Zirakpur News: ਬੀਤੇ ਪੰਜ ਦਿਨ ਪਹਿਲਾਂ ਜ਼ੀਰਕਪੁਰ ਦੇ ਬਲਟਾਣਾ ਇਲਾਕੇ ਤੋਂ 13 ਸਾਲਾਂ ਬੱਚਾ (ਰੋਸ਼ਨ ) ਦੇ ਅਗਵਾ ਹੋਣ ਦਾ ਮਾਮਲਾ ਸਾਹਮਣੇ ਆਇਆ ਸੀ ਜਿਸ ਵਿੱਚ ਪਰਿਵਾਰ ਵਾਲਿਆਂ ਨੇ ਪੁਲਿਸ ਵਿੱਚ ਸ਼ਿਕਾਇਤ ਦਰਜ ਕਰਵਾਈ ਸੀ। ਪਰ ਇਹ ਮਾਮਲਾ ਉਦੋਂ ਸੁਰਖੀਆਂ ਵਿੱਚ ਆ ਗਿਆ ਜਦੋਂ ਬੀਤੇ ਇੱਕ ਦਿਨ ਪਹਿਲਾਂ ਪਰਿਵਾਰ ਵਾਲਿਆਂ ਨੇ ਪੁਲਿਸ ਉਤੇ ਕਾਰਵਾਈ ਨਾ ਕਰਨ ਦੇ ਦੋਸ਼ ਹੇਠ ਬਲਟਾਣਾ ਦੀ ਮੁੱਖ ਸੜਕ ਨੂੰ ਜਾਮ ਕਰ ਧਰਨਾ ਪ੍ਰਦਰਸ਼ਨ ਸ਼ੁਰੂ ਕਰ ਦਿੱਤਾ ਸੀ।
ਇਸ ਤੋਂ ਬਾਅਦ ਜ਼ੀਰਕਪੁਰ ਪੁਲਿਸ ਨੇ ਮੌਕੇ ਉਤੇ ਪਹੁੰਚ ਧਰਨਾ ਪ੍ਰਦਰਸ਼ਨ ਕਰ ਰਹੇ ਲੋਕਾਂ ਨੂੰ ਹਟਾਉਣ ਦੀ ਕੋਸ਼ਿਸ਼ ਕੀਤੀ ਜਿਸ ਤੋਂ ਬਾਅਦ ਮੌਕੇ ਉਤੇ ਅਫਰਾ ਤਫਰੀ ਮੱਚ ਗਈ ਅਤੇ ਪੁਲਿਸ ਤੇ ਬੱਚੇ ਦੇ ਪਰਿਵਾਰ ਵਾਲਿਆਂ ਵਿੱਚ ਤਿੱਖੀ ਬਹਿਸ ਹੋਈ। ਇਸ ਮਾਮਲੇ ਦੀ ਸਾਰੀ ਵੀਡੀਓ ਸੋਸ਼ਲ ਮੀਡੀਆ ਉਤੇ ਖੂਬ ਵਾਇਰਲ ਹੋਈ ਹੈ। ਹੁਣ ਅਗਵਾ ਹੋਏ ਬੱਚੇ ਦੇ ਮਾਮਲੇ ਵਿੱਚ ਅਸਲ ਸੱਚਾਈ ਸਾਹਮਣੇ ਆਈ ਹੈ ਜਿਸ ਵਿੱਚ ਬੱਚੇ ਅਤੇ ਬੱਚੇ ਦੇ ਮਾਂ ਪਿਓ ਨੇ ਕਬੂਲ ਕੀਤਾ ਹੈ ਕੀ ਬੱਚਾ ਅਗਵਾ ਨਹੀਂ ਕੀਤਾ ਗਿਆ ਸੀ ਜਦ ਕਿ ਬੱਚਾ ਆਪਣੀ ਮਰਜ਼ੀ ਦੇ ਨਾਲ ਚੰਡੀਗੜ੍ਹ ਆਪਣੇ ਦੋਸਤ ਕੋਲ ਗਿਆ ਸੀ ਜੋ ਹੁਣ ਸਹੀ ਸਲਾਮਤ ਆਪਣੇ ਘਰ ਵਾਪਸ ਆ ਚੁੱਕਿਆ ਹੈ।
ਇਹ ਵੀ ਪੜ੍ਹੋ: Delhi Earthquake: ਦਿੱਲੀ ਵਿੱਚ ਸਵੇਰੇ ਲੱਗੇ ਭੂਚਾਲ ਦੇ ਝਟਕੇ; ਲੋਕ ਘਰਾਂ ਤੇ ਦਫ਼ਤਰਾਂ ਵਿਚੋਂ ਨਿਕਲੇ ਬਾਹਰ
ਸੜਕ ਨੂੰ ਜਾਮ ਕਰ ਧਰਨਾ ਪ੍ਰਦਰਸ਼ਨ ਕਰਨ ਦੇ ਮਾਮਲੇ ਵਿੱਚ ਪਰਿਵਾਰ ਵਾਲਿਆਂ ਨੇ ਮੁਆਫੀ ਮੰਗੀ ਹੈ ਅਤੇ ਪੁਲਿਸ ਵੱਲੋਂ ਗ੍ਰਿਫਤਾਰ ਕੀਤੇ ਗਏ ਮੁਲਜ਼ਮਾਂ ਨੂੰ ਛੱਡਣ ਦੀ ਅਪੀਲ ਕੀਤੀ ਗਈ ਹੈ। ਬਲਟਾਣਾ ਤੋਂ ਪੰਜ ਹੋਰ ਬੱਚਿਆਂ ਦੇ ਅਗਵਾ ਹੋਣ ਦੀ ਖਬਰਾਂ ਉਤੇ ਪੁਲਿਸ ਨੇ ਸਪਸ਼ਟੀਕਰਨ ਹੈ।
ਇਹ ਵੀ ਪੜ੍ਹੋ: Punjab Weather: ਪੰਜਾਬ ਦੇ 14 ਜ਼ਿਲ੍ਹਿਆਂ ਵਿੱਚ ਭਾਰੀ ਮੀਂਹ ਲਈ ਅਲਰਟ ਜਾਰੀ; ਜਾਣੋ ਅਗਲੇ ਪੰਜ ਦਿਨ ਦੇ ਮੌਸਮ ਦਾ ਹਾਲ