War on Drugs (ਰਜਨੀਸ਼ ਬਾਂਸਲ): ਜਗਰਾਓਂ ਨੇੜੇ ਪਿੰਡ ਬੁਰਜ ਹਰੀ ਸਿੰਘ ਵਿਚ ਅੱਜ ਇਕ ਨਸ਼ਾ ਸਮੱਗਲਰ ਦੇ ਘਰ ਉਤੇ ਪੁਲਿਸ ਵੱਲੋਂ ਬੁਲਡੋਜ਼ਰ ਚਲਾ ਕੇ ਉਸਦਾ ਪੰਚਾਇਤੀ ਜ਼ਮੀਨ ਉਤੇ ਬਣਿਆ ਘਰ ਢਾਹ ਦਿੱਤਾ ਗਿਆ। ਇਸ ਮੌਕੇ ਐਸਐਸਪੀ ਜਗਰਾਓਂ ਅੰਕੁਰ ਗੁਪਤਾ ਸਮੇਤ ਐਸਪੀ ਰਮਿੰਦਰ ਸਿੰਘ ਤੇ ਡੀਐਸਪੀ ਇੰਦਰਜੀਤ ਸਿੰਘ ਬੋਪਾਰਾਏ ਵੀ ਮੌਜੂਦ ਰਹੇ। ਇਸ ਮੌਕੇ ਪਿੰਡ ਵਾਸੀਆਂ ਨੇ ਪੁਲਿਸ ਦੀ ਇਸ ਚੰਗੀ ਕਾਰਗੁਜ਼ਾਰੀ ਲਈ ਲੋਕਾਂ ਵਿਚਾਲੇ ਅਤੇ ਪੁਲਿਸ ਵਿਚ ਲੱਡੂ ਵੰਡ ਕੇ ਖੁਸ਼ੀ ਜਤਾਈ।
ਇਸ ਮੌਕੇ ਪੂਰੀ ਜਾਣਕਾਰੀ ਦਿੰਦੇ ਐਸਐਸਪੀ ਜਗਰਾਓਂ ਅੰਕੁਰ ਗੁਪਤਾ ਨੇ ਜਾਣਕਾਰੀ ਦਿੰਦੇ ਹੋਏ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਚਲਾਈ ਮੁਹਿੰਮ ਇੱਕ ਯੁੱਧ ਨਸ਼ਿਆ ਵਿਰੁੱਧ ਲੜੀ ਤਹਿਤ ਇਹ ਕਾਰਵਾਈ ਕੀਤੀ ਗਈ ਹੈ ਤੇ ਪਿੰਡ ਬੁਰਜ ਹਰੀ ਸਿੰਘ ਵਿਚ ਅੱਜ ਜਿਸ ਨਸ਼ਾ ਸਮੱਗਲਰ ਦੇ ਘਰ ਬੁਲਡੋਜ਼ਰ ਚਲਾਇਆ ਗਿਆ ਹੈ, ਉਸਦਾ ਇਹ ਘਰ ਜਿੱਥੇ ਪੰਚਾਇਤੀ ਜ਼ਮੀਨ ਉਤੇ ਬਣਿਆ ਹੋਇਆ ਸੀ। ਉਥੇ ਹੀ ਇਸ ਨਸ਼ਾ ਸਮੱਗਲਰ ਅਮਰਜੀਤ ਸਿੰਘ ਪੱਪਾ ਤੇ ਉਸਦੇ ਘਰ ਦੇ ਹੋਰ ਤਿੰਨ ਮੈਂਬਰਾਂ ਸਮੇਤ ਕੁੱਲ NDPS ਦੇ 26 ਪਰਚੇ ਦਰਜ ਹਨ। ਇਸਦੇ ਨਾਲ ਹੀ ਉਨ੍ਹਾਂ ਹੋਰ ਵੀ ਨਸ਼ਾ ਸਮੱਗਲਰਾਂ ਨੂੰ ਚਿਤਾਵਨੀ ਦਿਤੀ ਕਿ ਉਹ ਜਲਦੀ ਹੀ ਆਪਣਾ ਨਸ਼ੇ ਦਾ ਕੰਮ ਛੱਡ ਦੇਣ, ਜਾਂ ਫਿਰ ਇਸੇ ਤਰ੍ਹਾਂ ਦੀ ਕਾਰਵਾਈ ਲਈ ਤਿਆਰ ਰਹਿਣ।
ਇਹ ਵੀ ਪੜ੍ਹੋ : Jalandhar Encounter: ਯੂਟਿਊਬਰ ਰੋਜ਼ਰ ਸੰਧੂ ਦੇ ਘਰ ਉਤੇ ਗ੍ਰੇਨੇਡ ਸੁੱਟਣ ਵਾਲਾ ਮੁਲਜ਼ਮ ਪੁਲਿਸ ਮੁਕਾਬਲੇ ਵਿੱਚ ਜ਼ਖ਼ਮੀ
ਇਸ ਮੌਕੇ ਪਿੰਡ ਵਾਸੀਆਂ ਨੇ ਖੁਸ਼ੀ ਵਿੱਚ ਲੱਡੂ ਵੰਡੇ ਤੇ ਕਿਹਾ ਕਿ ਪੁਲਿਸ ਤੇ ਸਰਕਾਰ ਦੀ ਇਸ ਕਾਰਵਾਈ ਤੋਂ ਉਹ ਬਹੁਤ ਖੁਸ਼ ਹਾਂ ਤੇ ਇਸ ਤਰ੍ਹਾਂ ਦੀ ਕਾਰਵਾਈ ਹਰ ਨਸ਼ਾ ਵੇਚਣ ਵਾਲੇ ਖਿਲਾਫ਼ ਹੋਣੀ ਚਾਹੀਦੀ ਹੈ ਤੇ ਲੋਕ ਵੀ ਇਸ ਕੰਮ ਵਿੱਚ ਪੁਲਿਸ ਦਾ ਹਰ ਤਰ੍ਹਾਂ ਦਾ ਸਹਿਯੋਗ ਕਰਨ ਲਈ ਤਿਆਰ ਹਨ।
ਇਸ ਤੋਂ ਇਲਾਵਾ ਸੀਐਮ ਸਿਟੀ ਸੰਗਰੂਰ ਵਿੱਚ ਵੀ ਨਸ਼ਿਆਂ ਦੇ ਖਿਲਾਫ਼ ਪੀਲਾ ਪੰਜਾ ਚੱਲਿਆ। ਰਾਮ ਨਗਰ ਬਸਤੀ ਵਿੱਚ ਭਾਰੀ ਫੋਰਸ ਪੁਲਿਸ ਨਾਲ ਪ੍ਰਸ਼ਾਸਨ ਪਹੁੰਚਿਆ ਤੇ ਬੁਲਡੋਜ਼ਰ ਚੱਲਿਆ। ਅੱਜ ਸੰਗਰੂਰ ਵਿੱਚ ਰਾਮ ਨਗਰ ਬਸਤੀ ਵਿੱਚ ਪੁਲਿਸ ਪ੍ਰਸ਼ਾਸਨ ਅਤੇ ਸੰਗਰੂਰ ਦੇ ਐਸਡੀਐਮ ਰਾਮਨਗਰ ਬਸਤੀ ਵਿੱਚ ਪਹੁੰਚੇ।
ਐਸਐਸਪੀ ਨੇ ਕਿਹਾ ਕਿ ਜਿਨ੍ਹਾਂ ਉੱਤੇ ਐਨਡੀਪੀਐਸਸੀ ਤਹਿਤ ਪਰਚੇ ਦਰਜ ਹਨ ਜਿਨ੍ਹਾਂ ਨੇ ਨਾਜਾਇਜ਼ ਤਰੀਕੇ ਨਾਲ ਮਕਾਨਾਂ ਦੀ ਉਸਾਰੀ ਕੀਤੀ ਗਈ ਹੈ ਉਨ੍ਹਾਂ ਦੇ ਮਕਾਨਾਂ ਨੂੰ ਬੁਲਡੋਜ਼ਰ ਨਾਲ ਢਾਹਿਆ ਜਾ ਰਿਹਾ ਹੈ। ਇਹ ਲੋਕਾਂ ਨੂੰ ਇੱਕ ਸਬਕ ਹੈ ਕਿ ਜੋ ਵੀ ਨਸ਼ਾ ਵੇਚੇਗਾ ਅਤੇ ਨਸ਼ਾ ਵੇਚ ਕੇ ਜਿਨ੍ਹਾਂ ਨੇ ਪ੍ਰਾਪਰਟੀਆਂ ਬਣਾਈਆਂ ਹਨ ਉਨ੍ਹਾਂ ਨੂੰ ਤੋੜਿਆ ਜਾਵੇਗਾ।
ਰਾਮ ਨਗਰ ਬਸਤੀ ਵਿੱਚ ਉਥੋਂ ਦੇ ਮੁਹੱਲਾ ਵਾਸੀਆਂ ਨਾਲ ਐਸਐਸਪੀ ਨੇ ਗੱਲਬਾਤ ਕੀਤੀ ਤੇ ਕਿਹਾ ਕਿ ਪੰਜਾਬ ਸਰਕਾਰ ਨਸ਼ੇ ਦੇ ਸਖਤ ਖਿਲਾਫ ਹੈ ਤੇ ਤੁਸੀਂ ਅੱਗੇ ਤੋਂ ਨਸ਼ਾ ਨਹੀਂ ਵੇਚਣਾ ਤੇ ਲੋਕਾਂ ਨੇ ਵੀ ਕਿਹਾ ਕਿ ਅਸੀਂ ਵੀ ਅੱਗੇ ਤੋਂ ਨਸ਼ਾ ਵੇਚਣ ਵਾਲਿਆਂ ਦਾ ਵਿਰੋਧ ਕਰਾਂਗੇ ਅਤੇ ਨਸ਼ਾ ਨਹੀਂ ਵੇਚਾਂਗੇ। ਇਹ ਕਾਰਵਾਈ ਅੱਗੇ ਨਾ ਕੀਤੀ ਜਾਵੇ।
ਇਹ ਵੀ ਪੜ੍ਹੋ : Kultar Sandhwan: ਸੰਧਵਾਂ ਨੇ ਐਨਸੀਆਰਟੀ ਪੰਜਾਬੀ ਦੀ ਕਿਤਾਬ ਵਿੱਚ ਤਰੁੱਟੀਆਂ ਦੂਰ ਕਰਨ ਲਈ ਧਰਮੇਂਦਰ ਪ੍ਰਧਾਨ ਨੂੰ ਲਿਖਿਆ ਪੱਤਰ