Home >>Punjab

Ludhiana News: ਲੁਧਿਆਣਾ 'ਚ ਕਾਰੋਬਾਰੀ ਦੀ ਕੁੱਟਮਾਰ, ਪਾਰਕਿੰਗ ਨੂੰ ਲੈ ਕੇ ਹੋਇਆ ਹੰਗਾਮਾ

Ludhiana News: ਫੈਕਟਰੀ ਵਾਲਿਆਂ ਨੂੰ ਕਾਰੋਬਾਰੀ ਨੇ ਆਪਣੇ ਘਰ ਦੇ ਅੱਗੇ ਗੱਡੀਆਂ ਖੜੀਆਂ ਕਰਨ ਤੋਂ ਰੋਕ ਦਿੱਤਾ। ਜਿਸ ਤੋਂ ਬਾਅਦ ਗੁਆਂਢੀ ਚ ਲੱਕੜ ਦਾ ਕੰਮ ਕਰਨ ਵਾਲੇ ਕਾਰੋਬਾਰੀ ਅਤੇ ਉਸ ਦੀ ਲੇਬਰ ਨੇ ਸਾਇਕਲ ਪਾਰਟਸ ਬਣਾਉਣ ਕਾਰੋਬਾਰੀ 'ਤੇ ਹਮਲਾ ਕਰ ਦਿੱਤਾ।

Advertisement
Ludhiana News: ਲੁਧਿਆਣਾ 'ਚ ਕਾਰੋਬਾਰੀ ਦੀ ਕੁੱਟਮਾਰ, ਪਾਰਕਿੰਗ ਨੂੰ ਲੈ ਕੇ ਹੋਇਆ ਹੰਗਾਮਾ
Manpreet Singh|Updated: Apr 17, 2024, 09:28 AM IST
Share

Ludhiana News: ਲੁਧਿਆਣਾ ਸੂਆ ਰੋਡ ਇਲਾਕੇ ਵਿੱਚ ਇੱਕ ਸਾਇਕਲ ਕਾਰੋਬਾਰੀ ਦੀ ਦੂਜੇ ਕਾਰੋਬਾਰੀ ਵੱਲੋਂ ਆਪਣੀ ਲੇਬਰ ਨਾਲ ਮਿਲਕੇ ਕੁੱਟਮਾਰ ਕਾਰਨ ਦਾ ਮਾਮਲਾ ਸਹਾਮਣੇ ਆਇਆ ਹੈ। ਉਸ ਸਮੇਂ ਮਾਹੌਲ ਤਨਾਅ ਪੂਰਨ ਹੋ ਗਿਆ ਜਦੋਂ ਫੈਕਟਰੀ ਵਾਲਿਆਂ ਨੂੰ ਕਾਰੋਬਾਰੀ ਨੇ ਆਪਣੇ ਘਰ ਦੇ ਅੱਗੇ ਗੱਡੀਆਂ ਖੜੀਆਂ ਕਰਨ ਤੋਂ ਰੋਕ ਦਿੱਤਾ। ਜਿਸ ਤੋਂ ਬਾਅਦ ਗੁਆਂਢੀ ਚ ਲੱਕੜ ਦਾ ਕੰਮ ਕਰਨ ਵਾਲੇ ਕਾਰੋਬਾਰੀ ਅਤੇ ਉਸ ਦੀ ਲੇਬਰ ਨੇ ਸਾਇਕਲ ਪਾਰਟਸ ਬਣਾਉਣ ਕਾਰੋਬਾਰੀ 'ਤੇ ਹਮਲਾ ਕਰ ਦਿੱਤਾ।

ਜਿਸ ਹਮਲੇ ਦੌਰਾਨ ਫੈਕਟਰੀ ਦੀ ਲੇਬਰ ਨੇ ਆਪਣੇ ਘਰ ਸਾਹਮਣੇ ਗੱਡੀਆਂ ਖੜ੍ਹੀਆਂ ਕਰਨ ਤੋਂ ਮਨ੍ਹਾ ਕਰਨ ਵਾਲੇ ਜਵਾਹਰ ਲਾਲ ਤੇ ਡੰਡਿਆਂ ਅਤੇ ਲੱਕੜ ਦੇ ਗੁਟਕਿਆਂ ਨਾਲ ਹਮਲਾ ਕਰ ਦਿੱਤਾ। ਜਿਸ ਦੌਰਾਨ ਜਖਮੀ ਆਪਣਾ ਇਲਾਜ ਕਰਵਾਉਣ ਲਈ ਸਿਵਲ ਹਸਪਤਾਲ ਪਹੁੰਚਾਇਆ। ਉਸ ਨੇ ਦਸਿਆ ਕੀ ਉਹਨਾਂ ਨੇ ਪੁਲਿਸ ਨੂੰ ਸੂਚਿਤ ਕੀਤਾ ਸੀ। ਮੌਕੇ 'ਤੇ ਪਹੁੰਚੀ ਪੁਲਸ ਨੇ ਸਿਵਲ ਹਸਪਤਾਲ ਵਿਚ ਐਮ ਐਲ ਆਰ ਕਟਵਾਉਣ ਲਈ ਭੇਜਿਆ ਹੈ।

ਜਵਾਹਰ ਲਾਲ ਨੇ ਦਸਿਆ ਕਿ ਉਹਨਾਂ ਦੀ ਗੱਡੀ ਵੀ ਤੋੜ ਦਿੱਤੀ ਹੈ। ਸਿਵਲ ਹਸਪਤਾਲ ਪਹੁੰਚੇ ਉਹਨਾਂ ਦੇ ਰਿਸਤੇਦਾਰ ਨੇ ਦਸਿਆ ਕਿ ਫੈਕਟਰੀ ਵਾਲੇ ਉਹਨਾਂ ਦੀ ਥਾਂ ਤੇ ਕਬਜ਼ਾ ਕਰਨਾ ਚਾਹੁੰਦੇ ਨੇ ਇਸ ਲਈ ਉਹਨਾਂ ਨਾਲ ਇਸ ਤਰਾ ਕਰ ਰਹੇ ਨੇ ਇਸ ਸਾਰੀ ਘਟਨਾ ਦੀ ਵੀਡੀਓ ਵੀ ਸਹਮਣੇ ਆਈ ਹੈ।

 

Read More
{}{}