Home >>Punjab

Case Registered Kiran Jain: ਸ਼ਿਵ ਸੈਨਾ ਹਿੰਦੁਸਤਾਨ ਦੇ ਉਮੀਦਵਾਰ 'ਤੇ ਮਾਮਲਾ ਦਰਜ; ਪਾਰਟੀ 'ਚੋਂ ਬਾਹਰ ਕਰਨ ਦੇ ਹੁਕਮ

Case Registered Kiran Jain: ਸ੍ਰੀ ਅਨੰਦਪੁਰ ਸਾਹਿਬ ਹਲਕੇ ਤੋਂ ਸ਼ਿਵ ਸੈਨਾ ਹਿੰਦੁਸਤਾਨ ਦੀ ਲੋਕ ਸਭਾ ਉਮੀਦਵਾਰ ਕਿਰਨ ਜੈਨ ਉਤੇ ਮੁਕੱਦਮਾ ਦਰਜ ਹੋਣ ਦੀ ਖ਼ਬਰ ਸਾਹਮਣੇ ਆ ਰਹੀ ਹੈ।

Advertisement
Case Registered Kiran Jain: ਸ਼ਿਵ ਸੈਨਾ ਹਿੰਦੁਸਤਾਨ ਦੇ ਉਮੀਦਵਾਰ 'ਤੇ ਮਾਮਲਾ ਦਰਜ; ਪਾਰਟੀ 'ਚੋਂ ਬਾਹਰ ਕਰਨ ਦੇ ਹੁਕਮ
Ravinder Singh|Updated: May 25, 2024, 02:56 PM IST
Share

Case Registered Kiran Jain (ਮਨੀਸ਼ ਸ਼ੰਕਰ) : ਸ੍ਰੀ ਅਨੰਦਪੁਰ ਸਾਹਿਬ ਹਲਕੇ ਤੋਂ ਸ਼ਿਵ ਸੈਨਾ ਹਿੰਦੁਸਤਾਨ ਦੀ ਲੋਕ ਸਭਾ ਉਮੀਦਵਾਰ ਕਿਰਨ ਜੈਨ ਉਤੇ ਮੁਕੱਦਮਾ ਦਰਜ ਹੋਣ ਦੀ ਖ਼ਬਰ ਸਾਹਮਣੇ ਆ ਰਹੀ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਕਿਰਨ ਜੈਨ ਤੇ ਉਸਦੇ ਪਰਿਵਾਰ ਉਤੇ ਆਪਣੀ ਨੂੰਹ ਨੂੰ ਦਾਜ ਲਈ ਤੰਗ ਪਰੇਸ਼ਾਨ ਕਰਨ ਦੇ ਦੋਸ਼ ਹਨ।

ਇਹ ਵੀ ਪੜ੍ਹੋ : Lok Sabha Election 2024 Voting Live: ਅੱਜ 8 ਸੂਬਿਆਂ ਦੀਆਂ 58 ਸੀਟਾਂ 'ਤੇ ਵੋਟਿੰਗ ਜਾਰੀ, 9 ਵਜੇ ਤੱਕ 10.82% ਵੋਟਿੰਗ ਹੋਈ

ਇਸ ਕਾਰਨ ਉਨ੍ਹਾਂ ਦੀ ਨੂੰਹ ਵੱਲੋਂ ਮੋਹਾਲੀ ਦੇ ਪਿੰਡ ਬਲੌਂਗੀ ਵਿਖੇ ਫਾਹਾ ਲਾ ਕੇ ਆਪਣੀ ਜੀਵਨ ਲੀਲਾ ਸਮਾਪਤ ਕਰ ਲਈ ਸੀ। ਇਸ ਘਟਨਾ ਨੂੰ ਲੈ ਕੇ ਸ਼ਿਵ ਸੈਨਾ ਹਿੰਦੁਸਤਾਨ ਦੇ ਯੂਥ ਪ੍ਰਧਾਨ ਅਰਵਿੰਦ ਗੌਤਮ ਵੱਲੋਂ ਕਿਰਨ ਜੈਨ ਨੂੰ ਪਾਰਟੀ ਵਿੱਚੋਂ ਬਾਹਰ ਕੱਢਣ ਦੇ ਹੁਕਮ ਜਾਰੀ ਕਰ ਦਿੱਤੇ ਹਨ।

ਹਿੰਦੂਸਤਾਨ ਸਿਆਸੀ ਵਿੰਗ ਵੱਲੋਂ ਸ਼੍ਰੀ ਆਨੰਦਪੁਰ ਸਾਹਿਬ ਤੋਂ ਚੋਣ ਲੜ ਰਹੀ ਕਿਰਨ ਜੈਨ ਤੇ ਉਸ ਦੇ ਪੁੱਤਰ ਉਤੇ ਪਤਨੀ ਨੂੰ ਸਾਜ਼ਿਸ਼ ਤਹਿਤ ਮਾਰਨ ਦੇ ਦੋਸ਼ ਲੱਗੇ ਹਨ। ਲੜਕੀ ਦੀ ਮਾਤਾ ਤੇ ਰਿਸ਼ਤੇਦਾਰਾਂ ਨੇ ਦੱਸਿਆ ਕਿ ਮਿਸ਼ਟੀ (19 ਸਾਲ) ਦਾ ਪਿਛਲੇ ਮਹੀਨੇ 22-4-2024 ਨੂੰ ਖਰੜ ਦੇ ਭਾਗੋਮਾਜਰਾ ਸਰਪੰਚ ਕਲੋਨੀ ਦੇ ਰਹਿਣ ਵਾਲੇ ਕੇਸ਼ਵ ਦੇ ਨਾਲ ਵਿਆਹ ਕੀਤਾ ਸੀ ਪਰ ਸ਼ੁਰੂ ਤੋਂ ਹੀ ਲੜਕੀ ਨੂੰ ਦਾਜ ਲਈ ਪ੍ਰੇਸ਼ਾਨ ਕੀਤਾ ਜਾਣ ਲੱਗਾ।

ਉਨ੍ਹਾਂ ਨੇ ਕਿਹਾ ਕਿ ਉਨ੍ਹਾਂ ਕੱਲ੍ਹ ਫੋਨ ਆਇਆ ਸੀ ਕਿ ਉਨ੍ਹਾਂ ਦੀ ਲੜਕੀ ਨੇ ਫਾਹਾ ਲੈ ਲਿਆ। ਉਨ੍ਹਾਂ ਨੇ ਲੜਕੀ ਦੀ ਸੱਸ ਕਿਰਨ ਜੈਨ ਅਤੇ ਲੜਕੇ ਕੇਸ਼ਵ ਉਤੇ ਸ਼ੱਕ ਜ਼ਾਹਿਰ ਕੀਤਾ। ਉਨ੍ਹਾਂ ਨੇ ਦੋਸ਼ ਲਗਾਏ ਕਿ ਉਨ੍ਹਾਂ ਦੀ ਲੜਕੀ ਨੂੰ ਮਾਰਿਆ ਗਿਆ ਹੈ। ਉਨ੍ਹਾਂ ਨੇ ਪੁਲਿਸ ਪ੍ਰਸ਼ਾਸਨ ਤੋਂ ਇਨਸਾਫ ਦੀ ਮੰਗ ਕੀਤੀ ਹੈ। ਦੂਜੇ ਪਾਸੇ ਖਰੜ ਸਿਟੀ ਵਿੱਚ ਤਾਇਨਾਤ ਏਐਸਆਈ ਵੀਰ ਚੰਦ ਨੇ ਦੱਸਿਆ ਕਿ ਲੜਕੀ ਦੇ ਪਰਿਵਾਰ ਦੇ ਬਿਆਨਾਂ ਉਤੇ ਮੁਕੱਦਮਾ ਦਰਜ ਕਰ ਲਿਆ ਹੈ ਲੜਕਾ ਤੇ ਉਸ ਦੀ ਮਾਂ ਫਰਾਰ ਹਨ। ਪੁਲਿਸ ਨੇ ਦੱਸਿਆ ਕਿ ਕਾਰਵਾਈ ਕੀਤੀ ਜਾ ਰਹੀ ਹੈ। 
ਕਤਲ ਦੇ ਦੋਸ਼ ਲੱਗਣ ਤੋਂ ਬਾਅਦ ਪਾਰਟੀ ਦੇ ਸੂਬਾ ਪ੍ਰਧਾਨ ਅਰਵਿੰਦ ਗੌਤਮ ਨੇ ਕਿਰਨ ਜੈਨ ਨੂੰ ਪਾਰਟੀ ਤੋਂ ਬਰਖਾਸਤ ਕਰ ਦਿੱਤਾ ਹੈ।

ਇਹ ਵੀ ਪੜ੍ਹੋ : Punjab Breaking News Live Updates: ਪੰਜਾਬ ਦੀਆਂ ਹੁਣ ਤੱਕ ਦੀਆਂ ਵੱਡੀਆਂ ਖ਼ਬਰਾਂ, ਦੇਖੋ ਇੱਥੇ ਇੱਕ ਲਿੰਕ ਵਿੱਚ

Read More
{}{}