Sri Anandpur Sahib (ਬਿਮਲ ਕੁਮਾਰ): ਸ੍ਰੀ ਅਨੰਦਪੁਰ ਸਾਹਿਬ ਪਿਛਲੇ ਕਈ ਦਿਨਾਂ ਤੋਂ ਲਗਾਤਾਰ ਪਾਰਾ 42 ਤੋਂ 45 ਡਿਗਰੀ ਤੇ ਪਹੁੰਚ ਚੁੱਕਾ ਸੀ ਤੇ ਲੋਕ ਇਸ ਗਰਮੀ ਤੋਂ ਕਾਫੀ ਪਰੇਸ਼ਾਨ ਸਨ । ਮਗਰ ਕੁਦਰਤ ਨੇ ਇਕਦਮ ਪਾਸਾ ਬਦਲਿਆ ਤੇ ਅੱਜ ਦੇਰ ਸ਼ਾਮ ਅਚਾਨਕ ਅਸਮਾਨ ਤੇ ਕਾਲੇ ਬੱਦਲਵਾਹੀ ਛਾ ਗਈ ਅਤੇ ਕਰੀਬ ਸਾਢੇ ਚਾਰ ਵਜੇ ਦੇ ਸਮੇਂ ਦੌਰਾਨ ਹੀ ਘੁਪ ਹਨੇਰਾ ਛਾ ਗਿਆ। ਜਿਸ ਤਰੀਕੇ ਰਾਤ ਦੇ ਸੱਤ ਤੋਂ ਅੱਠ ਵਜੇ ਹੋਣ ਤੇ ਅਸਮਾਨ ਤੇ ਕਾਲੀ ਬੱਦਲਵਾਹੀ ਤੋਂ ਬਾਅਦ ਬਾਰਿਸ਼ ਸ਼ੁਰੂ ਹੋ ਗਈ। ਜਿਸ ਦੇ ਨਾਲ ਮੌਸਮ ਦੇ ਵਿੱਚ ਵੀ ਥੋੜੀ ਬਹੁਤੀ ਠੰਡਕ ਜ਼ਰੂਰ ਆਈ।
ਜੇਕਰ ਗੱਲ ਨੰਗਲ ਦੀ ਗੱਲ ਕਰ ਲਈ ਆਵੇ ਤਾਂ ਨੰਗਲ ਵਿੱਚ ਕਾਫੀ ਗੜੇ ਮਾਰੀ ਹੋਈ ਅਗਰ ਹਾਈਵੇ ਤੇ ਵਾਹਨਾਂ ਦੀ ਗੱਲ ਕਰ ਲਈ ਜਾਵੇ ਤਾਂ ਹਨੇਰੇ ਦੇ ਕਾਰਨ ਵਾਹਨ ਸੜਕ ਤੇ ਲਾਈਟਾਂ ਜਲਾ ਕਿ ਚਲਦੇ ਹੋਏ ਨਜ਼ਰ ਆਏ। ਉੱਤਰੀ ਭਾਰਤ ਵਿੱਚ ਲਗਾਤਾਰ ਪੈ ਰਹੀ ਭੀਸ਼ਣ ਗਰਮੀ ਤੋਂ ਬਾਅਦ ਅੱਜ ਸ੍ਰੀ ਅਨੰਦਪੁਰ ਸਾਹਿਬ ਤੇ ਨੰਗਲ ਇਲਾਕੇ ਵਿੱਚ ਤਕਰੀਬਨ 4 ਵਜੇ ਮੌਸਮ ਨੇ ਕਰਵਟ ਲਈ ਜਿਸ ਤੋਂ ਬਾਅਦ ਤੇਜ ਹਨੇਰੀ ਚੱਲੀ ਅਤੇ ਇੱਕਦਮ ਪੂਰੇ ਅਸਮਾਨ ਵਿੱਚ ਕਾਲੀ ਘਟਾ ਛਾ ਗਈ। ਤਕਰੀਬਨ ਸਾਢੇ ਚਾਰ ਪੰਜ ਵਜੇ ਤੇਜ ਬਾਰਿਸ਼ ਸ਼ੁਰੂ ਹੋਈ ਅਤੇ ਨੰਗਲ ਦੇ ਇਲਾਕੇ ਵਿੱਚ ਗੜੇ ਮਾਰੀ ਵੀ ਦੇਖਣ ਨੂੰ ਮਿਲੀ।
ਗੌਰਤਲਬ ਹੈ ਕਿ ਗਰਮੀ ਦੇ ਚਲਦਿਆਂ ਸਕੂਲੀ ਵਿਦਿਆਰਥੀਆਂ ਦੇ ਮਾਪਿਆਂ ਵੱਲੋਂ ਸਕੂਲਾਂ ਵਿੱਚ ਛੁੱਟੀਆਂ ਦੀ ਲਗਾਤਾਰ ਮੰਗ ਕੀਤੀ ਜਾ ਰਹੀ ਸੀ, ਚੰਡੀਗੜ੍ਹ ਸਮੇਤ ਦੇਸ਼ ਦੇ ਕਈ ਰਾਜਾਂ ਵਿੱਚ ਸਕੂਲੀ ਵਿਦਿਆਰਥੀਆਂ ਨੂੰ ਛੁੱਟੀਆਂ ਵੀ ਕੀਤੀਆਂ ਜਾ ਚੁੱਕੀਆਂ ਹਨ ਪਰੰਤੂ ਪੰਜਾਬ ਵਿੱਚ ਅਜੇ ਸਕੂਲ ਲਗਾਤਾਰ ਲੱਗ ਰਹੇ ਹਨ ਤੇ ਦੂਜੇ ਪਾਸੇ ਲਗਾਤਾਰ ਤੇਜ਼ ਗਰਮੀ ਵੀ ਪੰਜਾਬ ਵਿੱਚ ਪੈ ਰਹੀ ਸੀ। ਹੁਣ ਖਾਸ ਤੌਰ ਤੇ ਸ਼੍ਰੀ ਅਨੰਦਪੁਰ ਸਾਹਿਬ , ਨੰਗਲ ਇਲਾਕੇ ਵਿੱਚ ਬਾਰਿਸ਼ ਪੈਣ ਨਾਲ ਇਸ ਇਲਾਕੇ ਵਿੱਚ ਮੌਸਮ ਸੁਹਾਵਣਾ ਹੋਇਆ ਤੇ ਆਮ ਲੋਕਾਂ ਨੂੰ ਗਰਮੀ ਤੋਂ ਰਾਹਤ ਮਿਲੀ ਹੈ।