Home >>Punjab

Health News: ਇਨਫਲੈਜਾ ਫਲੂ ਨਾਲ ਬੁਖ਼ਾਰ ਤੇ ਖਾਂਸੀ ਦੀ ਲਪੇਟ ਵਿੱਚ ਆ ਰਹੇ ਬੱਚੇ; ਮਾਹਿਰਾਂ ਨੇ ਦੱਸੇ ਬਚਾਅ ਦੇ ਉਪਾਅ

Health News: ਪਿਛਲੇ ਇੱਕ ਮਹੀਨੇ ਤੋਂ ਫੈਲੇ ਇਨਫਲੈਂਜਾ ਫਲੂ ਕਾਰਨ ਫਿਰੋਜ਼ਪੁਰ ਵਿੱਚ ਤੇ ਹੋਰ ਜ਼ਿਲ੍ਹਿਆਂ ਵਿੱਚ ਲਗਾਤਾਰ ਛੋਟੇ ਬੱਚੇ ਬਿਮਾਰ ਹੋ ਰਹੇ ਹਨ।

Advertisement
Health News: ਇਨਫਲੈਜਾ ਫਲੂ ਨਾਲ ਬੁਖ਼ਾਰ ਤੇ ਖਾਂਸੀ ਦੀ ਲਪੇਟ ਵਿੱਚ ਆ ਰਹੇ ਬੱਚੇ; ਮਾਹਿਰਾਂ ਨੇ ਦੱਸੇ ਬਚਾਅ ਦੇ ਉਪਾਅ
Ravinder Singh|Updated: Feb 27, 2025, 01:55 PM IST
Share

Health News: ਪਿਛਲੇ ਇੱਕ ਮਹੀਨੇ ਤੋਂ ਫੈਲੇ ਇਨਫਲੈਂਜਾ ਫਲੂ ਕਾਰਨ ਫਿਰੋਜ਼ਪੁਰ ਵਿੱਚ ਤੇ ਹੋਰ ਜ਼ਿਲ੍ਹਿਆਂ ਵਿੱਚ ਲਗਾਤਾਰ ਛੋਟੇ ਬੱਚੇ ਬਿਮਾਰ ਹੋ ਰਹੇ ਹਨ। ਇਸ ਫਲੂ ਕਾਰਨ ਬੱਚਿਆਂ ਨੂੰ ਤੇਜ਼ ਬੁਖਾਰ ਤੇ ਤੇਜ਼ ਖਾਂਸੀ ਅਤੇ ਪੇਟ ਖਰਾਬ ਦਸਤ ਲੱਗਣਾ, ਉਲਟੀਆਂ ਲੱਗਣੀਆਂ ਆਦਿ ਦੇ ਲੱਛਣ ਸਾਹਮਣੇ ਆਉਂਦੇ ਹਨ ਤੇ ਇਕਦਮ ਤੇਜ਼ ਬੁਖ਼ਾਰ ਹੋ ਕੇ ਦੋ ਤਿੰਨ ਦਿਨ ਵਿੱਚ ਹੌਲੀ-ਹੌਲੀ ਇਹ ਬੁਖ਼ਾਰ ਉਤਰਦਾ ਹੈ।

ਫਲੂ ਲਗਾਤਾਰ ਛੋਟੇ ਬੱਚਿਆਂ ਨੂੰ ਆਪਣੀ ਲਪੇਟ ਵਿੱਚ ਲੈ ਰਿਹਾ ਹੈ। ਇਸ ਫਲੂ ਨਾਲ ਪੀੜਤ ਬੱਚੇ ਇਲਾਜ ਦੇ ਲਈ ਹਸਪਤਾਲਾਂ  ਵਿਚ ਆ ਰਹੇ ਹਨ। ਬੱਚਿਆਂ ਦੇ ਮਾਹਰ ਡਾਕਟਰ ਆਰ.ਐੱਸ. ਸੰਧੂ ਨੇ ਦੱਸਿਆ ਕਿ ਇਹ ਫਲੂ ਅੱਜ-ਕੱਲ੍ਹ ਛੋਟੇ ਬੱਚਿਆਂ ਨੂੰ ਆਪਣੀ ਲਪੇਟ ਵਿੱਚ ਲੈ ਰਿਹਾ ਹੈ ਜਿਸ ਨਾਲ ਬੱਚੇ ਬੜੀ ਵੱਡੀ ਤਾਦਾਦ ਦੇ ਨਾਲ ਬਿਮਾਰ ਹੋ ਰਹੇ ਹਨ। ਡਾਕਟਰ ਨੇ ਸਲਾਹ ਦਿੱਤੀ ਹੈ ਕਿ ਆਪਣੇ ਬੱਚਿਆਂ ਨੂੰ ਇਸ ਫਲੂ ਤੋਂ ਬਚਾਉਣ ਲਈ ਸਭ ਤੋਂ ਪਹਿਲਾਂ ਫਲੂ ਤੋਂ ਬਚਣ ਵਾਲਾ ਟੀਕਾ ਲਗਵਾਉਣਾ ਚਾਹੀਦਾ ਹੈ ਤੇ ਨਾਲ ਹੀ ਬੱਚਿਆਂ ਨੂੰ ਫਾਸਟ ਫੂਡ ਜੰਕ ਫੂਡ ਖਾਣ ਤੋਂ ਰੋਕਣਾ ਚਾਹੀਦਾ ਹੈ ਕਿਉਂਕਿ ਫਾਸਟ ਫੂਡ ਦੇ ਜੰਕ ਫੂਡ ਖਾਣ ਨਾਲ ਉਨ੍ਹਾਂ ਦੀ ਇਮੁਨਿਟੀ ਘੱਟ ਜਾਂਦੀ ਹੈ ਤੇ ਬੱਚੇ ਜਲਦ ਬਿਮਾਰ ਹੋਣ ਲੱਗ ਜਾਂਦੇ ਹਨ।

ਇਹ ਵੀ ਪੜ੍ਹੋ : Punjab Weather Update: ਪੰਜਾਬ ਵਿੱਚ ਅੱਜ ਗਰਜ ਤੇ ਮੀਂਹ ਦਾ ਅਲਰਟ; ਕਈ ਜ਼ਿਲ੍ਹਿਆਂ ਵਿੱਚ ਸਵੇਰੇ ਹੋਈ ਬਾਰਿਸ਼

ਉਨ੍ਹਾਂ ਨੇ ਇਹ ਵੀ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਬੱਚਿਆਂ ਦੇ ਇਲਾਜ ਲਈ ਆਯੂਸ਼ਮਾਨ ਸਕੀਮ ਸ਼ੁਰੂ ਕੀਤੀ ਹੋਈ ਹੈ ਜਿਸ ਨਾਲ ਹਰ ਬੱਚਾ 5 ਲੱਖ ਰੁਪਏ ਤੱਕ ਦਾ ਮੁਫਤ ਇਲਾਜ ਲੈ ਕਰਵਾ ਸਕਦਾ ਹੈ ਤੇ ਸਮਾਂ ਰਹਿੰਦਿਆਂ ਪੰਜਾਬ ਸਰਕਾਰ ਵੱਲੋਂ ਦਿੱਤੀ ਗਈ ਇਸ ਸਹੂਲਤ ਲੈਣ ਵਾਸਤੇ ਆਪਣਾ ਅਤੇ ਆਪਣੇ ਬੱਚਿਆਂ ਦਾ ਆਯੂਸ਼ਮਾਨ ਕਾਰਡ ਬਣਵਾ ਕੇ ਰੱਖਣ ਤਾਂ ਜੋ ਉਨ੍ਹਾਂ ਨੂੰ ਇਸ ਸਕੀਮ ਦਾ ਲਾਭ ਮਿਲ ਸਕੇ ਆਪਣੇ ਬੱਚਿਆਂ ਨੂੰ ਇਸ ਫਲੂ ਤੋਂ ਬਚਾਉਣ ਲਈ ਇਨ੍ਹਾਂ ਗੱਲਾਂ ਦਾ ਧਿਆਨ ਰੱਖਣਾ ਜ਼ਰੂਰੀ ਹੈ।

ਇਹ ਵੀ ਪੜ੍ਹੋ : Farmers Meeting News: ਸ਼ੰਭੂ-ਖਨੌਰੀ ਮੋਰਚੇ ਦੇ ਆਗੂਆਂ ਦੀ ਸੰਯੁਕਤ ਕਿਸਾਨ ਮੋਰਚੇ ਨਾਲ ਏਕਤਾ ਮੀਟਿੰਗ ਅੱਜ

Read More
{}{}