Muktsar News: ਹਲਕਾ ਲੰਬੀ ਦੇ ਪਿੰਡ ਡੱਬਵਾਲੀ ਢਾਬ ਅਤੇ ਪਿੰਡ ਸ਼ਾਮਖੇੜਾ ਦੇ ਨਹਿਰੀਂ ਪਾਣੀ ਦਾ ਰੇੜਕਾ ਫਿਰ ਤੋਂ ਉਲਝਣ ਲੱਗ ਪਿਆ। ਡੱਬਵਾਲੀ ਢਾਬ ਦੇ ਕਿਸਾਨਾਂ ਨੇ ਕਰਮਗੜ੍ਹ ਮਾਈਨਰ ਵਿਚੋਂ ਸ੍ਹਾਮ ਖੇੜਾ ਕਿਸਾਨਾਂ ਨੂੰ ਮਿਲਣ ਵਾਲੇ ਪਾਣੀ ਦਾ ਪਾਸਾ ਇਕ ਵਾਰ ਫਿਰ ਤੋਂ ਨਹਿਰੀਂ ਵਿਭਾਗ ਦੀ ਮਿਲੀਭੁਗਤ ਨਾਲ ਪੁੱਟ ਕੇ ਨੀਵਾਂ ਕਰਨ ਦੇ ਇਲਾਜਮ ਲਗਾਏ।
ਦੂਜੇ ਪਾਸੇ ਮੌਕੇ ਉਤੇ ਪੁੱਜੇ ਨਹਿਰੀਂ ਵਿਭਾਗ ਦੇ ਐਸਡੀਓ ਨੇ ਕਿਹਾ ਕਿਾ ਮੋਘਾ ਅਜੇ ਹੋਰ ਨੀਵਾਂ ਕਰਨ ਦੀ ਜ਼ਰੂਰਤ ਹੈ ਜਿਸ ਕਰਨ ਪਿੰਡ ਵਾਸੀਆਂ ਦੇ ਵਧਦੇ ਗੁੱਸੇ ਨੂੰ ਦੇਖਦੇ ਹੋਏ ਅਧਿਕਾਰੀਆਂ ਵੱਲੋਂ ਲਿਆਂਦਾ ਟਰੈਕਟਰ ਅਤੇ ਕਟਰ ਲੈ ਕੇ ਵਾਪਸ ਪਰਤਣਾ ਪਿਆ। ਹਲਕਾ ਲੰਬੀ ਦੇ ਪਿੰਡ ਡੱਬਵਾਲੀ ਦੇ ਕਿਸਾਨਾਂ ਦੀ ਸ਼ਿਕਾਇਤ ਸੀ ਕਿ ਉਨ੍ਹਾਂ ਦਾ ਪਿੰਡ ਕਰਮਗੜ੍ਹ ਮਾਈਨਰ ਦੀਆਂ ਟਾਇਲਾਂ ਉਤੇ ਪੈਣ ਕਰਕੇ ਉਨ੍ਹਾਂ ਦੇ ਖੇਤਾਂ ਨੂੰ ਪੂਰਾ ਪਾਣੀ ਨਹੀਂ ਮਿਲ ਰਿਹਾ ਜਿਸ ਨੂੰ ਦੇਖਦੇ ਹੋਏ ਨਹਿਰੀ ਵਿਭਾਗ ਨੇ ਨਵੇਂ ਸਿਰ ਤੋਂ ਪੈਮਾਇਸ਼ ਕਰਕੇ ਸਹੀ ਪਾਣੀ ਪਹੁੰਚਦਾ ਕੀਤਾ ਤਾਂ ਉਸ ਸਮੇਂ ਪਿਛਲੇਂ ਪਿੰਡ ਸ੍ਹਾਮ ਖੇੜਾ ਦਾ ਕਿਸਾਨਾਂ ਦਾ ਇਲਜ਼ਾਮ ਸੀ ਕਿ ਹੁਣ ਉਨ੍ਹਾਂ ਦੇ ਪਿੰਡ ਦਾ ਪਾਣੀ ਘੱਟ ਗਿਆ ਜਿਸ ਨੂੰ ਲੈ ਕੇ ਕਾਫੀ ਵਿਵਾਦ ਚੱਲਦਾ ਰਿਹਾ।
ਆਖਰ ਕਰ ਦੋਵੇਂ ਪਿੰਡਾਂ ਦੇ ਸਹਿਮਤੀ ਨਾਲ ਮਸਲਾ ਹੱਲ ਹੋ ਗਿਆ ਸੀ। ਉਸ ਸਮੇਂ ਖੇਤੀਬਾੜੀ ਮੰਤਰੀ ਖੁੱਡੀਆ ਨੇ ਮੌਕੇ ਉਤੇ ਪੁੱਜ ਕੇ ਮਸਲਾ ਸੁਲਝਾ ਦਿੱਤਾ ਸੀ । ਅੱਜ ਫਿਰ ਮਾਈਨਰ ਉਪਰ ਇਕੱਠੇ ਹੋਏ ਪਿੰਡ ਡੱਬਵਾਲੀ ਦੇ ਕਿਸਾਨਾਂ ਨੇ ਦੋਸ਼ ਲਗਾਇਆ ਕਿ ਕੱਲ੍ਹ ਸ਼ਾਮ ਨੂੰ ਨਹਿਰੀਂ ਵਿਭਾਗ ਦੇ ਜੇਈ ਨੇ ਖੁਦ ਖੜ ਕੇ ਪਿੰਡ ਸ੍ਹਾਮ ਖੇੜਾ ਦਾ ਮੋਘਾ ਨੀਵਾਂ ਕਰਵਾਇਆ ਜਿਸ ਕਰਕੇ ਸਾਡਾ ਪਾਣੀ ਘੱਟ ਗਿਆ।
ਦੂਜੇ ਪਾਸੇ ਸੂਚਨਾ ਮਿਲਣ ਤੇ ਮੌਕੇ ਪੁੱਜੇ ਨਹਿਰੀਂ ਵਿਭਾਗ ਦੇ ਐਸਡੀਓ ਕੁਨਾਲ ਢਿਗੜਾ ਅਤੇ ਜੇਈ ਨੇ ਕਿਸਾਨਾਂ ਨਾਲ ਗੱਲਬਾਤ ਕੀਤੀ ਅਤੇ ਮੀਡੀਆ ਨੂੰ ਦੱਸਿਆ ਕਿ ਟਾਇਲਾਂ ਉਤੇ ਪਾਣੀ ਦੀ ਵਧ ਘਟ ਰਹਿ ਜਾਂਦਾ ਹੈ ਪਾਣੀ ਨੂੰ ਪੂਰਾ ਕਰਨ ਲਈ ਸ੍ਹਾਮ ਖੇੜਾ ਵਾਲੇ ਦਾ ਲੇਵਲ ਅਜੇ ਇਕ ਜਾ ਦੋ ਇੰਚ ਨੀਵਾਂ ਕਰਨਾ ਪਵੇਗਾ। ਦੂਜੇ ਪਾਸੇ ਪਿੰਡ ਵਾਲਿਆਂ ਦਾ ਗੁੱਸਾ ਵੱਧਦਾ ਦੇਖਦੇ ਹੋਏ ਵਿਭਾਗ ਵੱਲੋਂ ਲਿਆਂਦਾ ਟਰੈਕਟਰ ਅਤੇ ਕਟਰ ਲੈ ਕੇ ਵਾਪਸ ਪਰਤਣਾ ਪਿਆ ਨਹੀਂ ਤਾਂ ਝਗੜੇ ਦਾ ਕਾਰਨ ਬਣ ਸਕਦਾ ਸੀ।