਰ ਬਾਦਲ ਮਿਲਣ ਲਈ ਆਉਣਗੇ ਤਾਂ ਵੀ ਮੈਂ ਇਹ ਗੱਲ ਉਨ੍ਹਾਂ ਅੱਗੇ ਰੱਖਾਂਗੀ। ਕਿਉਂਕਿ ਅਕਾਲੀ ਦਲ ਹਮੇਸ਼ਾ ਹੀ ਆਪਣੇ ਸਿਧਾਤਾਂ ਨੂੰ ਲੈਕੇ ਸਿਆਸਤ ਕਰਦਾ ਆਇਆ ਹੈ। ਜੇਕਰ ਅਸੀਂ ਆਪਣੇ ਸਿਧਾਂਤਾਂ ਨੂੰ ਭੁੱਲ ਜਾਵਾਂਗੇ ਤਾਂ ਅਕਾਲੀ ਦਲ ਲੋਕਾਂ ਨਾਲ ਟੁੱਟ ਜਾਵੇਗਾ।
ਇਹ ਵੀ ਪੜ੍ਹੋ: Hola Mohalla News: ਜਾਣੋ ਸ੍ਰੀ ਅਨੰਦਪੁਰ ਸਾਹਿਬ ਵਿਖੇ ਕਦੋਂ ਮਨਾਇਆ ਜਾਵੇਗਾ ਹੋਲਾ-ਮਹੱਲਾ; ਨੌਜਵਾਨਾਂ ਨੂੰ ਕੀਤੀ ਇਹ ਅਪੀਲ