Amritsar News (ਭਰਤ ਸ਼ਰਮਾ): ਪੰਜਾਬ ਵਿੱਚ ਜਵਾਨੀ ਨਸ਼ੇ ਦੀ ਦਲਦਲ ਵਿੱਚ ਧਸਦੀ ਜਾ ਰਹੀ ਹੈ। ਰੋਜ਼ਾਨਾ ਹੀ ਕਿਸੇ ਨਾ ਕਿਸੇ ਘਰ ਦਾ ਚਿਰਾਗ ਬੁੱਝ ਰਿਹਾ ਹੈ। ਸ਼ਨਿੱਚਰਵਾਰ ਸਵੇਰੇ ਅੰਮ੍ਰਿਤਸਰ ਦੀ ਦਾਣਾ ਮੰਡੀ ਭਗਤਾਂ ਵਾਲੇ ਦੇ ਨੇੜੇ ਪਿੰਡ ਮੂਲੇ ਚੱਕ ਵਿੱਚ ਇੱਕ ਨੌਜਵਾਨ ਦੀ ਲਾਸ਼ ਬਰਾਮਦ ਹੋਈ ਹੈ।
ਸੂਚਨਾ ਮਿਲਣ ਉਤੇ ਘਟਨਾ ਸਥਾਨ ਉਤੇ ਪੁਲਿਸ ਅਧਿਕਾਰੀ ਪੁੱਜੇ। ਪੁਲਿਸ ਨੇ ਜਾਂਚ ਸ਼ੁਰੂ ਕਰ ਦਿੱਤੀ ਹੈ ਹੈ। ਇਸ ਮੌਕੇ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਪੁਲਿਸ ਅਧਿਕਾਰੀਆਂ ਨੇ ਕਿਹਾ ਕਿ ਉਨ੍ਹਾਂ ਨੂੰ ਪਤਾ ਲੱਗਾ ਹੈ ਕਿ ਪਿਛਲੇ ਇੱਕ ਦੋ ਦਿਨ ਤੋਂ ਇਹ ਮੁੰਡਾ ਨਸ਼ੇ ਦੀ ਹਾਲਤ ਵਿੱਚ ਇਲਾਕੇ ਵਿੱਚ ਘੁੰਮ ਰਿਹਾ ਸੀ।
ਇਹ ਵੀ ਪੜ੍ਹੋ : Barnala News: ਬਰਨਾਲਾ ਦੀ ਅਨਾਜ ਮੰਡੀ ਵਿੱਚ ਲਿਫਟਿੰਗ ਨਾ ਹੋਣ ਕਾਰਨ ਆੜਤੀ ਪ੍ਰੇਸ਼ਾਨ
ਇਸ ਬਾਰੇ ਕਿਸੇ ਨੂੰ ਨਹੀਂ ਪਤਾ ਇਹ ਕਿੱਥੋਂ ਦਾ ਰਹਿਣ ਵਾਲਾ ਹੈ। ਪੁਲਿਸ ਅਧਿਕਾਰੀ ਨੇ ਕਿਹਾ ਕਿ ਇਸ ਦੇ ਬਾਂਹ ਉੱਤੇ ਰਵੀ ਨਾਂ ਲਿਖਿਆ ਹੋਇਆ ਹੈ। ਪੁਲਿਸ ਨੇ ਲਾਸ਼ ਨੂੰ ਆਪਣੇ ਕਬਜ਼ੇ ਵਿੱਚ ਲੈ ਕੇ 72 ਘੰਟੇ ਮੁਰਦਾਘਰ ਵਿੱਚ ਰਖਵਾ ਦਿੱਤੀ ਹੈ ਤਾਂ ਕਿ ਇਸ ਦੀ ਸ਼ਨਾਖਤ ਹੋ ਸਕੇ ਅਤੇ ਬਾਅਦ ਵਿੱਚ ਇਸ ਦਾ ਪੋਸਟਮਾਰਟਮ ਕਰਵਾਇਆ ਜਾਵੇਗਾ।
ਕਾਬਿਲੇਗੌਰ ਹੈ ਕਿ ਬੀਤੇ ਦਿਨੀਂ ਫਿਲੌਰ ਵਿੱਚ ’ਚ ਨੌਜਵਾਨ ਦੀ ਨਸ਼ੇ ਦੀ ਓਵਰਡੋਜ਼ ਨਾਲ ਮੌਤ ਹੋ ਗਈ ਸੀ। ਮ੍ਰਿਤਕ ਦੀ ਪਛਾਣ ਨਰਿੰਦਰ ਸਿੰਘ ਪੁੱਤਰ ਸੁਰਜੀਤ ਸਿੰਘ ਵਾਸੀ ਪਿੰਡ ਕੰਗ ਅਰਾਈਆ ਵਜੋਂ ਹੋਈ ਸੀ। ਥਾਣੇਦਾਰ ਧਰਮਿੰਦਰ ਸਿੰਘ ਨੇ ਦੱਸਿਆ ਸੀ ਕਿ ਪੁਲਿਸ ਨੂੰ ਤਲਵਣ ਰੋਡ ਉਤੇ ਆਲੂਆਂ ਦੇ ਸਟੋਰ ਨੇੜਿਓਂ 27-28 ਸਾਲਾ ਲਾਸ਼ ਬਰਾਮਦ ਹੋਣ ਦੀ ਸੂਚਨਾ ਮਿਲੀ ਸੀ।
ਮੌਕੇ ਉਤੇ ਪੁੱਜ ਕੇ ਦੇਖਿਆ ਤਾਂ ਲਾਸ਼ ਨੇੜੇ ਟੀਕਾ ਲਾਉਣ ਵਾਲੀ ਸਰਿੰਜ, ਇਕ ਮੋਬਾਈਲ ਫੋਨ , ਭੁਜੀਏ ਦਾ ਪੈਕਟ ਤੇ ਬੀੜੀਆਂ ਦਾ ਬੰਡਲ ਪਿਆ ਸੀ। ਪਿੰਡ ਵਾਸੀਆਂ ਨੇ ਦੱਸਿਆ ਕਿ ਨਰਿੰਦਰ ਸਿੰਘ ਪੁੱਤਰ ਸੁਰਜੀਤ ਸਿੰਘ ਮਾਪਿਆਂ ਦਾ ਇਕਲੌਤਾ ਪੁੱਤਰ ਸੀ। ਉਹ ਕਾਫੀ ਸਮੇਂ ਤੋਂ ਆਪਣੇ ਨਾਨਕਿਆਂ ਘਰ ਰਹਿ ਰਿਹਾ ਸੀ।
ਇਹ ਵੀ ਪੜ੍ਹੋ : Banur News: ਆਦਰਸ਼ ਚੋਣ ਜਾਬਤੇ ਦੇ ਦੌਰਾਨ ਫਲਾਇੰਗ Squad ਟੀਮ ਦਾ ਵੱਡਾ ਐਕਸ਼ਨ, 9.50 ਲੱਖ ਰੁਪਏ ਕੈਸ਼ ਜਬਤ