Punjab News(ਭਰਤ ਸ਼ਰਮਾ): ਪੰਜਾਬ ਪੁਲਿਸ ਵੱਲੋਂ ਗਠਿਤ ਕੀਤੀ ਗਈ SIT ਵੱਲੋਂ ਟਰੈਵਲ ਏਜੰਟਾਂ ਦੇ ਖਿਲਾਫ ਲਗਾਤਾਰ ਕਾਰਵਾਈ ਕੀਤੀ ਜਾ ਰਹੀ ਹੈ। ਪੰਜਾਬ ਪੁਲਿਸ ਦੁਆਰਾ ਗਠਿਤ ਵਿਸ਼ੇਸ਼ ਜਾਂਚ ਟੀਮ (SIT) ਨੇ ਟਰੈਵਲ ਏਜੰਟਾਂ ਵਿਰੁੱਧ ਹੁਣ ਤੱਕ ਕੁੱਲ 17 FIRs ਦਰਜ ਕੀਤੀਆਂ ਹਨ। ਜਿਨ੍ਹਾਂ ਵਿੱਚੋਂ 3 ਏਜੰਟਾਂ ਨੂੰ ਕਾਬੂ ਵੀ ਕਰ ਲਿਆ ਗਿਆ ਹੈ।
ਸਪੈਸ਼ਲ ਇਨਵੈਸਟੀਗੇਸ਼ਨ ਟੀਮ ਦੇ ਇੰਚਾਰਜ ਏਡੀਜੀਪੀ ਐਨਆਰਆਈ ਪਰਵੀਨ ਸਿਨਹਾ ਨੇ ਜ਼ੀ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਦੱਸਿਆ ਕਿ ਹੁਣ ਤੱਕ ਕੁੱਲ 131 ਪੰਜਾਬੀਆਂ ਨੂੰ ਅਮਰੀਕਾ ਸਰਕਾਰ ਦੇ ਵੱਲੋਂ ਡਿਪੋਰਟ ਕੀਤਾ ਗਿਆ, ਜਿਨਾਂ ਵਿੱਚੋਂ 127 ਅਮਰੀਕਾ ਫੌਜ ਦੇ ਜਹਾਜ਼ ਵਿੱਚ ਆਏ ਹਨ ਅਤੇ ਅਤੇ ਚਾਰ ਸਿਵਿਲੀਅਨ ਜਹਾਜ ਦੇ ਵਿੱਚ ਆਏ ਹਨ। ਪੀ ਕੇ ਸਿਨਹਾ ਨੇ ਕਿਹਾ ਹੁਣ ਤਕ 17 ਐਫਆਈਆਰ ਦਰਜ ਕੀਤੀ ਜਾ ਚੁੱਕੀ ਹੈ ਅਤੇ ਇਨ੍ਹਾਂ ਵਿਚੋਂ 3 ਮਾਮਲਿਆ ਦੇ ਵਿੱਚ ਗਿਰਫਤਾਰੀ ਵੀ ਹੋਈ ਹੈ, ਅਤੇ ਉਨ੍ਹਾਂ ਤੋਂ cash ਵੀ ਬਰਾਮਦ ਕੀਤਾ ਹੈ। ਅਤੇ ਬਾਕੀ ਮਾਮਲਿਆ ਦੇ ਵਿੱਚ ਪੂਰੀ ਤਫਤੀਸ਼ ਨਾਲ ਜਾਂਚ ਚੱਲ ਰਹੀ ਹੈ।
ਇਹ ਵੀ ਪੜ੍ਹੋ: ਬਾਜਵਾ ਬੋਲੇ -ਕਈ 'ਆਪ' ਵਿਧਾਇਕ ਸਾਡੇ ਸੰਪਰਕ ਵਿੱਚ, AAP ਦਾ ਪਲਟਵਾਰ- ਜਲਦ ਭਾਜਪਾ 'ਚ ਜਾ ਰਹੇ ਹਨ ਬਾਜਵਾ
ਏਡੀਜੀਪੀ ਪੀ ਕੇ ਸਿਨਹਾ ਨੇ ਕਿਹਾ ਕਿ ਜ਼ਿਆਦਾਤਰ ਏਜੰਟ ਭਾਰਤ ਤੋਂ ਬਾਹਰ ਚਲੇ ਗਏ ਹਨ ਅਤੇ ਕਈ ਪਹਿਲਾਂ ਹੀ ਬਾਹਰ ਦੇ ਹਨ। ਉਨ੍ਹਾਂ ਨੇ ਕਿਹਾ ਕਿ ਜ਼ਿਆਦਾਤਰ ਏਜੰਟ ਦੁਬਈ ,UK, ਦੁਬਈ ਵਿਚ ਰਹਿ ਰਹੇ ਹਨ, ਜਿਸ ਕਰਕੇ ਸਾਨੂੰ ਜਾਂਚ ਕਰਨ ਥੋੜ੍ਹੀ ਮੁਸ਼ਕਿਲ ਹੋ ਰਹੀ ਹੈ ਪਰ ਕਿਸੇ ਵੀ ਦੋਸ਼ੀ ਨੂੰ ਬਖਸ਼ਿਆ ਨਹੀਂ ਜਾਵੇਗਾ। ਇਸ ਦੇ ਨਾਲ ਹੀ ਉਨ੍ਹਾਂ ਦੇ ਏਜੰਟਾਂ ਨੂੰ ਦਿੱਤੀ ਚਿਤਾਵਨੀ ਜੋ ਹਾਲੇ ਵੀ ਨੌਜਵਾਨ ਨੂੰ ਨਜਾਇਜ ਤਰੀਕੇ ਦੇ ਨਾਲ ਬਾਹਰ ਭੇਜ ਰਹੇ ਹਨ, ਉਨ੍ਹਾਂ ਖਿਲਾਫ ਸਖਤ ਕਾਰਵਾਈ ਕੀਤੀ ਜਾਵੇਗੀ। ਇਸ ਦੇ ਨਾਲ ਹੀ ਉਨ੍ਹਾਂ ਨੇ ਨੌਜਵਾਨਾਂ ਨੂੰ ਵੀ ਅਪੀਲ ਕੀਤੀ ਹੈ ਕਿ ਉਹ ਬਾਹਰ ਲੀਗਲ ਤਰੀਕੇ ਨਾਲ ਹੀ ਜਾਣ।
ਇਹ ਵੀ ਪੜ੍ਹੋ: ਵਿਧਾਨ ਸਭਾ ਵਿੱਚ ‘ਕੌਮੀ ਖੇਤੀ ਮੰਡੀ ਨੀਤੀ’ ਦੇ ਖਰੜੇ ਨੂੰ ਰੱਦ ਕਰਨ ਦਾ ਪ੍ਰਸਤਾਵ ਪੇਸ਼ ਕਰੇਗੀ ਪੰਜਾਬ ਸਰਕਾਰ