Home >>Punjab

CM Bhagwant Mann: ਸੰਸਦ 'ਚ ਚਰਨਜੀਤ ਚੰਨੀ ਵੱਲੋਂ ਅ੍ਰੰਮਿਤਪਾਲ ਸਿੰਘ ਦੀ ਹਮਾਇਤ ਦਾ ਸੀਐਮ ਮਾਨ ਨੇ ਦਿੱਤਾ ਜਵਾਬ

CM Bhagwant Mann: ਸੀਐਮ ਭਗਵੰਤ ਮਾਨ ਨੇ ਚਰਨਜੀਤ ਸਿੰਘ ਚੰਨੀ ਵੱਲੋਂ ਖਡੂਰ ਸਾਹਿਬ ਤੋਂ ਸੰਸਦ ਮੈਂਬਰ ਅੰਮ੍ਰਿਤਪਾਲ ਸਿੰਘ ਦੀ ਹਮਾਇਤ ਕਰਨ ਉਤੇ ਪਲਟਵਾਰ ਕੀਤਾ ਹੈ।

Advertisement
CM Bhagwant Mann: ਸੰਸਦ 'ਚ ਚਰਨਜੀਤ ਚੰਨੀ ਵੱਲੋਂ ਅ੍ਰੰਮਿਤਪਾਲ ਸਿੰਘ ਦੀ ਹਮਾਇਤ ਦਾ ਸੀਐਮ ਮਾਨ ਨੇ ਦਿੱਤਾ ਜਵਾਬ
Ravinder Singh|Updated: Jul 25, 2024, 04:49 PM IST
Share

CM Bhagwant Mann:  ਸੰਸਦ ਦੇ ਮਾਨਸੂਨ ਸੈਸ਼ਨ ਦੌਰਾਨ ਜਲੰਧਰ ਤੋਂ ਸੰਸਦ ਮੈਂਬਰ ਚਰਨਜੀਤ ਸਿੰਘ ਚੰਨੀ ਵੱਲੋਂ ਖਡੂਰ ਸਾਹਿਬ ਤੋਂ ਸੰਸਦ ਮੈਂਬਰ ਅੰਮ੍ਰਿਤਪਾਲ ਸਿੰਘ ਦੀ ਹਮਾਇਤ ਕਰਨ ਉਤੇ ਸਿਆਸਤ ਭਖ ਰਹੀ ਹੈ। ਕਾਬਿਲੇਗੌਰ ਹੈ ਕਿ ਅੰਮ੍ਰਿਤਪਾਲ ਸਿੰਘ ਡਿਬਰੂਗੜ੍ਹ ਜੇਲ੍ਹ ਵਿੱਚ ਬੰਦ ਹਨ। ਪਿਛਲੇ ਮਹੀਨੇ ਅੰਮ੍ਰਿਤਪਾਲ ਸਿੰਘ ਤੇ ਉਸ ਸਾਥੀਆਂ ਉਪਰ ਐਨਐਸਏ ਇੱਕ ਸਾਲ ਲਈ ਹੋਰ ਵਧਾ ਦਿੱਤੀ ਸੀ। ਅੰਮ੍ਰਿਤਪਾਲ ਸਿੰਘ ਤੇ ਸਾਥੀਆਂ ਪੱਪਲਪ੍ਰੀਤ ਸਿੰਘ, ਪ੍ਰਧਾਨ ਮੰਤਰੀ ਬਾਜੇਕੇ, ਸਰਬਜੀਤ ਕਲਸੀ ਉਪਰ ਐਨਐਸਏ ਦੀ ਮਿਆਦ ਇੱਕ ਸਾਲ ਹੋਰ ਵਧਾ ਦਿੱਤੀ ਸੀ।

ਇਸ ਤੋਂ ਬਾਅਦ ਅੱਜ ਚਰਨਜੀਤ ਸਿੰਘ ਨੇ ਸੰਸਦ ਵਿੱਚ ਅੰਮ੍ਰਿਤਪਾਲ ਸਿੰਘ ਦੀ ਹਮਾਇਤ ਕਰਦਿਆਂ ਕਿਹਾ ਕਿ ਐਮਰਜੈਂਸੀ ਵਰਗੇ ਹਾਲਾਤ ਹੋ ਗਏ ਹਨ ਅਤੇ ਲੋਕਾਂ ਦੇ ਨੁਮਾਇੰਦੇ ਨੂੰ ਆਵਾਜ਼ ਚੁੱਕਣ ਦਾ ਮੌਕਾ ਨਹੀਂ ਦਿੱਤਾ ਜਾ ਰਿਹਾ ਹੈ। ਚੰਨੀ ਨੇ ਕਿਹਾ ਕਿ ਖਡੂਰ ਸਾਹਿਬ ਤੋਂ ਆਜ਼ਾਦ ਚੋਣ ਜਿੱਤ ਚੁੱਕੇ ਅੰਮ੍ਰਿਤਪਾਲ ਸਿੰਘ ਨੂੰ NSA ਲਗਾ ਕੇ ਜੇਲ੍ਹ ਵਿੱਚ ਬੰਦ ਕੀਤਾ ਗਿਆ ਹੈ। ਇਹ ਵੀ ਇੱਕ ਐਮਰਜੈਂਸੀ ਹੈ। ਅੰਮ੍ਰਿਤਪਾਲ ਸਿੰਘ ਨੇ ਲੋਕ ਸਭਾ ਚੋਣਾਂ ਦੌਰਾਨ ਵਿਚ ਖਡੂਰ ਸਾਹਿਬ ਸੀਟ ਤੋਂ ਵੱਡੀ ਜਿੱਤ ਹਾਸਲ ਕੀਤੀ ਹੈ। ਲੋਕਾਂ ਨੇ ਉਨ੍ਹਾਂ ਨੇ ਪਾਰਲੀਮੈਂਟ ਭੇਜਿਆ, ਇਸ ਦੇ ਬਾਵਜੂਦ ਉਹ ਜੇਲ੍ਹ ਵਿਚ ਹੈ।ਖਡੂਰ ਸਾਹਿਬ ਹਲਕੇ ਦੇ ਲੋਕਾਂ ਦੀ ਆਵਾਜ਼ ਜੇਲ੍ਹ ਵਿਚ ਬੰਦ ਹੈ ਇਸ ਹਲਕੇ ਦੀਆਂ ਮੁਸ਼ਕਲਾਂ ਨੂੰ ਕੌਣ ਸਾਂਸਦ 'ਚ ਪਹੁੰਚਾਏਗਾ ਜਦਕਿ ਇੱਥੋਂ ਦਾ ਐੱਮ. ਪੀ. ਜੇਲ੍ਹ ਵਿਚ ਬੰਦ ਹੈ।

ਇਹ ਵੀ ਪੜ੍ਹੋ : Parliament Monsoon Session: ਚਰਨਜੀਤ ਚੰਨੀ ਨੇ ਸੰਸਦ 'ਚ ਚੁੱਕਿਆ ਮੁੱਦਾ ; ਦੇਸ਼ ਬਚਾਉਣ ਵਾਲਾ ਨਹੀਂ ਸਰਕਾਰ ਬਚਾਉਣ ਵਾਲਾ ਸੀ ਕੇਂਦਰੀ ਬਜਟ

ਇਸ ਮਗਰੋਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ ਉਨ੍ਹਾਂ ਨੂੰ ਸਿਰਫ਼ ਇੱਕ ਨਹੀਂ 13 ਐਮਪੀਜ਼ ਦਾ ਧਿਆਨ ਰੱਖਣਾ ਪੈਂਦਾ ਹੈ।  ਉਨ੍ਹਾਂ ਨੇ ਕਿਹਾ ਕਿ ਉਹ ਕਿਸੇ ਐਮਪੀ ਦਾ ਧਿਆਨ ਨਹੀਂ ਰੱਖ ਰਹੇ। ਉਨ੍ਹਾਂ ਨੇ ਕਿਹਾ ਕਿ ਸੂਬੇ ਦੀ ਕਾਨੂੰਨ ਵਿਵਸਥਾ ਲਈ ਜੋ ਸਹੀ ਹੋਵੇਗਾ ਉਹੀ ਫ਼ੈਸਲਾ ਲਿਆ ਜਾਵੇਗਾ। ਉਨ੍ਹਾਂ ਨੇ ਕਿਹਾ ਕਿ ਅੱਧੀ ਕਾਂਗਰਸ ਕੁਝ ਹੋ ਕਹਿ ਰਹੀ ਅਤੇ ਅੱਧੀ ਕੁਝ ਹੋਰ।

ਇਹ ਵੀ ਪੜ੍ਹੋ : Mohali News: ਮੋਹਾਲੀ 'ਚ ਹੈਜੇ ਤੇ ਡਾਇਰੀਆ ਕਾਰਨ ਬੱਚੀ ਸਮੇਤ ਦੋ ਦੀ ਮੌਤ; ਪਾਣੀ ਦੇ 239 ਸੈਂਪਲ ਹੋਏ ਫੇਲ੍ਹ

Read More
{}{}