Home >>Punjab

ਸ਼ਹੀਦ ਫ਼ੌਜੀ ਪ੍ਰਿਤਪਾਲ ਸਿੰਘ ਦੀ ਮ੍ਰਿਤਕ ਦੇਹ ਜੱਦੀ ਪਿੰਡ ਪੁੱਜੀ, ਇਲਾਕੇ ਵਿੱਚ ਮਾਹੌਲ ਗਮਗੀਨ

Fatehgarh Sahib News: ਨਾਇਕ ਪ੍ਰਿਤਪਾਲ ਸਿੰਘ (28 ਸਾਲ) ਖੰਨਾ ਦੇ ਪਿੰਡ ਮਨੂਪੁਰ ਦਾ ਰਹਿਣ ਵਾਲਾ ਹੈ ਇਸਤੋਂ ਇਲਾਵਾ ਪ੍ਰਿਤਪਾਲ ਦੇ ਨਾਲ ਹੀ ਸਹੀਦ ਹੋਏ ਫ਼ਤਿਹਗੜ੍ਹ ਦੇ ਨਜਦੀਕੀ ਪਿੰਡ ਬਦੀਨਪੁਰ ਦੇ ਸਿਪਾਹੀ ਹਰਮਿੰਦਰ ਸਿੰਘ (26 ਸਾਲ) ਦੀ ਵੀ ਮ੍ਰਿਤਕ ਦੇਹ ਥੋੜੀ ਦੇਰ ਵਿਚ ਪੁੱਜਣ ਦੀ ਉਮੀਦ ਹੈ।

Advertisement
ਸ਼ਹੀਦ ਫ਼ੌਜੀ ਪ੍ਰਿਤਪਾਲ ਸਿੰਘ ਦੀ ਮ੍ਰਿਤਕ ਦੇਹ ਜੱਦੀ ਪਿੰਡ ਪੁੱਜੀ, ਇਲਾਕੇ ਵਿੱਚ ਮਾਹੌਲ ਗਮਗੀਨ
Manpreet Singh|Updated: Aug 10, 2025, 11:51 AM IST
Share

Fatehgarh Sahib News: ਜੰਮੂ-ਕਸ਼ਮੀਰ ਦੇ ਕੁਲਗਾਮ ਇਲਾਕੇ ਵਿਚ ਅੱਤਵਾਦੀਆਂ ਨਾਲ ਹੋਏ ਮੁਕਾਬਲੇ ਦੌਰਾਨ ਰੱਖੜੀ ਵਾਲੇ ਦਿਨ ਸ਼ਹੀਦੀ ਪਾ ਗਏ ਫ਼ੌਜੀ ਜਵਾਨ ਪ੍ਰਿਤਪਾਲ ਸਿੰਘ ਦੀ ਮ੍ਰਿਤਕ ਦੇਹ ਐਤਵਾਰ ਸਵੇਰੇ ਉਸਦੇ ਜੱਦੀ ਪਿੰਡ ਵਿਚ ਪੁੱਜ ਗਈ ਹੈ। ਭਾਰਤੀ ਫ਼ੌਜ ਦੇ ਅਧਿਕਾਰੀ ਤੇ ਜਵਾਨ ਪੂਰੇ ਸਨਮਾਨ ਦੇ ਨਾਲ ਉਨ੍ਹਾਂ ਦੇ ਮ੍ਰਿਤਕ ਸਰੀਰ ਨੂੰ ਲੈ ਕੇ ਪੁੱਜੇ, ਜਿੱਥੇ ਰਾਸਤੇ ਵਿਚ ਇਲਾਕੇ ਦੇ ਨੌਜਵਾਨਾਂ ਨੇ ਮੋਟਰਸਾਈਕਲ ‘ਤੇ ਤਿਰੰਗੇ ਲੈ ਕੇ ਇਸਦੀ ਅਗਵਾਈ ਕੀਤੀ ਤੇ ਸ਼ਹੀਦ ਪ੍ਰਿਤਪਾਲ ਸਿੰਘ ਅਮਰ ਰਹੇ ਨਾਅਰਿਆਂ ਨਾਲ ਉਸਨੂੰ ਸਲਾਮੀ ਦਿੱਤੀ।

ਨਾਇਕ ਪ੍ਰਿਤਪਾਲ ਸਿੰਘ (28 ਸਾਲ) ਖੰਨਾ ਦੇ ਪਿੰਡ ਮਨੂਪੁਰ ਦਾ ਰਹਿਣ ਵਾਲਾ ਹੈ ਇਸਤੋਂ ਇਲਾਵਾ ਪ੍ਰਿਤਪਾਲ ਦੇ ਨਾਲ ਹੀ ਸਹੀਦ ਹੋਏ ਫ਼ਤਿਹਗੜ੍ਹ ਦੇ ਨਜਦੀਕੀ ਪਿੰਡ ਬਦੀਨਪੁਰ ਦੇ ਸਿਪਾਹੀ ਹਰਮਿੰਦਰ ਸਿੰਘ (26 ਸਾਲ) ਦੀ ਵੀ ਮ੍ਰਿਤਕ ਦੇਹ ਥੋੜੀ ਦੇਰ ਵਿਚ ਪੁੱਜਣ ਦੀ ਉਮੀਦ ਹੈ। ਦੋਨਾਂ ਦੇ ਅੰਤਿਮ ਸੰਸਕਾਰ ਅੱਜ ਐਤਵਾਰ ਨੂੰ ਪੂਰੇ ਸਰਕਾਰੀ ਸਨਮਾਨਾਂ ਨਾਲ ਕੀਤੇ ਜਾਣਗੇ, ਜਿੱਥੇ ਸਰਕਾਰੀ ਨੁਮਾਇੰਦੇ ਤੇ ਇਲਾਕੇ ਭਰ ਦੇ ਲੋਕ ਸ਼ਾਮਲ ਹੋਣਗੇ।

ਜ਼ਿਕਰਯੋਗ ਹੈ ਕਿ ਜੰਮੂ-ਕਸ਼ਮੀਰ ਦੇ ਕੁਲਗਾਮ ਜ਼ਿਲ੍ਹੇ ਵਿੱਚ ਭਾਰਤੀ ਫ਼ੌਜ, ਸਪੈਸ਼ਲ ਆਪ੍ਰੇਸ਼ਨ ਗਰੁੱਪ, ਜੰਮੂ-ਕਸ਼ਮੀਰ ਪੁਲਿਸ ਅਤੇ ਸੀਆਰਪੀਐਫ ਵੱਲੋਂ ਮਿਲਕੇ 1 ਅਗਸਤ ਤੋਂ ਆਪ੍ਰੇਸ਼ਨ ਅਖਾਲ ਚਲਾਇਆ ਜਾ ਰਿਹਾ ਹੈ। ਜਿਸਦੇ ਵਿਚ ਅੱਤਵਾਦੀਆਂ ਦੀ ਭਾਲ ਕਰਕੇ ਉਨ੍ਹਾਂ ਨੂੰ ਮਾਰਿਆ ਜਾ ਰਿਹਾ। ਇਸ ਦੌਰਾਨ ਹੋਏ ਮੁਕਾਬਲੇ ਵਿਚ ਦੋਨੋਂ ਜਵਾਨ ਸ਼ਹੀਦ ਹੋ ਗਏ ਸਨ।

Read More
{}{}