Muktsar News: ਸਿੱਖਿਆ ਕ੍ਰਾਂਤੀ ਤਹਿਤ ਅੱਜ ਹਲਕਾ ਲੰਬੀ ਵਿੱਚ 8 ਦੇ ਕਰੀਬ ਪਿੰਡਾਂ ਦੇ ਸਕੂਲਾਂ ਵਿੱਚ 1 ਕਰੋੜ ਦੇ ਕਰੀਬ ਰਾਸ਼ੀ ਦੇ ਕੰਮਾਂ ਦਾ ਕੈਬਨਿਟ ਮੰਤਰੀ ਗੁਰਮੀਤ ਸਿੰਘ ਖੁੱਡੀਆਂ ਨੇ ਉਦਘਾਟਨ ਕੀਤਾ। ਇਸ ਦੌਰਾਨ ਉਨ੍ਹਾਂ ਨੇ ਕਿਹਾ ਸਰਕਾਰੀ ਸਕੂਲਾਂ ਦੇ ਨਤੀਜੇ ਵਧੀਆ ਆ ਰਹੇ ਹਨ ਅਤੇ ਸਰਕਾਰੀ ਸਕੂਲਾਂ ਵਿਚ ਪੜ੍ਹੇ ਬੱਚੇ ਚੰਗੇ ਕੋਰਸਾਂ ਵੱਲ ਵੱਧ ਰਹੇ ਹਨ।
ਪੰਜਾਬ ਸਰਕਾਰ ਪਿਛਲੇਂ ਤਿੰਨ ਸਾਲਾਂ ਤੋਂ ਸਰਕਾਰੀ ਸਕੂਲਾਂ ਨੂੰ ਉਪਰ ਚੁੱਕਣ ਦੇ ਮਕਸਦ ਨਾਲ ਲਗਾਤਰ ਯਤਨਸ਼ੀਲ ਹੈ ਪਿਛਲੇਂ ਲੰਮੇ ਸਮੇਂ ਤੋਂ ਸਕੂਲਾਂ ਦੇ ਕਮਰਿਆਂ ਦੀ ਘਾਟ ਅਤੇ ਚਾਰ ਦੀਵਾਰੀ ਦੇ ਨਾਲ ਨਾਲ ਚੰਗੇ ਪ੍ਰਾਜੈਕਟ ਲੱਗਾ ਕੇ ਪ੍ਰਾਈਵੇਟ ਸਕੂਲਾਂ ਨੂੰ ਮਾਤ ਪਾਈ ਜਾ ਰਹੀ ਹੈ। ਹੁਣ ਸਿੱਖਿਆ ਕ੍ਰਾਂਤੀ ਤਹਿਤ ਇਨ੍ਹਾਂ ਵਿਚ ਸੁਧਾਰ ਲਿਆਉਣ ਲਈ ਕਰੋੜਾਂ ਰੁਪਏ ਖਰਚ ਕੀਤੇ ਜਾ ਰਹੇ ਹਨ। ਇਸ ਲੜੀ ਤਹਿਤ ਅੱਜ ਹਲਕਾਂ ਲੰਬੀ ਤੋਂ ਵਿਧਾਇਕ ਅਤੇ ਕੈਬਨਿਟ ਮੰਤਰੀ ਗੁਰਮੀਤ ਸਿੰਘ ਖੁੱਡੀਆਂ ਨੇ ਹਲਕੇ ਦੇ ਅੱਠ ਪਿੰਡਾਂ ਦੇ ਸਕੂਲਾਂ ਦੇ ਕਰੀਬ 1 ਕਰੋੜ ਦੀ ਲਾਗਤ ਦੇ ਨਵੇ ਕਮਰਿਆਂ ਦਾ ਉਦਘਾਟਨ ਕੀਤਾ।
ਉਨ੍ਹਾਂ ਨੇ ਮੀਡੀਆ ਨਾਲ ਗੱਲਬਾਤ ਕਰਦੇ ਦੱਸਿਆ ਕਿ ਪਿਛਲੇ ਕਈ ਸਾਲਾਂ ਤੋਂ ਪੰਜਾਬ ਭਰ ਦੇ ਬਹੁਤੇ ਸਕੂਲ ਕਮਰਿਆਂ ਅਤੇ ਚਾਰ ਦੀਵਾਰੀ ਤੋਂ ਵਾਂਝੇ ਸਨ। ਆਮ ਆਦਮੀ ਪਾਰਟੀ ਦੀ ਸਰਕਾਰ ਦਾ ਸ਼ੁਰੂ ਵਿਚ ਸੁਪਨਾ ਸੀ ਕਿ ਸਰਕਾਰੀ ਸਕੂਲਾ ਵਿਚ ਸੁਧਾਰ ਕੀਤਾ ਜਾਵੇ। ਉਨ੍ਹਾਂ ਵੱਲੋਂ ਆਪਣੇ ਵਾਅਦੇ ਮੁਤਾਬਕ ਕਰੋੜਾਂ ਰੁਪਏ ਲਗਾ ਕਿ ਸਕੂਲਾਂ ਵਿਚ ਸੁਧਾਰ ਕੀਤੇ ਜਾ ਰਹੇ ਹਨ ਜਿਸ ਦੇ ਨਤੀਜੇ ਵਧੀਆ ਆ ਰਹੇ ਹਨ। ਸਰਕਾਰੀ ਸਕੂਲਾਂ ਦੇ ਬੱਚੇ ਪੜ੍ਹਾਈ ਕਰਕੇ ਵਧੀਆ ਕੋਰਸਾਂ ਵੱਲ ਵੱਧ ਰਹੇ ਹਨ।
ਹਲਕਾ ਲੰਬੀ ਦੇ ਸਕੂਲਾਂ ਲਈ 20 ਕਰੋੜ ਦੇ ਕਰੀਬ ਰਾਸ਼ੀ ਜਾਰੀ ਹੋਈ ਹੈ ਜਿਸ ਵਿਚੋਂ ਅੱਜ 8 ਦੇ ਕਰੀਬ ਪਿੰਡਾਂ ਦੇ ਸਕੂਲਾਂ ਵਿਚ 1 ਕਰੋੜ ਦੀ ਲਾਗਤ ਵਾਲੇ ਕੰਮਾਂ ਦਾ ਉਦਘਾਟਨ ਕੀਤਾ ਗਿਆ ਹੈ। ਪੁੱਛੇ ਜਾਣ ਉਤੇ ਉਨ੍ਹਾਂ ਕਿਹਾ ਕਿ ਕਣਕ ਦੀ ਖਰੀਦ ਵਧੀਆ ਚੱਲ ਰਹੀ ਹੈ। ਕਿਸਾਨਾਂ ਨੂੰ ਕੋਈ ਮੁਸ਼ਕਲ ਨਹੀਂ ਆਉਣ ਦਿੱਤੀ ਜਾਵੇਗੀ। ਉਨ੍ਹਾਂ ਨੇ ਕਿਸਾਨਾਂ ਨੂੰ ਕਣਕ ਦਾ ਨਾੜ ਨੂੰ ਅੱਗ ਨਾ ਲਗਾਉਣ ਦੀ ਅਪੀਲ ਕਰਦੇ ਕਿਹਾ ਕਿ ਇਸ ਨਾਲ ਜਿਥੇ ਵਾਤਾਵਰਣ ਦੂਸ਼ਿਤ ਹੁੰਦਾ ਉਥੇ ਜ਼ਮੀਨ ਦਾ ਵੀ ਭਾਰੀ ਨੁਕਸਾਨ ਹੁੰਦਾ।