Home >>Punjab

Punjab Accident: ਫਾਜ਼ਿਲਕਾ ਫਿਰੋਜ਼ਪੁਰ ਹਾਈਵੇ 'ਤੇ ਬਾਈਕ ਦੀ ਟਰੈਕਟਰ ਟਰਾਲੀ ਨਾਲ ਟੱਕਰ, 18 ਸਾਲਾਂ ਨੌਜਵਾਨ ਦੀ ਮੌਤ

Bike collides with tractor trolley: ਫਾਜ਼ਿਲਕਾ ਫਿਰੋਜ਼ਪੁਰ ਹਾਈਵੇ 'ਤੇ ਬਾਈਕ ਦੀ ਟਰੈਕਟਰ ਟਰਾਲੀ ਨਾਲ ਟੱਕਰ, 18 ਸਾਲਾਂ ਨੌਜਵਾਨ ਦੀ ਮੌਤ  

Advertisement
Punjab Accident: ਫਾਜ਼ਿਲਕਾ ਫਿਰੋਜ਼ਪੁਰ ਹਾਈਵੇ 'ਤੇ ਬਾਈਕ ਦੀ ਟਰੈਕਟਰ ਟਰਾਲੀ ਨਾਲ ਟੱਕਰ, 18 ਸਾਲਾਂ ਨੌਜਵਾਨ ਦੀ ਮੌਤ
Riya Bawa|Updated: Nov 07, 2024, 09:44 AM IST
Share

Fazilka Ferozepur Highway Accident/ ਸੁਨੀਲ ਨਾਗਪਾਲ:  ਫਾਜ਼ਿਲਕਾ ਫਿਰੋਜ਼ਪੁਰ ਹਾਈਵੇ ਤੇ ਇੱਕ ਦਰਦਨਾਕ ਸੜਕ ਹਾਦਸਾ ਵਾਪਰਿਆ ਹੈ। ਆਪਣੇ ਸਾਥੀ ਨਾਲ ਬਾਈਕ ਉੱਤੇ ਸਵਾਰ ਹੋ ਕੇ ਪਿੰਡ ਵਾਪਸ ਘਰ ਵਿੱਚ ਆ ਰਹੇ ਨੌਜਵਾਨ ਦੀ ਟਰੈਕਟਰ ਟਰਾਲੀ ਦੇ ਵਿੱਚ ਟੱਕਰ ਹੋਈ ਹੈ। ਹਾਦਸਾ ਇੰਨਾ ਭਿਆਨਕ ਸੀ ਕਿ ਨੌਜਵਾਨ ਦੀ ਮੌਤ ਹੋ ਗਈ l ਜਦਕਿ ਉਸ ਦਾ ਸਾਥੀ ਜਖਮੀ ਹੋ ਗਿਆ l ਸਥਾਨਕ ਲੋਕਾਂ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਟਰੈਕਟਰ ਟਰਾਲੀ ਚਾਲਕ ਨੇ ਡਰਿੰਕ ਕੀਤੀ ਹੋਈ ਸੀ l ਹਾਲਾਂਕਿ ਹਾਦਸੇ ਤੋਂ ਬਾਅਦ ਐਮਬੂਲੈਂਸ ਨੂੰ ਵੀ ਫੋਨ ਕੀਤਾ ਗਿਆl

ਸਮੇਂ ਉੱਤੇ ਐਬੂਲੈਂਸ ਨਹੀਂ ਪਹੁੰਚੀ ਤਾਂ ਜ਼ਖਮੀ ਨੌਜਵਾਨ ਨੂੰ ਸੜਕ ਤੇ ਤੜਫਦਾ ਦੇਖ ਸਥਾਨਕ ਲੋਕਾਂ ਨੇ ਮੋਟਰਸਾਈਕਲ ਤੇ ਹੀ ਉਸ ਨੂੰ ਹਸਪਤਾਲ ਪਹੁੰਚਾਇਆ l ਪਰ ਡਾਕਟਰਾਂ ਨੇ ਉਸਨੂੰ ਮ੍ਰਿਤਕ ਘੋਸ਼ਿਤ ਕਰ ਦਿੱਤਾ। ਪਰਿਵਾਰਿਕ ਮੈਂਬਰਾਂ ਦਾ ਕਹਿਣਾ ਹੈ ਕਿ ਘਰ ਦਾ 18 ਸਾਲਾਂ ਨੌਜਵਾਨ ਜਿਮ ਕਰਕੇ ਜਿੱਥੇ ਚੰਗੀ ਸਿਹਤ ਬਣਾ ਗਿਆ l 

ਇਹ ਵੀ ਪੜ੍ਹੋ: Amritsar News: ਦੀਵਾਲੀ ਵਾਲੀ ਰਾਤ ਹੋਏ ਝਗੜੇ 'ਚ ਗਰੀਬ ਪਰਿਵਾਰ ਦੇ ਘਰ ਦਾ ਬੁਝਿਆ ਚਿਰਾਗ! ਝਗੜਾ ਛੁਡਾਉਣ ਗਿਆ ਸੀ ਨੌਜਵਾਨ
 

ਨਸ਼ਿਆਂ ਤੋਂ ਦੂਰ ਰਿਹਾ l ਉੱਥੇ ਹੀ ਉਸ ਵੱਲੋਂ ਤਿਆਰੀ ਕੀਤੀ ਜਾ ਰਹੀ ਸੀ ਤੇ ਉਸਨੇ ਬਾਹਰਲੇ ਦੇਸ਼ ਜਾਣਾ ਸੀ। ਪਰ ਇਸ ਸੜਕ ਹਾਦਸੇ ਨੇ ਉਹਨਾਂ ਦੇ ਘਰ ਦਾ ਚਿਰਾਗ ਬੁਝਾ ਦਿੱਤਾ l ਲੜਕੇ ਦੇ ਮਾਤਾ ਪਿਤਾ ਬੇਸੁੱਧ ਹੋ ਗਏ ਨੇ ਜਿਨਾਂ ਨੂੰ ਕੁਝ ਨਹੀਂ ਸੁਝ ਰਿਹਾ l ਜਿਨਾਂ ਦਾ ਰੋ ਰੋ ਕੇ ਬੁਰਾ ਹਾਲ ਹੈ। ਹਾਲਾਂਕਿ ਦੱਸਿਆ ਜਾ ਰਿਹਾ ਕਿ ਘਰ ਦੇ ਵਿੱਚ ਭੈਣ ਭਰਾ ਸਨ ਜਿਹਨਾਂ ਵਿੱਚੋ ਅੱਜ ਭਰਾ ਦੀ ਮੌਤ ਹੋ ਗਈ l ਜਦ ਕਿ ਉਧਰ ਟਰੈਕਟਰ ਟਰਾਲੀ ਨੂੰ ਥਾਣੇ ਲਜਾਇਆ ਗਿਆ l

ਇਹ ਵੀ ਪੜ੍ਹੋ: Bathinda Stubble Burning: ਪਿਛਲੇ ਸਾਲਾਂ ਦੇ ਮੁਕਾਬਲੇ ਪਰਾਲੀ ਨੂੰ ਅੱਗ ਲਾਉਣ ਦੇ ਮਾਮਲੇ 75% ਘਟੇ
 

Read More
{}{}