Home >>Punjab

BJP Punjab: ਭਾਜਪਾ ਨੇ ਪੰਜਾਬ ਦੇ ਸਾਬਕਾ ਮੰਤਰੀ ਸਮੇਤ 12 ਆਗੂਆਂ ਨੂੰ ਪਾਰਟੀ ’ਚੋਂ ਕੱਢਿਆ

BJP Punjab: ਪਾਰਟੀ ਵਿਚੋਂ ਕੱਢੇ ਗਏ ਆਗੂਆਂ ਵਿੱਚ ਭਗਤ ਚੁੰਨੀ ਲਾਲ ਸਾਬਕਾ ਮੰਤਰੀ, ਅਰਜੁਨ ਤ੍ਰੇਹਨ, ਅਨੁਪਮ ਸ਼ਰਮਾ, ਸੁਖਦੇਵ ਸੋਨੂੰ, ਹਤਿੰਦਰ ਤਲਵਾੜ, ਹਸਨ ਸੋਨੀ, ਦਿਨੇਸ਼ ਦੁਆ (ਸੰਨੀ ਦੂਆ), ਸੁਭਾਸ਼ ਢੱਲ, ਅਜੇ ਚੋਪੜਾ, ਪ੍ਰਦੀਪ ਵਾਸੂਦੇਵਾ, ਗੁਰਵਿੰਦਰ ਸਿੰਘ ਲਾਂਬਾ ਅਤੇ ਬਲਵਿੰਦਰ ਕੁਮਾਰ ਸ਼ਾਮਲ ਹਨ।

Advertisement
BJP Punjab: ਭਾਜਪਾ ਨੇ ਪੰਜਾਬ ਦੇ ਸਾਬਕਾ ਮੰਤਰੀ ਸਮੇਤ 12 ਆਗੂਆਂ ਨੂੰ ਪਾਰਟੀ ’ਚੋਂ ਕੱਢਿਆ
Manpreet Singh|Updated: Dec 16, 2024, 05:20 PM IST
Share

BJP Punjab: ਨਗਰ ਨਿਗਮ ਚੋਣਾਂ ਦੌਰਾਨ ਭਾਰਤੀ ਜਨਤਾ ਪਾਰਟੀ ਨੇ ਇਕ ਸਾਬਕਾ ਮੰਤਰੀ ਸਮੇਤ 12 ਆਗੂਆਂ ਨੂੰ ਪਾਰਟੀ ਤੋਂ ਬਾਹਰ ਦਾ ਰਸਤਾ ਵਿਖਾ ਦਿੱਤਾ। ਜ਼ਿਲ੍ਹਾ ਜਲੰਧਰ (ਸ਼ਹਿਰੀ) ਦੇ ਪ੍ਰਧਾਨ ਸੁਸ਼ੀਲ ਸ਼ਰਮਾ ਵੱਲੋਂ ਆਗੂਆਂ ਨੂੰ ਪਾਰਟੀ ਵਿਚੋਂ ਬਾਹਰ ਕੱਢਿਆ ਗਿਆ ਹੈ। ਪਾਰਟੀ ਵਿਚੋਂ ਕੱਢੇ ਗਏ ਆਗੂਆਂ ਵਿੱਚ ਪੰਜਾਬ ਦੇ ਸਾਬਕਾ ਕੈਬਨਿਟ ਮੰਤਰੀ ਭਗਤ ਚੁੰਨੀ ਲਾਲ ਵੀ ਸ਼ਾਮਲ ਹਨ।

ਜਾਰੀ ਪੱਤਰ ਵਿੱਚ ਕਿਹਾ ਗਿਆ ਹੈ ਕਿ ਭਾਰਤੀ ਜਨਤਾ ਪਾਰਟੀ ਪੰਜਾਬ ਦੇ ਪ੍ਰਭਾਰੀ ਗੁਜਰਾਤ ਦੇ ਸਾਬਕਾ ਮੁੱਖ ਮੰਤਰੀ ਵਿਜੈ ਰੁਪਾਣੀ, ਕੌਮੀ ਸਕੱਤਰ, ਵਿਧਾਇਕ ਅਤੇ ਸਹਿ ਪ੍ਰਭਾਰੀ ਨਰਿੰਦਰ ਰੈਨਾ ਅਤੇ ਭਾਜਪਾ ਦੇ ਸੀਨੀਅਰ ਆਗੂਆਂ ਵੱਲੋਂ ਜਲੰਧਰ ਭਾਜਪਾ ਦੀ ਕੌਰ ਕਮੇਟੀ ਵਿੱਚ ਵਿਚਾਰ ਵਟਾਂਦਰਾ ਹੋਣ ਤੋਂ ਬਾਅਦ 12 ਆਗੂਆਂ ਨੂੰ 6 ਸਾਲ ਲਈ ਤੁਰੰਤ ਪ੍ਰਭਾਵ ਨਾਲ ਪਾਰਟੀ ਵਿਚੋਂ ਉਨ੍ਹਾਂ ਵੱਲੋਂ ਪਾਰਟੀ ਵਿਰੋਧੀ ਗਤੀਵਿਧੀਆ ਕਾਰਨ ਕਰਕੇ ਕੱਢਿਆ ਜਾਂਦਾ ਹੈ। ਪਾਰਟੀ ਵਿਚੋਂ ਕੱਢੇ ਗਏ ਆਗੂਆਂ ਵਿੱਚ ਭਗਤ ਚੁੰਨੀ ਲਾਲ ਸਾਬਕਾ ਮੰਤਰੀ, ਅਰਜੁਨ ਤ੍ਰੇਹਨ, ਅਨੁਪਮ ਸ਼ਰਮਾ, ਸੁਖਦੇਵ ਸੋਨੂੰ, ਹਤਿੰਦਰ ਤਲਵਾੜ, ਹਸਨ ਸੋਨੀ, ਦਿਨੇਸ਼ ਦੁਆ (ਸੰਨੀ ਦੂਆ), ਸੁਭਾਸ਼ ਢੱਲ, ਅਜੇ ਚੋਪੜਾ, ਪ੍ਰਦੀਪ ਵਾਸੂਦੇਵਾ, ਗੁਰਵਿੰਦਰ ਸਿੰਘ ਲਾਂਬਾ ਅਤੇ ਬਲਵਿੰਦਰ ਕੁਮਾਰ ਸ਼ਾਮਲ ਹਨ।

Read More
{}{}