Home >>Punjab

Canada Accident News: ਮੰਦਭਾਗੀ ਖ਼ਬਰ ! ਕੈਨੇਡਾ 'ਚ 4 ਪੰਜਾਬੀਆਂ ਦੀ ਸੜਕ ਹਾਦਸੇ 'ਚ ਮੌਤ

Canada Accident News: ਕਾਬਿਲੇਗੌਰ ਹੈ ਕਿ ਕੁਝ ਦਿਨ ਪਹਿਲਾਂ ਅੰਮ੍ਰਿਤਸਰ ਦੇ ਚੇਤਨਪੁਰਾ ਨੇੜਲੇ ਪਿੰਡ ਮਹੱਦੀਪੁਰਾ ਦੇ ਨੌਜਵਾਨ ਦੀ ਕੈਨੇਡਾ ਦੇ ਸਰੀ ਸ਼ਹਿਰ ਵਿੱਚ ਸੜਕ ਹਾਦਸੇ ’ਚ ਮੌਤ ਹੋ ਗਈ ਸੀ।  

Advertisement
Canada Accident News: ਮੰਦਭਾਗੀ ਖ਼ਬਰ ! ਕੈਨੇਡਾ 'ਚ 4 ਪੰਜਾਬੀਆਂ ਦੀ ਸੜਕ ਹਾਦਸੇ 'ਚ ਮੌਤ
Riya Bawa|Updated: Jul 12, 2024, 09:03 AM IST
Share

Canada Accident News/ਖੇਮ ਚੰਦ: ਕੈਨੇਡਾ ਵਿੱਚ ਸੜਕ ਹਾਦਸੇ ਲਗਾਤਾਰ ਵੱਧ ਰਹੇ ਹਨ। ਪੰਜਾਬ ਦੇ ਨੌਜਵਾਨ ਰੁਜ਼ਗਾਰ ਤੇ ਪੜ੍ਹਾਈ ਲਈ ਵਿਦੇਸ਼ਾਂ ਦਾ ਰੁਖ ਕਰ ਰਹੇ ਹਨ।  ਮਾਪੇ ਵੀ ਆਪਣੇ ਬੱਚਿਆਂ ਨੂੰ ਵਿਦੇਸ਼ ਭੇਜਣ ਲਈ ਲੱਖਾਂ ਰੁਪਏ ਦਾ ਕਰਜ਼ਾ ਲੈ ਕੇ ਉਨ੍ਹਾਂ ਦੀ ਰੀਝ ਪੂਰੀ ਕਰ ਰਹੇ ਹਨ ਪਰ ਪਿਛਲੇ ਕੁਝ ਦਿਨਾਂ ਤੋਂ ਵਿਦੇਸ਼ ਗਏ ਪੰਜਾਬੀ ਨੌਜਵਾਨ ਦੇ ਲਗਾਤਾਰ ਮੌਤਾਂ ਦੀ ਗਿਣਤੀ ਵੱਧ ਰਹੀ ਹੈ। ਇਸ ਦੌਰਾਨ ਅੱਜ ਕੈਨੇਡਾ ਸਵੇਰ ਤੋਂ ਮੰਦਭਾਗੀ ਖ਼ਬਰ ਆਈ ਜਿਸ ਕਾਰਨ ਪਿੰਡ ਰੋੜੀਕਪੂਰਾ ’ਚ ਮਾਤਮ ਛਾ ਗਿਆ। ਸੜਕ ਦੁਰਘਟਨਾ ਵਿੱਚ ਇੱਕੋਂ ਪਰਿਵਾਰ ਦੇ ਤਿੰਨ ਜੀਆਂ ਸਮੇਤ ਇੱਕ ਰਿਸਤੇਦਾਰ ਦੀ ਮੌਤ ਹੋਣ ਦਾ ਸਮਾਚਾਰ ਪ੍ਰਪਾਤ ਹੋਇਆ ਹੈ। 

ਜਾਣਕਾਰੀ ਅਨੁਸਾਰ ਪਿੰਡ ਰੋੜੀਕਪੂਰਾ ਦੇ ਸੁਖਵੰਤ ਸਿੰਘ ਸੁੱਖ ਬਰਾੜ ਕਨੇਡਾ ’ਚ (ਬੀ.ਸੀ.) ਦੇ ਐਬਟਸਫੋਰਡ ਦਾ ਵਾਸ਼ੀ ਆਪਣੇ ਪਰਿਵਾਰ ਪਤਨੀ ਰਾਜਿੰਦਰ ਕੌਰ, ਪੁੱਤਰੀ ਕਮਲ ਕੌਰ ਅਤੇ ਸਾਲੀ ਛਿੰਦਰ ਕੌਰ ਨਾਲ ਸ਼ਾਮ ਦੇ ਸਮੇਂ ਆਪਣੇ ਮਿੱਤਰ ਸ਼ੇਰ ਸਿੰਘ ਨੰਬਰਦਾਰ ਪਿੰਡ ਰੋੜੀਕਪੂਰਾ ਨੂੰ ਮਿਲਣ ਐਬਟਸਫੋਰਡ ਦੇ ਸ਼ਹਿਰ ਕਨੋਲਾ ਵਿਖੇ ਉਨ੍ਹਾਂ ਦੇ ਘਰ ਜਾ ਰਹੇ ਹਨ ਤਾਂ ਰਸਤੇ ਵਿੱਚ ਆਚਨਕ ਘਰ ਦੇ ਨੇੜੇ ਭਿਆਨਕ ਸੜਕ ਹਾਦਸੇ ਵਾਪਰਿਆ ਜਿਸ ਵਿੱਚ ਮੌਕੇ ’ਤੇ ਚਾਰ ਜੀਅ ਪਤਨੀ, ਬੇਟੀ ਅਤੇ ਸਾਲੀ ਦੀ ਮੌਤ ਹੋ ਗਈ। 

ਇਹ ਵੀ ਪੜ੍ਹੋ: Canada Youth dead: ਕੈਨੇਡਾ 'ਚ ਰਹਿੰਦੇ 22 ਸਾਲਾ ਨੌਜਵਾਨ ਦੀ ਸੜਕ ਹਾਦਸੇ ਦੌਰਾਨ ਮੌਤ, ਮਾਪਿਆਂ ਦਾ ਸੀ ਇਕਲੌਤਾ ਪੁੱਤ

ਅੱਜ ਸਵੇਰ ਇਸ ਦੁੱਖਦਾਈ ਘਟਨਾ ਦਾ ਪਤਾ ਲੱਗਦਿਆ ਹੀ ਪਿੰਡ ਸੋਗ ਦੀ ਲਹਿਰ ਫੈਲ ਗਈ। ਪਿੰਡ ਵਾਸ਼ੀਆਂ ਵਲੋਂ ਇਸ ਦੁੱਖਦਾਈ ਘਟਨਾ ਦਾ ਬਹੁਤ ਦੁੱਖ ਮਨਾਇਆ ਗਿਆ ਹੈ। ਜ਼ਿਕਰਯੋਗ ਸੁਖਵੰਤ ਸਿੰਘ ਬਰਾੜ ਪਿੰਡ ਵਾਸ਼ੀਆਂ ਦਾ ਹਰਮਨ ਇਨਸਾਨ ਸੀ, ਜੋ ਵਿਦੇਸ਼ ਬੈਠਾ ਵੀ ਪਿੰਡ ਵਾਸ਼ੀਆਂ ਨਾਲ ਦੁੱਖ ਸੁੱਖ ਸਾਂਝਾ ਕਰਦਾ ਸੀ।

ਇਹ ਵੀ ਪੜ੍ਹੋPunjab Weather Update: ਪੰਜਾਬ 'ਚ ਮੀਂਹ ਦਾ ਅਲਰਟ ! ਛਾਏ ਰਹਿਣਗੇ ਬੱਦਲ, ਅੱਜ ਗਰਮੀ ਤੋਂ ਮਿਲੇਗੀ ਰਾਹਤ
 

Read More
{}{}