Jalandhar News: ਜਲੰਧਰ ਬੱਸ ਅੱਡੇ ਉਤੇ ਦੇਰ ਰਾਤ ਸਮੇਂ ਹੰਗਾਮਾ ਹੋ ਗਿਆ ਜਦ ਦਿੱਲੀ ਜਾਣ ਨੂੰ ਲੈ ਕੇ ਬੱਸ ਅੱਡੇ ਉਤੇ ਆਈ ਮਹਿਲਾ ਨੇ ਵਿਅਕਤੀ ਉਪਰ ਛੇੜਛਾੜ ਦੋਸ਼ ਲਗਾਏ। ਮਹਿਲਾ ਦਾ ਕਹਿਣਾ ਹੈ ਕਿ ਉਸ ਨੇ ਦਿੱਲੀ ਜਾਣਾ ਸੀ, ਜਿਸ ਕਾਰਨ ਉਹ ਬੱਸ ਅੱਡੇ ਉਪਰ ਆਈ ਸੀ ਪਰ ਉਥੇ ਮਹਿਲਾ ਨੇ ਬੱਸ ਅੱਡੇ ਉਤੇ ਰੋਟੀ ਲੈਣ ਆਏ ਇੱਕ ਸਖ਼ਸ਼ ਉਤੇ ਛੇੜਛਾੜ ਦੇ ਦੋਸ਼ ਲਗਾਏ।
ਉਥੇ ਦੂਜੇ ਪਾਸੇ ਵਿਅਕਤੀ ਨੇ ਮਹਿਲਾ ਉਤੇ ਨਸ਼ੇ ਵਿੱਚ ਧੁੱਤ ਹੋਣ ਅਤੇ ਦੇਹ ਵਪਾਰ ਦਾ ਧੰਦਾ ਕਰਨ ਦੇ ਗੰਭੀਰ ਦੋਸ਼ ਲਗਾਏ, ਜਿਸ ਨੂੰ ਲੈ ਕੇ ਬੱਸ ਅੱਡੇ ਉਪਰ ਕਾਫੀ ਦੇਰ ਤੱਕ ਹੰਗਾਮਾ ਹੁੰਦਾ ਰਿਹਾ। ਇਸ ਦੌਰਾਨ ਵੱਡੀ ਗਿਣਤੀ ਵਿੱਚ ਲੋਕ ਇਕੱਠੇ ਹੋ ਗਏ।
ਮਕਸੂਦਾਂ ਦੇ ਰਹਿਣ ਵਾਲੇ ਇੰਦਰਜੀਤ ਨੇ ਦੱਸਿਆ ਕਿ ਉਹ ਸੋਮਵਾਰ ਨੂੰ ਰਾਤ ਰੋਟੀ ਲੈਣ ਲਈ ਬੱਸ ਅੱਡ ਦੇ ਕੋਲ ਆਏ ਸਨ। ਜਦ ਇੰਦਰਜੀਤ ਰੋਟੀ ਲੈ ਰਿਹਾ ਸੀ ਤਾਂ ਉਕਤ ਮਹਿਲਾ ਬਾਹਰ ਤੋਂ ਆਏ ਲੜਕਿਆਂ ਨੂੰ ਗਾਲਾਂ ਕੱਢ ਰਹੀ ਸੀ। ਜਦ ਉਸ ਨੇ ਲੜਕਿਆਂ ਤੋਂ ਪੁੱਛਿਆ ਤਾਂ ਉਨ੍ਹਾਂ ਨੇ ਦੱਸਿਆ ਕਿ ਉਹ ਨਸ਼ੇ ਵਿੱਚ ਧੁੱਤ ਸੀ ਅਤੇ ਦੇਹ ਵਪਾਰ ਨੂੰ ਲੈ ਕੇ ਡੀਲ ਕਰ ਰਹੀ ਸੀ।
ਇੰਦਰਜੀਤ ਨੇ ਦੋਸ਼ ਲਗਾਇਆ ਹੈ ਕਿ ਮਹਿਲਾ ਨੌਜਵਾਨਾਂ ਦੇ ਪਿੱਛੇ ਪਈ ਹੋਈ ਸੀ ਕਿ ਉਹ ਫ੍ਰੀ ਵਿੱਚ ਉਨ੍ਹਾਂ ਦੇ ਨਾਲ ਸੌਂ ਨੂੰ ਤਿਆਰ ਹੈ ਪਰ ਇਸ ਦੀ ਏਵੱਜ ਵਿੱਚ ਉਸ ਨੂੰ ਚਿੱਟਾ (ਨਸ਼ਾ) ਦਿਵਾ ਦਿੱਤਾ ਜਾਵੇ। ਉਥੇ ਇੰਦਰਜੀਤ ਨੇ ਦੋਸ਼ ਲਗਾਇਆ ਕਿ ਉਕਤ ਮਹਿਲਾ ਵੱਲੋਂ ਉਨ੍ਹਾਂ ਉਪਰ ਪਥਰਾਅ ਵੀ ਕੀਤਾ ਗਿਆ।
ਇਹ ਵੀ ਪੜ੍ਹੋ : Longowal News: ਸੰਤ ਹਰਚੰਦ ਸਿੰਘ ਲੌਂਗੋਵਾਲ ਦੀ ਬਰਸੀ ਮੌਕੇ ਸ਼੍ਰੋਮਣੀ ਅਕਾਲੀ ਦਲ ਅਤੇ ਬਾਗ਼ੀ ਧੜੇ ਵੱਲੋਂ ਸ਼ਹੀਦੀ ਕਾਨਫਰੰਸਾਂ ਅੱਜ
ਮਹਿਲਾ ਨੇ ਸਾਰੇ ਦੋਸ਼ਾਂ ਨੂੰ ਗਲਤ ਦੱਸਿਆ ਅਤੇ ਕਿਹਾ ਕਿ ਉਸ ਨੇ ਛੇੜਛਾੜ ਕੀਤੀ ਗਈ ਹੈ। ਉਹ ਬੱਸ ਲੈਣ ਲਈ ਬੱਸ ਅੱਡੇ ਉਪਰ ਆਈ ਸੀ ਪਰ ਇਥੇ ਮੇਰੇ ਨਾਲ ਛੇੜਛਾੜ ਕੀਤੀ ਗਈ। ਕਾਫੀ ਦੇਰ ਤੱਕ ਚੱਲੇ ਹੰਗਾਮੇ ਦੀ ਸੂਚਨਾ ਬੱਸ ਸਟੈਂਡ ਪੁਲਿਸ ਚੌਂਕੀ ਨੂੰ ਦਿੱਤੀ ਗਈ। ਮੌਕੇ ਉਪਰ ਪੁੱਜੀ ਪੁਲਿਸ ਨੇ ਕਿਸ ਤਰ੍ਹਾਂ ਮਾਮਲੇ ਨੂੰ ਸ਼ਾਂਤ ਕਰਵਾਇਆ।
ਇਹ ਵੀ ਪੜ੍ਹੋ : Sukhwinder Sukhi: ਸੀਨੀਅਰ ਵਕੀਲ ਐਚ ਸੀ ਅਰੋੜਾ ਨੇ ਭੇਜਿਆ ਵਿਧਾਇਕ ਡਾਕਟਰ ਸੁਖਵਿੰਦਰ ਸੁੱਖੀ ਨੂੰ ਭੇਜਿਆ ਨੋਟਿਸ