Home >>Punjab

Gurdaspur News: ਗੁਰਦਾਸਪੁਰ 'ਚ ਸਕੂਲ ਵੈਨ ਤੇ ਪਿਕਅੱਪ ਗੱਡੀ 'ਚ ਹੋਈ ਟੱਕਰ, ਵਾਲ ਵਾਲ ਬਚੇ ਸਕੂਲੀ ਬੱਚੇ

Gurdaspur News:ਟਾਟਾ ਏਸ ਦੇ ਡਰਾਈਵਰ ਰਕੇਸ਼ ਕੁਮਾਰ ਨੇ ਦੱਸਿਆ ਕਿ ਉਹ ਨਬੀਪੁਰ ਟੈਂਟ ਦਾ ਸਮਾਨ ਲੈਨ ਜਾ ਰਹੇ ਸਨ ਕਿ ਰਸਤੇ ਵਿੱਚ ਦੂਜੇ ਪਾਸਿਓਂ ਆ ਰਹੀ ਇੱਕ ਸਕੂਲੀ ਵੈਨ ਨਾਲ ਟੱਕਰ ਹੋਣ ਤੋਂ ਬਚਾਉਣ ਲਈ ਉਸਨੇ ਕੱਟ ਮਾਰਿਆ ਤਾਂ ਉਸ ਦੀ ਗੱਡੀ ਪਲਟ ਰਹੀ ਅਤੇ ਗੱਡੀ ਵਿੱਚ ਬੈਠੇ ਚਾਰੋਂ ਵਿਅਕਤੀ ਜਖਮੀ ਹੋਏ ਹਨ।

Advertisement
Gurdaspur News: ਗੁਰਦਾਸਪੁਰ 'ਚ ਸਕੂਲ ਵੈਨ ਤੇ ਪਿਕਅੱਪ ਗੱਡੀ 'ਚ ਹੋਈ ਟੱਕਰ, ਵਾਲ ਵਾਲ ਬਚੇ ਸਕੂਲੀ ਬੱਚੇ
Manpreet Singh|Updated: Oct 21, 2024, 04:00 PM IST
Share

Gurdaspur News(ਅਵਤਾਰ ਸਿੰਘ): ਗੁਰਦਾਸਪੁਰ ਦੇ ਹਰਦੋ ਛੰਨੀ ਰੋਡ 'ਤੇ ਪਿੰਡ ਹਆਤ ਨਗਰ ਦੇ ਨੇੜੇ ਇੱਕ ਸਕੂਲੀ ਵੈਨ ਨਾਲ ''ਟਾਟਾ ਏਸ'' ਗੱਡੀ ਟਕਰਾਉਣ ਕਾਰਨ ਟਾਟਾ ਏਸ ਪਲਟ ਗਈ। ਜਿਸ ਕਾਰਨ ਗੱਡੀ ਵਿੱਚ ਬੈਠੇ ਚਾਰ ਵਿਅਕਤੀਆਂ ਦੇ ਜ਼ਖਮੀ ਹੋਣ ਦੀ ਖਬਰ ਸਹਾਮਣੇ ਆਈ ਹੈ ਜਦਕਿ ਵੈਨ ਵਿੱਚ ਬੈਠੇ ਸਕੂਲੀ ਬੱਚੇ ਵਾਲ ਵਾਲ ਬਚੇ ਗਏ । ਜਾਣਕਾਰੀ ਅਨੁਸਾਰ ਸੁਖਜਿੰਦਰ ਮੈਮੋਰੀਅਲ ਸਕੂਲ ਦੀ ਵੈਨ ਸਵੇਰੇ ਸਕੂਲ ਦੇ ਛੋਟੇ ਬੱਚਿਆਂ ਨੂੰ ਲੈ ਕੇ ਸਕੂਲ ਵੱਲ ਨੂੰ ਆ ਰਹੀ ਸੀ ।

ਟਾਟਾ ਏਸ ਦੇ ਡਰਾਈਵਰ ਰਕੇਸ਼ ਕੁਮਾਰ ਨੇ ਦੱਸਿਆ ਕਿ ਉਹ ਨਬੀਪੁਰ ਟੈਂਟ ਦਾ ਸਮਾਨ ਲੈਨ ਜਾ ਰਹੇ ਸਨ ਕਿ ਰਸਤੇ ਵਿੱਚ ਦੂਜੇ ਪਾਸਿਓਂ ਆ ਰਹੀ ਇੱਕ ਸਕੂਲੀ ਵੈਨ ਨਾਲ ਟੱਕਰ ਹੋਣ ਤੋਂ ਬਚਾਉਣ ਲਈ ਉਸਨੇ ਕੱਟ ਮਾਰਿਆ ਤਾਂ ਉਸ ਦੀ ਗੱਡੀ ਪਲਟ ਰਹੀ ਅਤੇ ਗੱਡੀ ਵਿੱਚ ਬੈਠੇ ਚਾਰੋਂ ਵਿਅਕਤੀ ਜ਼ਖਮੀ ਹੋਏ ਹਨ। ਜਿਨ੍ਹਾਂ ਵਿੱਚੋਂ ਤਿੰਨ ਨੂੰ ਹਸਪਤਾਲ ਲਿਜਾਇਆ ਗਿਆ ਹੈ ਜਦਕਿ ਉਸ ਦੇ ਮਾਮੂਲੀ ਸੱਟਾ ਲੱਗਿਆ ਹਨ। ਉਸਨੇ ਦੱਸਿਆ ਕਿ ਸਕੂਲ ਤੇ ਬੱਚਿਆਂ ਨੂੰ ਵਿੱਚੋਂ ਕਿਸੇ ਦੇ ਵੀ ਸੱਟ ਨਹੀਂ ਲੱਗੀ ਹੈ।

Read More
{}{}