Home >>Punjab

Mansa Murder: ਨੂੰਹ ਨਿਕਲੀ ਐਲਆਈਸੀ ਮੁਲਾਜ਼ਮ ਦੀ ਕਾਤਲ; ਪ੍ਰੇਮੀ ਨਾਲ ਮਿਲ ਕੇ ਦਿੱਤਾ ਵਾਰਦਾਤ ਨੂੰ ਅੰਜਾਮ

Mansa Murder:  ਮਾਨਸਾ ਜ਼ਿਲ੍ਹੇ ਦੇ ਪਿੰਡ ਫੁੱਲੂਵਾਲਾ ਡੋਗਰਾ ਵਿੱਚ ਐਲਆਈਸੀ ਮੁਲਾਜ਼ਮ ਦੇ ਕਤਲ ਦੇ ਮਾਮਲੇ ਵਿੱਚ ਸਨਸਨੀਖੇਜ ਖੁਲਾਸਾ ਹੋਇਆ ਹੈ।

Advertisement
Mansa Murder: ਨੂੰਹ ਨਿਕਲੀ ਐਲਆਈਸੀ ਮੁਲਾਜ਼ਮ ਦੀ ਕਾਤਲ; ਪ੍ਰੇਮੀ ਨਾਲ ਮਿਲ ਕੇ ਦਿੱਤਾ ਵਾਰਦਾਤ ਨੂੰ ਅੰਜਾਮ
Ravinder Singh|Updated: Jul 23, 2024, 04:35 PM IST
Share

Mansa Murder: ਬੁਢਲਾਡਾ ਦੇ ਨਜ਼ਦੀਕੀ ਫੁੱਲੂਵਾਲਾ ਡੋਗਰਾ ਵਿੱਚ ਬੀਤੇ ਕੱਲ੍ਹ ਹੋਏ ਐਲਆਈਸੀ ਮੁਲਾਜ਼ਮ ਦੇ ਕਤਲ ਦੀ ਗੁੱਥੀ ਪੁਲਿਸ ਵੱਲੋਂ ਕੁਝ ਘੰਟਿਆਂ ਦੇ ਵਿੱਚ ਹੀ ਸੁਲਝਾ ਲਈ ਗਈ ਹੈ। ਪੁਲਿਸ ਵੱਲੋਂ ਮ੍ਰਿਤਕ  ਦੀ ਨੂੰਹ ਅਤੇ ਉਸਦੇ ਪ੍ਰੇਮੀ ਨੂੰ ਗ੍ਰਿਫਤਾਰ ਕੀਤਾ ਹੈ ਜਿਨ੍ਹਾਂ ਨੇ ਆਪਣੇ ਪਿਆਰ ਵਿੱਚ ਅੜਿੱਕਾ ਸਮਝਦੇ ਹੋਏ ਕਤਲ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਹੈ।

ਫੁੱਲੂਵਾਲਾ ਡੋਗਰਾ ਵਿੱਚ ਐਲਆਈਸੀ ਮੁਲਾਜ਼ਮ ਲਾਭ ਸਿੰਘ ਦਾ ਬੇਰਹਿਮੀ ਦੇ ਨਾਲ ਕਤਲ ਕਰ ਦਿੱਤਾ ਗਿਆ ਸੀ ਜਿਸ ਤੋਂ ਬਾਅਦ ਪੁਲਿਸ ਨੇ ਕੁਝ ਘੰਟਿਆਂ ਵਿੱਚ ਹੀ ਕਤਲ ਦੀ ਗੁੱਥੀ ਨੂੰ ਸੁਲਝਾ ਲਿਆ ਹੈ। ਐਸਪੀ ਇਨਵੈਸਟੀਗੇਸ਼ਨ ਮਨਮੋਹਨ ਸਿੰਘ ਔਲਖ ਨੇ ਦੱਸਿਆ ਕਿ ਲਾਭ ਸਿੰਘ ਐਲਆਈਸੀ ਵਿਭਾਗ ਵਿੱਚ ਬਤੌਰ ਕੈਸ਼ੀਅਰ ਜਗਰਾਉਂ ਵਿੱਚ ਤਾਇਨਾਤ ਸੀ।

ਉਨ੍ਹਾਂ ਨੇ 31 ਜੁਲਾਈ ਨੂੰ ਸੇਵਾਮੁਕਤ ਹੋਣਾ ਸੀ ਅਤੇ ਕੱਲ੍ਹ ਉਨ੍ਹਾਂ ਦਾ ਜਨਮਦਿਨ ਵੀ ਸੀ ਜਿਸ ਲਈ ਉਨ੍ਹਾਂ ਵੱਲੋਂ ਆਪਣੀ ਵਿਆਹੁਤਾ ਬੇਟੀ ਨੂੰ ਵੀ ਬੁਲਾਇਆ ਸੀ ਤਾਂ ਕਿ ਰਿਟਾਇਰਮੈਂਟ ਪਾਰਟੀ ਲਈ ਖਰੀਦਦਾਰੀ ਕੀਤੀ ਜਾ ਸਕੇ।

ਉਨ੍ਹਾਂ ਨੇ ਦੱਸਿਆ ਕਿ ਲਾਭ ਸਿੰਘ ਵੱਲੋਂ ਲੁਧਿਆਣਾ ਵਿੱਚ ਹੀ ਮੁਲਾਜ਼ਮਾਂ ਸਾਥੀਆਂ ਨਾਲ ਰਿਟਾਇਰਮੈਂਟ ਪਾਰਟੀ ਲਈ ਦੋ ਘੰਟੇ ਦਾ ਪ੍ਰੋਗਰਾਮ ਉਲੀਕਿਆ ਹੋਇਆ ਸੀ। ਉਨ੍ਹਾਂ ਨੇ ਦੱਸਿਆ ਕਿ ਮ੍ਰਿਤਕ ਵਿਅਕਤੀ ਲਾਭ ਸਿੰਘ ਦੀ ਵੱਡੀ ਨੂੰਹ ਦੀ ਆਪਣੇ ਗੁਆਂਢ ਵਿੱਚ ਹੀ ਇੱਕ ਲੜਕੇ ਦੇ ਨਾਲ ਪ੍ਰੇਮ ਸਬੰਧ ਸਨ ਤੇ ਆਪਣੇ ਪਿਆਰ ਵਿੱਚ ਸਹੁਰੇ ਨੂੰ ਅੜਿੱਕਾ ਸਮਝਦੇ ਹੋਏ ਆਪਣੇ ਪ੍ਰੇਮੀ ਨੂੰ ਰਾਤ ਸਮੇਂ ਮੈਸੇਜ ਕਰਕੇ ਲਾਭ ਸਿੰਘ ਨੂੰ ਕਤਲ ਕਰਨ ਦੀ ਯੋਜਨਾ ਬਣਾਈ।

ਇਸ ਤਹਿਤ ਉਨ੍ਹਾਂ ਨੇ ਬਾਲੇ ਦੇ ਨਾਲ ਉਸਦੇ ਸਿਰ ਵਿੱਚ ਸੱਟ ਮਾਰ ਕੇ ਕਤਲ ਕਰ ਦਿੱਤਾ ਸੀ। ਇਸ ਤੋਂ ਬਾਅਦ ਪੁਲਿਸ ਵੱਲੋਂ ਆਪਣੀਆਂ ਟੀਮਾਂ ਬਣਾ ਕੇ ਕਤਲ ਦੀ ਗੁੱਥੀ ਸੁਲਝਾਉਣ ਲਈ ਜਾਂਚ ਸ਼ੁਰੂ ਕਰ ਦਿੱਤੀ ਸੀ ਤਾਂ ਕੱਲ੍ਹ ਦੇਰ ਸ਼ਾਮ ਹੀ ਕਤਲ ਦੀ ਵਾਰਦਾਤ ਨੂੰ ਅੰਜਾਮ ਦੇਣ ਵਾਲੀ ਮ੍ਰਿਤਕ ਵਿਅਕਤੀ ਦੀ ਨੂੰਹ ਤੇ ਗੁਆਂਢ ਵਿੱਚ ਰਹਿੰਦੇ ਉਸ ਦੇ ਪ੍ਰੇਮੀ ਨੂੰ ਗ੍ਰਿਫ਼ਤਾਰ ਕਰ ਲਿਆ ਹੈ ਤੇ ਕਤਲ ਵਿੱਚ ਇਸਤੇਮਾਲ ਕੀਤਾ ਗਿਆ ਹਥਿਆਰ ਵੀ ਬਰਾਮਦ ਕਰ ਲਿਆ ਹੈ। ਉਨ੍ਹਾਂ ਨੇ ਦੱਸਿਆ ਕਿ ਦੋਵਾਂ ਦਾ ਰਿਮਾਂਡ ਲੈ ਕੇ ਹੋਰ ਵੀ ਪੁੱਛਗਿੱਛ ਕੀਤੀ ਜਾ ਰਹੀ ਹੈ।

ਇਹ ਵੀ ਪੜ੍ਹੋ : Budget Tax Slab: ਟੈਕਸ ਸਲੈਬ ਨੂੰ ਲੈ ਕੇ ਬਜਟ 'ਚ ਵੱਡਾ ਐਲਾਨ; ਟੈਕਸ ਸਲੈਬ 'ਚ ਕੀਤਾ ਵੱਡਾ ਬਦਲਾਅ

Read More
{}{}