Home >>Punjab

Firozpur News: ਹਰ ਕਿਸੇ ਨੂੰ ਝੰਜੋੜ ਦੇਣ ਵਾਲੀ ਵੀਡੀਓ ਵਾਲਾ ਬੱਚਾ ਤੇ ਬੇਵੱਸ ਮਾਂ-ਬਾਪ ਆਏ ਸਾਹਮਣੇ

Firozpur News: ਫਿਰੋਜ਼ਪੁਰ ਦੇ ਕਸਬਾ ਮਮਦੋਟ ਦੇ ਨਾਲ ਲੱਗਦੇ ਪਿੰਡ ਸੈਦੇ ਕੇ ਨੋਲ ਦੇ ਇੱਕ ਨਰਸਰੀ ਕਲਾਸ ਦੇ ਬੱਚੇ ਦੀ ਸੋਸ਼ਲ ਮੀਡੀਆ ਉਤੇ ਵੀਡੀਓ ਬਹੁਤ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ।

Advertisement
Firozpur News: ਹਰ ਕਿਸੇ ਨੂੰ ਝੰਜੋੜ ਦੇਣ ਵਾਲੀ ਵੀਡੀਓ ਵਾਲਾ ਬੱਚਾ ਤੇ ਬੇਵੱਸ ਮਾਂ-ਬਾਪ ਆਏ ਸਾਹਮਣੇ
Ravinder Singh|Updated: Nov 26, 2024, 02:00 PM IST
Share

Firozpur News:  ਫਿਰੋਜ਼ਪੁਰ ਦੇ ਕਸਬਾ ਮਮਦੋਟ ਦੇ ਨਾਲ ਲੱਗਦੇ ਪਿੰਡ ਸੈਦੇ ਕੇ ਨੋਲ ਦੇ ਇੱਕ ਨਰਸਰੀ ਕਲਾਸ ਦੇ ਬੱਚੇ ਦੀ ਸੋਸ਼ਲ ਮੀਡੀਆ ਉਤੇ ਵੀਡੀਓ ਬਹੁਤ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ, ਜਿਸ ਉਤੇ ਬੱਚਾ ਬਹੁਤ ਦਰਦ ਭਰੇ ਸ਼ਬਦਾਂ ਦੇ ਨਾਲ ਆਪਣੇ ਅਧਿਆਪਕ ਨੂੰ ਦੱਸਦਾ ਹੈ ਕਿ ਮੈਂ ਅੱਜ ਕੰਮ ਨਹੀਂ ਕਰਕੇ ਆਇਆ ਅਤੇ ਰੋਟੀ ਵੀ ਨਹੀਂ ਖਾ ਕੇ ਆਇਆ ਕਿਉਂਕਿ ਮੇਰੇ ਘਰ ਵਿੱਚ ਆਟਾ ਨਹੀਂ ਸੀ। ਬੱਚੇ ਨਾਲ ਗੱਲਬਾਤ ਕੀਤੀ ਗਈ ਤਾਂ ਇਹ ਵੀਡੀਓ ਜਿਸ ਅਧਿਆਪਕ ਵੱਲੋਂ ਬਣਾਈ ਗਈ ਸੀ, ਉਸ ਨਾਲ ਵੀ ਮੁਲਾਕਾਤ ਕੀਤੀ ਗਈ। ਉਨ੍ਹਾਂ ਨੇ ਦੱਸਿਆ ਕਿ ਬੱਚਾ ਬਹੁਤ ਮਸੂਮੀਅਤ ਦੇ ਨਾਲ ਕੰਮ ਨਹੀਂ ਕਰਕੇ ਆਇਆ ਸਬੰਧੀ ਦੱਸ ਰਿਹਾ ਸੀ।

ਮੈਂ ਅਚਾਨਕ ਉਸ ਦੀ ਵੀਡੀਓ ਬਣਾਉਣਾ ਸ਼ੁਰੂ ਕਰ ਦਿੱਤਾ। ਉਸ ਨੇ ਜਦ ਇਹ ਸ਼ਬਦ ਬੋਲੇ ਕੇ ਮੈਂ ਘਰ ਤੋਂ ਕੁਝ ਖਾ ਕੇ ਨਹੀਂ ਆਇਆ ਕਿਉਂਕਿ ਸਾਡੇ ਘਰ ਵਿੱਚ ਆਟਾ ਨਹੀਂ ਸੀ। ਇਸ ਵੀਡੀਓ ਨੂੰ ਅਧਿਆਪਕ ਖੁਦ ਵਾਰ-ਵਾਰ ਦੇਖਦਾ ਰਿਹਾ ਅਤੇ ਕਿਸੇ ਨੇ ਉਸ ਨੂੰ ਸੁਝਾਅ ਦਿੱਤਾ ਕਿ ਇਸ ਵੀਡੀਓ ਨੂੰ ਜੇਕਰ ਸੋਸ਼ਲ ਮੀਡੀਆ ਉਤੇ ਪਾਇਆ ਜਾਵੇ ਤਾਂ ਸ਼ਾਇਦ ਇਸ ਪਰਿਵਾਰ ਦੀ ਕਿਸੇ ਤਰ੍ਹਾਂ ਨਾਲ ਕੋਈ ਮਦਦ ਹੋ ਸਕੇ।

ਉਸ ਤੋਂ ਬਾਅਦ ਅਧਿਆਪਕ ਨੇ ਇਸ ਵੀਡੀਓ ਨੂੰ ਸੋਸ਼ਲ ਮੀਡੀਆ ਉਤੇ ਪਾ ਦਿੱਤੀ। ਹੁਣ ਉਹ ਵੀਡੀਓ ਬਹੁਤ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ। ਅਧਿਆਪਕ ਨੇ ਦੱਸਿਆ ਕਿ ਉਸ ਨੇ ਬੱਚੇ ਦੀ ਵੀਡੀਓ ਬਣਾਈ ਤਾਂ ਬੱਚੇ ਵੱਲੋਂ ਬੋਲੇ ਗੇ ਸ਼ਬਦਾਂ ਨੇ ਉਸ ਨੂੰ ਝੰਜੋੜ ਕੇ ਰੱਖ ਦਿੱਤਾ।

Firozpur News

ਵੀਡੀਓ ਵਿੱਚ ਮੌਜੂਦ ਬੱਚੇ ਦਾ ਨਾਮ ਅੰਮ੍ਰਿਤ ਹੈ ਅਤੇ ਉਹ ਮਹਿਜ਼ 5 ਸਾਲ ਦਾ ਹੈ, ਜੋ ਆਪਣੇ ਪਿੰਡ ਦੇ ਸਰਕਾਰੀ ਸਕੂਲ ਵਿੱਚ ਨਰਸਰੀ ਕਲਾਸ ਵਿੱਚ ਪੜ੍ਹਦਾ ਹੈ ਅਤੇ ਹਰ ਰੋਜ਼ ਦੀ ਤਰ੍ਹਾਂ ਇਹ ਸਕੂਲ ਪੜ੍ਹਨ ਲਈ ਆਇਆ ਹੋਇਆ ਸੀ, ਜਦੋਂ ਉਸ ਦੇ ਅਧਿਆਪਕ ਨੇ ਉਸ ਨਾਲ ਗੱਲ ਕੀਤੀ ਤਾਂ ਉਸ ਨੇ ਸਮਾਜ ਨੂੰ ਝੰਜੋੜਨ ਵਾਲੀ ਗੱਲ ਕਹੀ। ਅਸਲੀਅਤ ਵਿੱਚ ਮਾਸੂਮ ਬੱਚੇ ਦੇ ਮਾਪੇ ਬਹੁਤ ਗਰੀਬ ਹਨ। 

ਬੱਚੇ ਦੇ ਪਿਤਾ ਦੀ ਨਜ਼ਰ ਵਿੱਚ ਦਿੱਕਤ ਹੋਣ ਕਾਰਨ ਕੰਮ ਨਹੀਂ ਮਿਲਦਾ ਤਾਂ ਉਨ੍ਹਾਂ ਨੂੰ ਕਈ ਵਾਰ ਖਾਲੀ ਪੇਟ ਸੌਣਾ ਪੈਂਦਾ ਹੈ। ਬੱਚਿਆਂ ਦੀ ਮਾਂ ਨੇ ਦੱਸਿਆ ਕਿ ਜਦੋਂ ਉਨ੍ਹਾਂ ਨੇ ਬੱਚੇ ਨੂੰ ਸਕੂਲ ਭੇਜਣ ਲੱਗੀ ਤਾਂ  ਦੇਖਿਆ ਕਿ ਘਰ ਆਟਾ ਨਹੀਂ ਸੀ। ਉਸ ਨੇ ਇੱਕ ਦੋ ਘਰੋਂ ਵਿੱਚੋਂ ਆਟਾ ਪੁੱਛਿਆ ਤਾਂ ਪਰ ਉਸ ਨੂੰ ਆਟਾ ਨਹੀਂ ਮਿਲਿਆ। ਉਸ ਨੇ ਚੌਲ ਬਣਾ ਲਏ ਪਰ ਬੱਚੇ ਨੇ ਚੌਲ ਨਹੀਂ ਖਾਦੇ।  ਇਸ ਕਾਰਨ ਉਸ ਨੇ ਆਪਣੇ ਬੱਚੇ ਅੰਮ੍ਰਿਤ ਨੂੰ ਭੁੱਖੇ ਹੀ ਸਕੂਲ ਭੇਜਣ ਲਈ ਮਜਬੂਰ ਹੋਣਾ ਪਿਆ।

ਇਹ ਵੀ ਪੜ੍ਹੋ : Chandigarh Blast: ਮੁੜ ਦਹਿਲਿਆ ਚੰਡੀਗੜ੍ਹ; ਕਲੱਬ ਦੇ ਬਾਹਰ ਹੋਇਆ ਧਮਾਕਾ

Read More
{}{}