Home >>Punjab

Kotkapura Murder News: ਕਿਰਚ ਮਾਰ ਕੇ ਔਰਤ ਦਾ ਬੇਰਹਿਮੀ ਨਾਲ ਕੀਤਾ ਕਤਲ

Kotkapura Murder News:  ਕੋਟਕਪੂਰਾ ਦੇ ਪਿੰਡ ਔਲਖ ਵਿੱਚ ਔਰਤ ਦਾ ਕਿਰਚ ਨਾਲ ਹਮਲਾ ਕਰਕੇ ਕਤਲ ਕੀਤੇ ਜਾਣ ਦੀ ਘਟਨਾ ਸਾਹਮਣੇ ਆਈ ਹੈ।

Advertisement
Kotkapura Murder News: ਕਿਰਚ ਮਾਰ ਕੇ ਔਰਤ ਦਾ ਬੇਰਹਿਮੀ ਨਾਲ ਕੀਤਾ ਕਤਲ
Ravinder Singh|Updated: Aug 07, 2024, 07:44 PM IST
Share

Kotkapura Murder News: ਕੋਟਕਪੂਰਾ ਦੇ ਪਿੰਡ ਔਲਖ ਵਿੱਚ ਕਥਿਤ ਤੌਰ ਉਤੇ ਸ਼ੱਕੀ ਪ੍ਰੇਮ ਸਬੰਧਾਂ ਕਾਰਨ ਇੱਕ ਔਰਤ ਦਾ ਕਿਰਚ ਨਾਲ ਹਮਲਾ ਕਰਕੇ ਕਤਲ ਕੀਤੇ ਜਾਣ ਦੀ ਘਟਨਾ ਸਾਹਮਣੇ ਆਈ ਹੈ। ਇਸ ਮਾਮਲੇ ਵਿੱਚ ਥਾਣਾ ਸਦਰ ਪੁਲਿਸ ਵੱਲੋਂ ਕੇਸ ਦਰਜ ਕਰਕੇ ਅਗਲੀ ਕਾਰਵਾਈ ਕੀਤੀ ਜਾ ਰਹੀ ਹੈ।

ਜਾਣਕਾਰੀ ਦੇ ਮੁਤਾਬਕ 45 ਸਾਲਾ ਔਰਤ ਸੁਖਪ੍ਰੀਤ ਕੌਰ ਪਿੰਡ ਦੇ ਕਿਸੇ ਘਰ ਵਿੱਚ ਕੰਮ ਕਰਨ ਵਾਸਤੇ ਜਾ ਰਹੀ ਸੀ ਤਾਂ ਪਹਿਲਾਂ ਤੋਂ ਹੀ ਤਾਕ ਵਿੱਚ ਬੈਠੇ ਮੁਲਜ਼ਮ ਗੋਰਾ ਸਿੰਘ ਨੇ ਕਿਰਚ ਨਾਲ ਉਸ ਉਪਰ ਹਮਲਾ ਕਰ ਦਿੱਤਾ ਅਤੇ ਕਈ ਵਾਰ ਕਰਦੇ ਹੋਏ ਉਸ ਨੂੰ ਬੁਰੀ ਤਰ੍ਹਾਂ ਜਖਮੀ ਕਰ ਦਿੱਤਾ।

ਜ਼ਖ਼ਮੀ ਔਰਤ ਨੂੰ ਪਹਿਲਾਂ ਕੋਟਕਪੂਰਾ ਸਿਵਲ ਹਸਪਤਾਲ ਵਿੱਚ ਲਿਜਾਇਆ ਗਿਆ ਜਿੱਥੋਂ ਕਿ ਉਸ ਨੂੰ ਫਰੀਦਕੋਟ ਮੈਡੀਕਲ ਕਾਲਜ ਵਿਖੇ ਰੈਫਰ ਕੀਤਾ ਗਿਆ ਜਿੱਥੇ ਕਿ ਉਸਦੀ ਮੌਤ ਹੋ ਗਈ। ਇਸ ਮਾਮਲੇ ਵਿੱਚ ਗੱਲਬਾਤ ਕਰਦੇ ਹੋਏ ਮ੍ਰਿਤਕਾ ਦੇ ਰਿਸ਼ਤੇਦਾਰਾਂ ਨੇ ਦੱਸਿਆ ਕਿ ਸੁਖਪ੍ਰੀਤ ਕੌਰ ਦਾ ਪਤੀ ਪਿਛਲੇ ਕੁਝ ਸਾਲਾਂ ਤੋਂ ਵਿਦੇਸ਼ ਵਿੱਚ ਰਹਿੰਦਾ ਹੈ ਜਦਕਿ ਉਸਦੀ ਘਰਵਾਲੀ ਅਤੇ ਬੱਚੇ ਪਿੰਡ ਵਿੱਚ ਰਹਿੰਦੇ ਹਨ।

ਇਹ ਵੀ ਪੜ੍ਹੋ : Punjab Breaking News Live Updates: ਪੰਜਾਬ ਦੀਆਂ ਹੁਣ ਤੱਕ ਦੀਆਂ ਵੱਡੀਆਂ ਖ਼ਬਰਾਂ, ਦੇਖੋ ਇੱਥੇ ਇੱਕ ਲਿੰਕ ਵਿੱਚ

ਪੁਲਿਸ ਪ੍ਰਸ਼ਾਸਨ ਤੋਂ ਇਸ ਮਾਮਲੇ ਵਿੱਚ ਇਨਸਾਫ ਦੀ ਮੰਗ ਕੀਤੀ ਹੈ। ਉਧਰ ਦੂਜੇ ਪਾਸੇ ਪੁਲਿਸ ਨੇ ਮੌਕੇ ਉਤੇ ਪਹੁੰਚ ਕੇ ਪੂਰੇ ਮਾਮਲੇ ਦੀ ਪੜਤਾਲ ਸ਼ੁਰੂ ਕਰ ਦਿੱਤੀ ਹੈ ਅਤੇ ਘਟਨਾ ਨੂੰ ਅੰਜਾਮ ਦੇਣ ਵਾਲੇ ਵਿਅਕਤੀ ਖਿਲਾਫ਼ ਮੁਕੱਦਮਾ ਦਰਜ ਕਰਕੇ ਉਸਦੀ ਭਾਲ ਕੀਤੀ ਜਾ ਰਹੀ ਹੈ।

ਦੂਜੇ ਪਾਸੇ ਮੋਗਾ ਜ਼ਿਲ੍ਹੇ ਦੇ ਘੱਲਕਾਲਾ ਵਿੱਚ ਇੱਕ ਪਿੰਡ ਵਾਸੀ ਨੇ ਪੈਸਿਆਂ ਦੇ ਲੈਣ-ਦੇਣ ਨੂੰ ਲੈ ਕੇ ਦੇਰ ਰਾਤ ਇੱਕ ਮਜ਼ਦੂਰ ਦੀ ਡੰਡੇ ਨਾਲ ਕੁੱਟਮਾਰ ਕਰਕੇ ਹੱਤਿਆ ਕਰ ਦਿੱਤੀ। ਮ੍ਰਿਤਕ ਬੋਹਤਨ ਮਹਿਤੋ (43) ਬਿਹਾਰ ਦਾ ਰਹਿਣ ਵਾਲਾ ਸੀ।
ਵਾਰਦਾਤ ਨੂੰ ਅੰਜਾਮ ਦੇਣ ਤੋਂ ਬਾਅਦ ਦੋਸ਼ੀ ਜੀਪ 'ਚ ਮੌਕੇ ਤੋਂ ਫਰਾਰ ਹੋ ਗਿਆ। ਦੱਸਿਆ ਜਾ ਰਿਹਾ ਹੈ ਕਿ ਬੋਹਤਣ ਮਹਿਤੋ ਪਿਛਲੇ 4 ਸਾਲਾਂ ਤੋਂ ਪਿੰਡ ਦੇ ਕਿਸਾਨ ਦੇ ਖੇਤਾਂ 'ਚ ਮਜ਼ਦੂਰੀ ਦਾ ਕੰਮ ਕਰ ਰਿਹਾ ਸੀ। ਖੇਤ ਦੀ ਮੋਟਰ ਤੇ ਆਪਣੇ ਦੋਸਤਾਂ ਨਾਲ ਰਹਿੰਦਾ ਸੀ।

ਪੈਸਿਆਂ ਨੂੰ ਲੈ ਕੇ ਝਗੜਾ ਹੋ ਗਿਆ
ਮ੍ਰਿਤਕ ਦੇ ਸਾਥੀ ਬੋਹਤਣ ਮਹਤੋ ਨੇ ਦੱਸਿਆ ਕਿ ਦੇਰ ਰਾਤ ਉਹ ਅਤੇ ਉਸਦੇ 4-5 ਸਾਥੀ ਮੋਟਰ 'ਤੇ ਬੈਠ ਕੇ ਖਾਣਾ ਖਾਣ ਲੱਗੇ ਸਨ। ਉਦੋਂ ਪਿੰਡ ਦਾ ਹੀ ਰਹਿਣ ਵਾਲਾ ਗੁਰਪ੍ਰੀਤ ਸਿੰਘ ਗੋਪੀ ਉਥੇ ਆਇਆ ਅਤੇ ਉਸ ਨੇ ਸਾਡੇ ਇਕ ਦੋਸਤ ਤੋਂ 3500 ਰੁਪਏ ਲੈਣੇ ਚਾਹੇ, ਜਿਸ ਨੂੰ ਲੈ ਕੇ ਉਸ ਨੇ ਬਹਿਸ ਕਰਨੀ ਸ਼ੁਰੂ ਕਰ ਦਿੱਤੀ ਅਤੇ ਹੇਠਾਂ ਛੱਤ 'ਤੇ ਬੋਹਤਣ ਮਹਤੋ ਖੜ੍ਹਾ ਸੀ।

ਮ੍ਰਿਤਕ ਨੇ ਉਸ ਨੂੰ ਚਲੇ ਜਾਣ ਦੀ ਗੱਲ ਆਖੀ ਅਤੇ ਕਿਹਾ ਕਿ ਉਸ ਨੂੰ ਪੈਸੇ ਕੱਲ੍ਹ ਮਿਲ ਜਾਣਗੇ। ਗੁਰਪ੍ਰੀਤ ਗੋਪੀ ਨੂੰ ਪਤਾ ਨਹੀਂ ਕੀ ਹੋ ਗਿਆ, ਉਸ ਨੇ ਬੋਹਤਣ 'ਤੇ ਡੰਡੇ ਨਾਲ ਹਮਲਾ ਕਰ ਦਿੱਤਾ। ਜਿਸ ਕਾਰਨ ਉਸ ਦੇ ਸਿਰ 'ਤੇ ਗੰਭੀਰ ਸੱਟ ਲੱਗ ਗਈ। ਫਿਰ ਅਸੀਂ ਖੇਤਾਂ ਦੇ ਮਾਲਕ ਨੂੰ ਬੁਲਾਇਆ ਅਤੇ ਉਸ ਨੂੰ ਹਸਪਤਾਲ ਲੈ ਗਏ। ਇੱਥੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ ਗਿਆ।

ਇਹ ਵੀ ਪੜ੍ਹੋ : Delhi Flag Hosting: 15 ਅਗਸਤ ਨੂੰ ਦਿੱਲੀ 'ਚ CM ਦੀ ਥਾਂ ਕੌਣ ਲਹਿਰਾਏਗਾ ਤਿਰੰਗਾ? ਕੇਜਰੀਵਾਲ ਨੇ ਜੇਲ੍ਹ ਤੋਂ LG ਨੂੰ ਚਿੱਠੀ ਲਿਖ ਕੇ ਦੱਸਿਆ

Read More
{}{}