Home >>Punjab

ਕਪੂਰਥਲਾ ਤੇ ਫਗਵਾੜਾ ਸ਼ਹਿਰ ਵਿਚ ਅੱਜ 9:30 ਤੋਂ 10:00 ਵਜੇ ਤੱਕ ਹੋਵੇਗਾ ਬਲੈਕ ਆਊਟ

Blackout News: ਉਨ੍ਹਾਂ ਦੱਸਿਆ ਕਿ 9:30 ਵਜੇ ਸਾਈਰਨ ਵੱਜਣ ‘ਤੇ ਕੇਵਲ ਕਪੂਰਥਲਾ ਅਤੇ ਫਗਵਾੜਾ ਸ਼ਹਿਰ ਵਿਚ ਬਲੈਕ ਆਊਟ ਹੋ ਜਾਵੇਗਾ। ਸ਼ਹਿਰ ਦੀ ਜਨਤਾ ਨੂੰ ਇਹ ਵੀ ਅਪੀਲ ਹੈ ਕਿ ਉਹ ਇਸ ਦੌਰਾਨ ਘਰਾਂ ਵਿਚ ਲਾਈਟਾਂ, ਇੰਨਵਰਟਰ ਬੰਦ ਰੱਖਣ।

Advertisement
ਕਪੂਰਥਲਾ ਤੇ ਫਗਵਾੜਾ ਸ਼ਹਿਰ ਵਿਚ ਅੱਜ 9:30 ਤੋਂ 10:00 ਵਜੇ ਤੱਕ ਹੋਵੇਗਾ ਬਲੈਕ ਆਊਟ
Manpreet Singh|Updated: May 08, 2025, 07:46 PM IST
Share

Blackout News: ਡਿਪਟੀ ਕਮਿਸ਼ਨਰ ਕਪੂਰਥਲਾ ਅਮਿਤ ਕੁਮਾਰ ਪੰਚਾਲ ਨੇ ਦੱਸਿਆ ਹੈ ਕਿ ਗ੍ਰਹਿ ਮੰਤਰਾਲੇ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਅੱਜ 8 ਮਈ 2025 ਨੂੰ ਇਹਤਿਆਤ ਵਜੋਂ ਕੇਵਲ ਕਪੂਰਥਲ਼ਾ ਅਤੇ ਫਗਵਾੜਾ ਸ਼ਹਿਰ ਵਿਖੇ ਰਾਤ 9:30 ਤੋਂ 10 ਵਜੇ ਤੱਕ ਬਲੈਕ ਆਊਟ ਹੋਵੇਗਾ।

ਬਲੈਕ ਆਊਟ ਕੇਵਲ ਕਪੂਰਥਲ਼ਾ ਅਤੇ ਫਗਵਾੜਾ ਸ਼ਹਿਰ ਵਿਚ ਹੀ ਹੋਵੇਗਾ। ਉਨ੍ਹਾਂ ਸਪੱਸ਼ਟ ਕੀਤਾ ਕਿ ਇਹ ਕੇਵਲ ਇਹਤਿਆਤੀ ਕਦਮ ਹੈ ਅਤੇ ਲੋਕਾਂ ਨੂੰ ਇਸ ਸਬੰਧੀ ਘਬਰਾਉਣ ਦੀ ਲੋੜ ਨਹੀਂ। ਉਨ੍ਹਾਂ ਦੱਸਿਆ ਕਿ ਪੰਜਾਬ ਭਰ ਵਿਚ ਇਹਤਿਆਤ ਦੇ ਤੌਰ ‘ਤੇ ਮੌਕ ਡ੍ਰਿਲ ਕੀਤੀਆਂ ਜਾ ਰਹੀਆਂ ਹਨ, ਜਿਸ ਤਹਿਤ ਬੀਤੇ ਕੱਲ੍ਹ ਸੈਨਿਕ ਸਕੂਲ ਅਤੇ ਕੇਂਦਰੀ ਜੇਲ੍ਹ ਵਿਚ ਬਲੈਕ ਆਊਟ ਅਭਿਆਸ ਕੀਤਾ ਗਿਆ ਸੀ।

ਉਨ੍ਹਾਂ ਦੱਸਿਆ ਕਿ 9:30 ਵਜੇ ਸਾਈਰਨ ਵੱਜਣ ‘ਤੇ ਕੇਵਲ ਕਪੂਰਥਲਾ ਅਤੇ ਫਗਵਾੜਾ ਸ਼ਹਿਰ ਵਿਚ ਬਲੈਕ ਆਊਟ ਹੋ ਜਾਵੇਗਾ। ਸ਼ਹਿਰ ਦੀ ਜਨਤਾ ਨੂੰ ਇਹ ਵੀ ਅਪੀਲ ਹੈ ਕਿ ਉਹ ਇਸ ਦੌਰਾਨ ਘਰਾਂ ਵਿਚ ਲਾਈਟਾਂ, ਇੰਨਵਰਟਰ ਬੰਦ ਰੱਖਣ।

ਇਸ ਦੌਰਾਨ ਜੇਕਰ ਸ਼ਹਿਰ ਵਿਚ ਸੜਕ ਉੱਪਰ ਕੋਈ ਗੱਡੀ ਜਾ ਰਹੀ ਹੈ ਤਾਂ ਉਹ ਉਸਦੀਆਂ ਲਾਈਟਾਂ ਬੰਦ ਕਰਕੇ ਉਸਨੂੰ ਸੜਕ ਤੋਂ ਹੇਠਾਂ ਲਾਹ ਕੇ ਕੱਚੇ ਸਥਾਨ ‘ਤੇ ਰੋਕ ਲਵੇ। ਇਸੇ ਸਬੰਧ ਵਿਚ ਉਨ੍ਹਾਂ ਇਹ ਵੀ ਸਪੱਸ਼ਟ ਕੀਤਾ ਕਿ ਜਿੰਨੇ ਵੀ ਹਸਪਤਾਲ ਦੇ ਅਦਾਰੇ ਨੇ ਉਹ ਇਸ ਬਲੈਕ ਆਊਟ ਵਿਚ ਸ਼ਾਮਲ ਨਹੀਂ ਹੋਣਗੇ। ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਪ੍ਰਸ਼ਾਸਨ ਉਨ੍ਹਾਂ ਦੀ ਸੁਰੱਖਿਆ ਲਈ ਮੌਜੂਦ ਹੈ। ਬਲੈਕ ਆਊਟ ਅਭਿਆਸ ਕੇਵਲ ਇਹਤਿਆਤੀ ਕਦਮ ਹੈ ਅਤੇ ਲੋਕਾਂ ਨੂੰ ਘਬਰਾਉਣ ਦੀ ਲੋੜ ਨਹੀਂ ਹੈ।

 

Read More
{}{}