Blackout in Amritsar News: ਭਾਰਤ ਅਤੇ ਪਾਕਿਸਤਾਨ ਵਿਚਾਲੇ ਸੀਜ਼ਫਾਇਰ ਦਾ ਐਲਾਨ ਹੋ ਗਿਆ ਹੈ। ਪਰ ਪੰਜਾਬ ਦੇ ਸਰਹੱਦੀਆਂ ਇਲਾਕਿਆਂ ਵਿੱਚ ਪ੍ਰਸ਼ਾਸਨ ਵੱਲੋਂ ਸਾਵਧਾਨੀ ਦੇ ਤੌਰ ਉੱਤੇ ਬਲੈਕ ਆਊਟ ਕੀਤੇ ਜਾ ਰਹੇ ਹਨ। ਅੰਮ੍ਰਿਤਸਰ ਵਿੱਚ ਅੰਮ੍ਰਿਤਸਰ ਡੀਸੀ ਵੱਲੋਂ ਅੱਜ ਮੁੜ ਤੋਂ ਬਲੈਕ ਆਊਟ ਕੀਤਾ ਗਿਆ ਹੈ। ਜੋ ਅਗਲੇ ਹੁਕਮਾਂ ਤੱਕ ਜਾਰੀ ਰਹੇਗਾ।
ਡੀਸੀ ਵੱਲੋਂ ਲੋਕਾਂ ਨਾਲ ਜਾਣਕਾਰੀ ਸਾਂਝੀ ਕਰਦੇ ਹੋਏ ਕਿਹਾ ਗਿਆ ਕਿ..ਤੁਹਾਨੂੰ ਸਾਇਰਨ ਸੁਣਾਈ ਦੇਵੇਗਾ। ਅਸੀਂ ਚੌਕਸ ਹਾਂ ਅਤੇ ਬਲੈਕਆਊਟ ਸ਼ੁਰੂ ਕਰ ਰਹੇ ਹਾਂ। ਕਿਰਪਾ ਕਰਕੇ ਆਪਣੀਆਂ ਲਾਈਟਾਂ ਬੰਦ ਕਰੋ ਅਤੇ ਆਪਣੀਆਂ ਖਿੜਕੀਆਂ ਤੋਂ ਦੂਰ ਚਲੇ ਜਾਓ। ਸ਼ਾਂਤ ਰਹੋ, ਜਦੋਂ ਬਿਜਲੀ ਸਪਲਾਈ ਬਹਾਲ ਕਰਨ ਲਈ ਤਿਆਰ ਹੋਵਾਂਗੇ ਤਾਂ ਅਸੀਂ ਤੁਹਾਨੂੰ ਸੂਚਿਤ ਕਰਾਂਗੇ। ਬਿਲਕੁਲ ਵੀ ਘਬਰਾਓ ਨਾ। ਇਹ ਬਲੈਕਆਊਟ ਸਾਵਧਾਨੀ ਦੇ ਤੌਰ 'ਤੇ ਕੀਤਾ ਗਿਆ ਹੈ।