Home >>Punjab

Jatt film: ਜਾਟ ਫਿਲਮ ਦੇ ਡਾਇਰੈਕਟਰ ਤੇ ਕਲਾਕਾਰਾਂ ਖਿਲਾਫ਼ ਜਲੰਧਰ ਵਿੱਚ ਮਾਮਲਾ ਦਰਜ

Jatt film: ਜਾਟ ਫਿਲਮ ਤੇ ਡਾਇਰੈਕਟਰ ਸਮੇਤ ਫਿਲਮ ਦੇ ਕਲਾਕਾਰਾਂ ਉਤੇ ਜਲੰਧਰ ਦੇ ਸਦਰ ਥਾਣੇ ਵਿੱਚ ਮਾਮਲਾ ਦਰਜ ਕੀਤਾ ਗਿਆ ਹੈ।

Advertisement
Jatt film: ਜਾਟ ਫਿਲਮ ਦੇ ਡਾਇਰੈਕਟਰ ਤੇ ਕਲਾਕਾਰਾਂ ਖਿਲਾਫ਼ ਜਲੰਧਰ ਵਿੱਚ ਮਾਮਲਾ ਦਰਜ
Ravinder Singh|Updated: Apr 18, 2025, 12:13 PM IST
Share

Jatt film: ਜਾਟ ਫਿਲਮ ਤੇ ਡਾਇਰੈਕਟਰ ਸਮੇਤ ਫਿਲਮ ਦੇ ਕਲਾਕਾਰਾਂ ਉਤੇ ਜਲੰਧਰ ਦੇ ਸਦਰ ਥਾਣੇ ਵਿੱਚ ਮਾਮਲਾ ਦਰਜ ਕੀਤਾ ਗਿਆ ਹੈ। ਕੁਝ ਦਿਨ ਪਹਿਲਾਂ ਸਿਨੇਮਾਘਰਾਂ ਵਿੱਚ ਰਿਲੀਜ਼ ਹੋਈ ਬਾਲੀਵੁੱਡ ਅਦਾਕਾਰ ਸੰਨੀ ਦਿਓਲ ਅਤੇ ਰਣਦੀਪ ਹੁੱਡਾ ਦੀ ਫਿਲਮ ਜਾਟ ਖਿਲਾਫ਼ ਪੰਜਾਬ ਵਿੱਚ ਈਸਾਈ ਭਾਈਚਾਰੇ ਵੱਲੋਂ ਕੀਤੇ ਗਏ ਵਿਰੋਧ ਪ੍ਰਦਰਸ਼ਨ ਤੋਂ ਬਾਅਦ ਜਲੰਧਰ ਵਿੱਚ ਐਫਆਈਆਰ ਦਰਜ ਕੀਤੀ ਗਈ ਹੈ।

ਸ਼ਿਕਾਇਤ ਈਸਾਈ ਭਾਈਚਾਰੇ ਦੇ ਨੇਤਾ ਵਿਕਲਾਵ ਗੋਲਡੀ ਨੇ ਦਿੱਤੀ ਸੀ। ਦੋਸ਼ ਹੈ ਕਿ ਫਿਲਮ ਵਿੱਚ ਅਦਾਕਾਰ ਰਣਦੀਪ ਹੁ4ਡਾ ਨੇ ਈਸਾ ਮਸੀਹ ਅਤੇ ਈਸਾਈ ਧਰਮ ਵਿੱਚ ਇਸਤੇਮਾਲ ਕੀਤੀਆਂ ਜਾਣ ਵਾਲੀਆਂ ਪਵਿੱਤਰ ਚੀਜ਼ਾਂ ਦਾ ਅਪਮਾਨ ਕੀਤਾ ਹੈ। ਜਲੰਧਰ ਦੇ ਸਦਰ ਥਾਣੇ ਵਿੱਚ ਜਾਟ ਫਿਲਮ ਦੇ ਬਾਲੀਵੁੱਡ ਅਦਾਕਾਰ ਸੰਨੀ ਦਿਓਲ, ਰਣਦੀਪ ਹੁੱਡਾ, ਵਿਨੀਤ ਕੁਮਾਰ, ਡਾਇਰੈਕਟਰ ਗੋਪੀ ਚੰਦ, ਨਿਰਮਾਤਾ ਨਵੀਨ ਮਾਲਿਨੇਨੀ ਖਿਲਾਫ਼ ਮਾਮਲਾ ਦਰਜ ਕੀਤਾ ਗਿਆ ਹੈ। ਇਸ ਨੂੰ ਲੈ ਕੇ ਪਿਛਲੇ ਕੁਝ ਦਿਨਾਂ ਤੋਂ ਈਸਾਈ ਭਾਈਚਾਰੇ ਵਿੱਚ ਰੋਸ ਪਾਇਆ ਜਾ ਰਿਹਾ ਹੈ।

ਸਾਈਂ ਭਾਈਚਾਰੇ ਨੇ ਦੋਸ਼ ਲਗਾਇਆ ਕਿ ਫਿਲਮ 'ਜਾਟ' ਵਿੱਚ ਚਰਚ ਦੇ ਦ੍ਰਿਸ਼ ਨਾਲ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚੀ ਹੈ। ਉਨ੍ਹਾਂ ਨੇ ਇਸ ਦਾ ਵਿਰੋਧ ਜਲੰਧਰ ਵਿੱਚ ਵੀ ਕੀਤਾ। ਉਨ੍ਹਾਂ ਨੇ ਫਿਲਮ 'ਤੇ ਪਾਬੰਦੀ ਲਗਾਉਣ ਦੀ ਮੰਗ ਕੀਤੀ ਸੀ। ਵਿਰੋਧ ਪ੍ਰਦਰਸ਼ਨ ਤੋਂ ਬਾਅਦ, ਜਲੰਧਰ ਦੇ ਸਦਰ ਪੁਲਿਸ ਸਟੇਸ਼ਨ ਵਿੱਚ ਸੰਨੀ ਦਿਓਲ, ਰਣਦੀਪ ਹੁੱਡਾ, ਵਿਨੀਤ ਕੁਮਾਰ, ਨਿਰਦੇਸ਼ਕ ਗੋਪੀ ਚੰਦ ਅਤੇ ਨਿਰਮਾਤਾ ਨਵੀਨ ਮਾਲੀਨੇਨੀ ਵਿਰੁੱਧ ਮਾਮਲਾ ਦਰਜ ਕੀਤਾ ਗਿਆ ਹੈ।

ਜਾਟ ਫਿਲਮ 10 ਅਪ੍ਰੈਲ ਨੂੰ ਸਿਨੇਮਾਘਰਾਂ ਵਿੱਚ ਰਿਲੀਜ਼ ਹੋਈ ਸੀ। ਰਣਦੀਪ ਹੁੱਡਾ ਹਰਿਆਣਾ ਦੇ ਰੋਹਤਕ ਦਾ ਰਹਿਣ ਵਾਲਾ ਹੈ। ਕੁਝ ਦਿਨ ਪਹਿਲਾਂ ਉਹ ਫਿਲਮ ਦੇ ਪ੍ਰਮੋਸ਼ਨ ਲਈ ਰੋਹਤਕ ਪਹੁੰਚੇ ਸਨ। ਉਨ੍ਹਾਂ ਕਿਹਾ ਕਿ ਫਿਲਮ ਵਿੱਚ ਇਹ ਵੀ ਕਿਹਾ ਗਿਆ ਸੀ ਕਿ ਤੁਹਾਡਾ ਪ੍ਰਭੂ ਯਿਸੂ ਮਸੀਹ ਸੌਂ ਰਿਹਾ ਹੈ ਅਤੇ ਉਸਨੇ ਮੈਨੂੰ ਭੇਜਿਆ ਹੈ। ਅਜਿਹੀ ਸਥਿਤੀ ਵਿੱਚ, ਜੋ ਲੋਕ ਯਿਸੂ ਮਸੀਹ ਦੇ ਵਿਰੁੱਧ ਹਨ, ਉਹ ਅਜਿਹੀਆਂ ਫਿਲਮਾਂ ਦੇਖਣ ਤੋਂ ਬਾਅਦ ਸਾਡੇ ਚਰਚਾਂ 'ਤੇ ਹਮਲਾ ਕਰਨਗੇ। ਇਸ ਨੂੰ ਦੇਖ ਕੇ ਦੇਸ਼-ਵਿਦੇਸ਼ ਵਿੱਚ ਰਹਿੰਦੇ ਈਸਾਈ ਭਾਈਚਾਰੇ ਵਿੱਚ ਗੁੱਸਾ ਹੈ।

ਇਹ ਵੀ ਪੜ੍ਹੋ : Tarn Taran News: ਵਿਦੇਸ਼ੀ ਗੈਂਗਸਟਰ ਸੱਤਾ ਤੇ ਜੈਸਲ ਲਈ ਕੰਮ ਕਰਨ ਵਾਲੇ ਦੋ ਬਦਮਾਸ਼ ਪੁਲਿਸ ਮੁਕਾਬਲੇ 'ਚ ਜ਼ਖ਼ਮੀ

Read More
{}{}