Moga News: ਕਨੇਡਾ ਦੀ PR ਦਲਵਾਉਣ ਦੇ ਨਾਂ 'ਤੇ ਮੋਗਾ 'ਚ ਕਾਂਗਰਸੀ ਆਗੂ ਇੰਦਰਜੀਤ ਗਰਗ ਨਾਲ 1 ਕਰੋੜ 86 ਲੱਖ ਰੁਪਏ ਦੀ ਵੱਡੀ ਠੱਗੀ ਹੋਈ ਹੈ। ਠੱਗੀ ਦੀ ਇਹ ਘਟਨਾ "ਡਰੀਮ ਬਿਲਡਰ" ਨਾਮ ਦੀ ਇਮੀਗ੍ਰੇਸ਼ਨ ਕੰਪਨੀ ਨਾਲ ਜੁੜੀ ਹੋਈ ਹੈ।
ਕਾਂਗਰਸੀ ਆਗੂ ਇੰਦਰਜੀਤ ਗਰਗ ਵੱਲੋਂ SSP ਮੋਗਾ ਨੂੰ ਦਿੱਤੀ ਗਈ ਲਿਖਤੀ ਸ਼ਿਕਾਇਤ 'ਚ ਉਨ੍ਹਾਂ ਨੇ ਦੱਸਿਆ ਕਿ ਨਵਜੋਤ ਸਿੰਘ ਬਰਾੜ, ਜੋ ਕਿ ਇਮੀਗ੍ਰੇਸ਼ਨ ਕੰਪਨੀ ਦਾ ਮਾਲਕ ਹੈ, ਉਸਨੇ ਆਪਣੀ ਪਤਨੀ ਪ੍ਰਿਤਪਾਲ ਕੌਰ ਅਤੇ ਪਿਤਾ ਕੁਲਦੀਪ ਸਿੰਘ ਬਰਾੜ ਸਮੇਤ ਉਨ੍ਹਾਂ ਦੇ ਪੂਰੇ ਪਰਿਵਾਰ ਨੂੰ ਕਨੇਡਾ 'ਚ ਸੈਟ ਕਰਨ ਦਾ ਝਾਂਸਾ ਦਿੱਤਾ।
ਇੰਦਰਜੀਤ ਗਰਗ ਨੇ ਵਿਸ਼ਵਾਸ ਕਰਦਿਆਂ ਵੱਖ-ਵੱਖ ਚੈਕਾਂ ਰਾਹੀਂ ਕੁੱਲ 1 ਕਰੋੜ 86 ਲੱਖ ਰੁਪਏ ਨਵਜੋਤ ਬਰਾੜ ਨੂੰ ਦਿੱਤੇ। ਪਰ ਕਾਫੀ ਸਮਾਂ ਬੀਤ ਜਾਣ 'ਤੇ ਵੀ ਨਾ ਤਾਂ ਕੋਈ ਇਮੀਗ੍ਰੇਸ਼ਨ ਕਾਰਵਾਈ ਹੋਈ ਅਤੇ ਨਾ ਹੀ ਰਕਮ ਵਾਪਸ ਕੀਤੀ ਗਈ।
ਪੁਲਿਸ ਨੇ ਤੁਰੰਤ ਕਾਰਵਾਈ ਕਰਦਿਆਂ ਇਮੀਗ੍ਰੇਸ਼ਨ ਕੰਪਨੀ ਦੇ ਮਾਲਕ ਨਵਜੋਤ ਬਰਾੜ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਉਨ੍ਹਾਂ ਦੀ ਪਤਨੀ ਅਤੇ ਪਿਤਾ ਦੇ ਖਿਲਾਫ ਵੀ ਠੱਗੀ, ਧੋਖਾਧੜੀ ਅਤੇ ਵਿਸ਼ਵਾਸ ਤੋੜਨ ਦੇ ਅਧੀਨ ਮਾਮਲਾ ਦਰਜ ਕਰ ਲਿਆ ਗਿਆ ਹੈ।
ਮੋਗਾ ਪੁਲਿਸ ਵੱਲੋਂ ਕਿਹਾ ਗਿਆ ਹੈ ਕਿ ਮਾਮਲੇ ਦੀ ਗੰਭੀਰਤਾ ਨਾਲ ਜਾਂਚ ਕੀਤੀ ਜਾ ਰਹੀ ਹੈ ਅਤੇ ਜੋ ਵੀ ਹੋਰ ਲੋਗ ਇਸ ਠੱਗੀ ਦਾ ਸ਼ਿਕਾਰ ਹੋਏ ਹਨ, ਉਹ ਅੱਗੇ ਆ ਕੇ ਪੁਲਿਸ ਨਾਲ ਸੰਪਰਕ ਕਰਨ।