Home >>Punjab

Anandpur Sahib News: ਚੰਗਰ ਇਲਾਕੇ ਨੂੰ ਸਿੰਚਾਈ ਲਈ ਮਿਲੇਗਾ ਪਾਣੀ, ਮੰਤਰੀ ਹਰਜੋਤ ਸਿੰਘ ਬੈਂਸ ਨੇ ਪ੍ਰੋਜੈਕਟ ਦਾ ਨੀਂਹ ਪੱਥਰ ਰੱਖਿਆ

Anandpur Sahib News: ਆਜ਼ਾਦੀ ਦੇ 75 ਸਾਲ ਬੀਤ ਜਾਣ ਦੇ ਬਾਵਜੂਦ ਵੀ ਚੰਗਰ ਇਲਾਕੇ ਦੇ ਪਿੰਡਾਂ ਵਿੱਚ ਪਾਣੀ ਨਹੀਂ ਪਹੁੰਚਿਆ ਸੀ ਜਿਸ ਕਾਰਨ ਚੰਗਰ ਵਾਸੀਆਂ ਨੂੰ ਕਾਫੀ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈਂਦਾ ਸੀ।   

Advertisement
Anandpur Sahib News: ਚੰਗਰ ਇਲਾਕੇ ਨੂੰ ਸਿੰਚਾਈ ਲਈ ਮਿਲੇਗਾ ਪਾਣੀ, ਮੰਤਰੀ ਹਰਜੋਤ ਸਿੰਘ ਬੈਂਸ ਨੇ ਪ੍ਰੋਜੈਕਟ ਦਾ ਨੀਂਹ ਪੱਥਰ ਰੱਖਿਆ
Manpreet Singh|Updated: Nov 29, 2024, 06:49 PM IST
Share

Anandpur Sahib News: ਪੰਜਾਬ ਦੇ ਕੈਬਨਿਟ ਮੰਤਰੀ ਹਰਜੋਤ ਸਿੰਘ ਬੈਂਸ ਨੇ ਅੱਜ ਚੰਗਰ ਇਲਾਕੇ ਦੇ ਪਿੰਡ ਸਮਲਾਹ ਵਿਖੇ 82.21 ਕਰੋੜ ਰੁਪਏ ਦੀ ਲਾਗਤ ਨਾਲ ਤਿਆਰ ਹੋਣ ਵਾਲੀ ਲਿਫਟ ਸਿੰਚਾਈ ਯੋਜਨਾ ਦਾ ਨੀਂਹ ਪੱਥਰ ਰੱਖਿਆ। ਚੰਗਰ ਖੇਤਰ ਦੇ ਦਰਜਨਾਂ ਪਿੰਡਾਂ ਦੀ ਜ਼ਮੀਨ ਸਿਰਫ ਮੀਂਹ ਦੇ ਪਾਣੀ ਤੇ ਹੀ ਨਿਰਭਰ ਸੀ ਇਸ ਨਾਲ ਇਲਾਕੇ ਇੱਕ ਦਰਜਨ ਪਿੰਡਾਂ ਨੂੰ ਸਿੰਚਾਈ ਲਈ ਪਾਣੀ ਦੀ ਸਮੱਸਿਆ ਖਤਮ ਹੋ ਜਾਵੇਗੀ। ਇਸ ਪ੍ਰੋਜੈਕਟ ਦੇ ਮੁਕੰਮਲ ਹੋਣ ਨਾਲ ਪਿੰਡ ਲਖੇੜ , ਸਮਲਾਹ , ਪਹਾੜਪੁਰ , ਧਨੇੜਾ , ਮਿੱਢਵਾਂ , ਮਹਿੰਦਲੀ ਖੁਰਦ , ਰਾਏਪੁਰ ਸਾਹਨੀ , ਕੋਟਲਾ , ਬੱਢਲ ਅਤੇ ਬਲੋਲੀ ਦੀ ਲਗਭਗ 2762 ਏਕੜ ਰਕਬੇ ਨੂੰ ਸਿੰਚਾਈ ਲਈ ਪਾਣੀ ਦੀ ਸਹੂਲਤ ਮਿਲੇਗੀ । ਇਸ ਪ੍ਰੋਜੈਕਟ ਅਧੀਨ ਲਗਭਗ 250 ਹਾਰਸ ਪਾਵਰ ਤੋਂ 336 ਹਾਰਸ ਪਾਵਰ ਤੱਕ ਦੇ 9 ਪੰਪ ਸੈੱਟ ਲਗਾ ਕੇ ਨਹਿਰਾਂ ਤੋਂ ਸਿੰਚਾਈ ਲਈ ਪਾਣੀ ਦੀ ਸਪਲਾਈ ਕੀਤੀ ਜਾਵੇਗੀ । ਇਸ ਪ੍ਰੋਜੈਕਟ ਤੇ  ਆਈ.ਆਈ.ਟੀ ਰੂਪਨਗਰ ਅਤੇ ਸਿੰਚਾਈ ਵਿਭਾਗ ਦੇ ਤਕਨੀਕੀ ਮਾਹਿਰ ਪਿਛਲੇ ਕਾਫੀ ਸਮੇਂ ਤੋਂ ਇਸੀ ਯੋਜਨਾ ਤੇ ਕੰਮ ਕਰ ਰਹੇ ਹਨ।

ਜਿਕਰਯੋਗ ਹੈ ਕਿ ਆਜ਼ਾਦੀ ਦੇ 75 ਸਾਲ ਬੀਤ ਜਾਣ ਦੇ ਬਾਵਜੂਦ ਵੀ ਚੰਗਰ ਇਲਾਕੇ ਦੇ ਪਿੰਡਾਂ ਵਿੱਚ ਪਾਣੀ ਨਹੀਂ ਪਹੁੰਚਿਆ ਸੀ ਜਿਸ ਕਾਰਨ ਚੰਗਰ ਵਾਸੀਆਂ ਨੂੰ ਕਾਫੀ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈਂਦਾ ਸੀ। ਗਰਮੀ ਦੇ ਮੋਸਮ ਦੋਰਾਨ ਲੋਕਾਂ ਨੂੰ ਆਪਣੇ ਪਸ਼ੂ ਜਾਨਵਾਰਾਂ ਸਮੇਤ ਆਪਣੇ ਪਿੰਡਾਂ ਤੋਂ ਕੋਹਾਂ ਦੂਰ ਸਤਲੁਜ ਦਰਿਆ ਕਿਨਾਰੇ ਆ ਕੇ ਵੱਸਣਾ ਪੈਂਦਾ ਸੀ ਕਿਉਂਕਿ ਪਾਣੀ ਦੀ ਕਿੱਲਤ ਹੋਣ ਕਾਰਨ ਕਾਫੀ ਪ੍ਰੇਸ਼ਾਨੀ ਆਉਂਦੀ ਸੀ।ਉੱਥੇ ਹੀ ਪਾਣੀ ਨਾ ਹੋਣ ਕਾਰਨ ਫਸਲਾਂ ਉਗਾਉਣ ਵਿੱਚ ਵੀ ਕਾਫੀ ਦਿੱਕਤ ਪ੍ਰੇਸ਼ਾਨੀ ਆਉਂਦੀ ਸੀ। ਚੰਗਰ ਵਾਸੀ ਫਸਲਾਂ ੳਗਾਉਣ ਲਈ ਸਿਰਫ ਮੀਂਹ ਤੇ ਹੀ ਨਿਰਭਰ ਹੁੰਦੇ ਸਨ, ਜੇਕਰ ਮੀਂਹ ਪੈ ਜਾਂਦਾ ਸੀ ਤਾਂ ਫਸਲ ਹੋ ਜਾਂਦੀ ਸੀ ਨਹੀਂ ਤਾਂ ਕਿਸਾਨਾਂ ਦਾ ਕਾਫੀ ਨੁਕਸਾਨ ਹੋ ਜਾਂਦਾ ਸੀ।

ਇਸ ਯੋਜਨਾ ਵਿੱਚ ਕੁੱਲ 4 ਟੈਂਕ ਬਣਨਗੇ ਅਤੇ ਸੰਚਾਈ ਲਈ ਕੁੱਲ ਪਾਈਪ ਲਾਈਨ 71128 ਫੁੱਟ ਮੇਨਰਾਈਜਰ ਪਾਇਪ ਅਤੇ 89000 ਫੁੱਟ ਡਿਸਟ੍ਰੀਬਿਊਸ਼ਨ ਪਾਇਪ ਪਵੇਗੀ। ਇਸ ਤੋਂ ਇਲਾਵਾ ਸੰਚਾਈ ਲਈ ਘੱਟ ਘੱਟੋਂ ਪਾਣੀ 30186 ਲੀਟਰ ਪ੍ਰਤੀ ਮਿੰਟ ਜਾਵੇਗਾ ਅਤੇ ਮੇਨ ਰਾਇਜ਼ਰ ਪਾਈਟ ਦਾ ਸਾਇਜ 12 ਇੰਚ ਤੋਂ 18 ਇੰਚ ਹੋਵੇਗਾ।

ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਕੈਬਨਟ ਮੰਤਰੀ ਹਰਜੋਤ ਬੈਂਸ ਨੇ ਕਿਹਾ ਕਿ ਇਹ ਪੰਜਾਬ ਦਾ ਸਭ ਤੋਂ ਵੱਡਾ ਪ੍ਰੋਜੈਕਟ ਹੈ ਜਿਸ ਦੇ ਲਈ ਅਸੀਂ ਦਿਨ ਰਾਤ ਕੰਮ ਕੀਤਾ ਤੇ ਇਸ ਪ੍ਰੋਜੈਕਟ ਦੇ ਪੂਰਾ ਹੋਣ ਦੇ ਨਾਲ ਚੰਗਰ ਇਲਾਕੇ ਦੀਆਂ ਜ਼ਮੀਨਾਂ ਨੂੰ ਪਾਣੀ ਮਿਲੇਗਾ। ਇਸ ਚੰਗਰ ਇਲਾਕੇ ਵੱਲ ਪਿਛਲੀਆਂ ਸਰਕਾਰਾਂ ਨੇ ਕਦੇ ਧਿਆਨ ਨਹੀਂ ਦਿੱਤਾ ਹੁਣ ਇਸ ਇਲਾਕੇ ਦੀ ਨੁਹਾਰ ਬਦਲੀ ਜਾਵੇਗੀ। ਇਸ ਇਲਾਕੇ ਨੂੰ ਸੜਕਾਂ ਦਾ ਜਾਲ ਵਿਛਾਇਆ ਜਾ ਰਿਹਾ ਹੈ ਅਤੇ ਇਸ ਇਲਾਕੇ ਵਿੱਚ ਇੱਕ ਸਕੂਲ ਦੀ ਇਮਾਰਤ ਵੀ ਬਣਾਈ ਜਾ ਰਹੀ ਹੈ ਜੋ ਕਿ ਦੇਖਣ ਵਾਲੀ ਹੋਵੇਗੀ। ਉਥੇ ਹੀ ਉਹਨਾਂ ਕਿਹਾ ਕਿ ਜੰਗਲੀ ਜਾਨਵਰ ਜੋ ਫਸਲ ਨੂੰ ਖਰਾਬ ਕਰਦੇ ਹਨ ਉਹਨਾਂ ਤੋਂ ਬਚਾਉਣ ਲਈ 300 ਕਰੋੜ ਦਾ ਇੱਕ ਪ੍ਰੋਜੈਕਟ ਤਿਆਰ ਕੀਤਾ ਜਾ ਰਿਹਾ ਹੈ ਜਿਸ ਦੇ ਲਈ ਵਰਲਡ ਬੈਂਕ ਕੋਲ ਡਿਮਾਂਡ ਕੀਤੀ ਗਈ ਹੈ ਲੱਗਦਾ ਹੈ ਕਿ ਛੇ ਮਹੀਨੇ ਤੱਕ ਇਹ ਪ੍ਰੋਜੈਕਟ ਵੀ ਸ਼ੁਰੂ ਹੋ ਜਾਵੇਗਾ।

Read More
{}{}