Home >>Punjab

Punjab Mock Drill: ਪੰਜਾਬ ਵਿੱਚ ਬਲੈਕਆਊਟ ਮੌਕ ਡ੍ਰਿਲ: ਜਾਣੋ ਤੁਹਾਡਾ ਸ਼ਹਿਰ ਵਿੱਚ ਕਦੋਂ ਹੋਵੇਗਾ ਬਲੈਕਆਊਟ

Mock Drill in Punjab: ਪੰਜਾਬ ਭਰ ਵਿੱਚ ਮੌਕ ਡਰਿੱਲ ਸ਼ਾਮ 4 ਵਜੇ ਨਿਰਧਾਰਤ ਕੀਤੀ ਗਈ ਹੈ, ਜਦੋਂ ਕਿ ਵੱਖ-ਵੱਖ ਜ਼ਿਲ੍ਹਿਆਂ ਵਿੱਚ ਬਲੈਕਆਊਟ ਦਾ ਸਮਾਂ ਸ਼ਾਮ 7 ਵਜੇ ਤੋਂ ਰਾਤ 11 ਵਜੇ ਦੇ ਵਿਚਕਾਰ ਹੋਵੇਗਾ।

Advertisement
Punjab Mock Drill: ਪੰਜਾਬ ਵਿੱਚ ਬਲੈਕਆਊਟ ਮੌਕ ਡ੍ਰਿਲ: ਜਾਣੋ ਤੁਹਾਡਾ ਸ਼ਹਿਰ ਵਿੱਚ ਕਦੋਂ ਹੋਵੇਗਾ ਬਲੈਕਆਊਟ
Raj Rani|Updated: May 07, 2025, 05:58 PM IST
Share

Punjab Blackout Drill: ਭਾਰਤ ਸਰਕਾਰ ਦੇ 'ਆਪਰੇਸ਼ਨ ਅਭਿਆਸ' ਤਹਿਤ 7 ਮਈ 2025 ਨੂੰ ਪੰਜਾਬ ਵਿੱਚ ਇੱਕ ਰਾਜ ਵਿਆਪੀ ਬਲੈਕਆਉਟ ਮੌਕ ਡ੍ਰਿਲ ਕੀਤੀ ਜਾ ਰਹੀ ਹੈ। ਇਹ ਅਭਿਆਸ ਸੁਰੱਖਿਆ ਏਜੰਸੀਆਂ ਅਤੇ ਆਮ ਜਨਤਾ ਨੂੰ ਹਵਾਈ ਹਮਲੇ ਜਾਂ ਅੱਤਵਾਦੀ ਹਮਲਿਆਂ ਵਰਗੀਆਂ ਐਮਰਜੈਂਸੀ ਸਥਿਤੀਆਂ ਨਾਲ ਨਜਿੱਠਣ ਲਈ ਤਿਆਰ ਕਰਨ ਦੇ ਉਦੇਸ਼ ਨਾਲ ਕੀਤਾ ਜਾ ਰਿਹਾ ਹੈ।

ਬਲੈਕਆਊਟ ਡ੍ਰਿਲ ਕੀ ਹੈ?
ਬਲੈਕਆਊਟ ਡ੍ਰਿਲ ਦੌਰਾਨ ਸਾਰੀਆਂ ਬਾਹਰੀ ਲਾਈਟਾਂ ਬੰਦ ਕਰ ਦਿੱਤੀਆਂ ਜਾਂਦੀਆਂ ਹਨ, ਸਟਰੀਟ ਲਾਈਟਾਂ ਸੀਮਤ ਕੀਤੀਆਂ ਜਾਂਦੀਆਂ ਹਨ, ਅਤੇ ਨਾਗਰਿਕਾਂ ਨੂੰ ਹਦਾਇਤ ਕੀਤੀ ਜਾਂਦੀ ਹੈ ਅਤੇ ਨਾਗਰਿਕਾਂ ਨੂੰ ਹਦਾਇਤ ਕੀਤੀ ਜਾਂਦੀ ਹੈ ਕਿ ਉਹ ਆਪਣੇ ਘਰ ਦੀ ਰੌਸ਼ਨੀ ਬਾਹਰ ਨਾ ਜਾਣ ਦੇਣ। ਇਹ ਇੱਕ ਤਰ੍ਹਾਂ ਦੀ ਰਿਹਰਸਲ ਹੈ ਕਿ ਜੇਕਰ ਦੇਸ਼ 'ਤੇ ਹਮਲਾ ਹੁੰਦਾ ਹੈ ਤਾਂ ਅਸੀਂ ਹਨੇਰੇ ਵਿੱਚ ਕਿਵੇਂ ਰਹਿ ਸਕਦੇ ਹਾਂ ਅਤੇ ਦੁਸ਼ਮਣ ਦੀ ਨਜ਼ਰ ਤੋਂ ਕਿਵੇਂ ਬਚ ਸਕਦੇ ਹਾਂ।

ਪੰਜਾਬ ਵਿੱਚ ਕਿੱਥੇ ਅਤੇ ਕਦੋਂ ਬਲੈਕਆਊਟ ਹੋਵੇਗਾ?
ਇਹ ਅਭਿਆਸ ਰਾਜ ਦੇ ਵੱਖ-ਵੱਖ ਜ਼ਿਲ੍ਹਿਆਂ ਵਿੱਚ ਵੱਖ-ਵੱਖ ਸਮੇਂ 'ਤੇ ਕੀਤਾ ਜਾਵੇਗਾ। ਰਿਪੋਰਟਾਂ ਦੇ ਅਨੁਸਾਰ, ਬਲੈਕਆਊਟ ਦਾ ਜ਼ਿਲ੍ਹਾ-ਵਾਰ ਸਮਾਂ-ਸਾਰਣੀ ਇਸ ਪ੍ਰਕਾਰ ਹੋ ਸਕਦੀ ਹੈ:

ਜਲੰਧਰ: 8:00 - 9:00 ਵਜੇ
ਲੁਧਿਆਣਾ: 8:00 -8:30 ਵਜੇ
ਅੰਮ੍ਰਿਤਸਰ: 10:30 -11:00 ਵਜੇ
ਮੋਹਾਲੀ: 7:30 - 7:40 ਵਜੇ
ਚੰਡੀਗੜ੍ਹ: 7:30 - 7:40 ਵਜੇ ਤੱਕ
ਪਠਾਨਕੋਟ: 10:00 - 10:30 ਵਜੇ
ਗੁਰਦਾਸਪੁਰ ਅਤੇ ਬਟਾਲਾ: 9:00 - 9:30 ਵਜੇ
ਫਰੀਦਕੋਟ: 10:00 ਵਜੇ
ਫਿਰੋਜ਼ਪੁਰ: 9:00 ਵਜੇ - 9:30 ਵਜੇ
ਫਾਜ਼ਿਲਕਾ: 10:00 - 10:30 ਵਜੇ ਤੱਕ
ਬਰਨਾਲਾ: 8:00 ਵਜੇ
ਬਠਿੰਡਾ: 8:30 - 8:35
ਤਰਨ ਤਾਰਨ: 9:00 - 9:30 ਵਜੇ
ਹੁਸ਼ਿਆਰਪੁਰ ਅਤੇ ਟਾਂਡਾ: 8:00 - 8:10 ਵਜੇ 
ਨੰਗਲ: 8:00 - 8:10 ਵਜੇ

ਇਹ ਸਿਰਫ਼ ਇੱਕ ਮੌਕ ਡ੍ਰਿਲ ਹੈ, ਅਤੇ ਘਬਰਾਉਣ ਦੀ ਕੋਈ ਲੋੜ ਨਹੀਂ ਹੈ।

Read More
{}{}