Dayanand Hospital News: ਲੁਧਿਆਣਾ ਦੇ ਦਯਾਨੰਦ ਮੈਡੀਕਲ ਕਾਲਜ ਹਸਪਤਾਲ ਨੇ ਮਹਿਜ਼ 65 ਸੈਕਿੰਡ 'ਚ ਸੀਜੇਰੀਅਨ ਨਾਲ ਡਿਲੀਵਰੀ ਦਾ ਰਿਕਾਰਡ ਬਣਾਇਆ ਹੈ। ਡਾਕਟਰ ਆਸ਼ਿਮਾ ਦੀ ਅਗਵਾਈ ਵਿੱਚ ਇਸ ਤੋਂ ਬਾਅਦ ਮਾਂ ਅਤੇ ਦੋਵੇਂ ਬੱਚਾ ਬਿਲਕੁਲ ਤੰਦਰੁਸਤ ਹੈ।
ਲੁਧਿਆਣਾ ਦੇ ਦਯਾਨੰਦ ਮੈਡੀਕਲ ਕਾਲਜ ਹਸਪਤਾਲ ਦੇ ਗਾਇਨੀਕੋਲੋਜਿਸਟ ਵਿਭਾਗ ਨੇ 65 ਸੈਕਿੰਡ ਵਿੱਚ ਸਿਜੇਰੀਅਨ ਰਾਹੀਂ ਡਿਲੀਵਰੀ ਕਰਨ ਦਾ ਰਿਕਾਰਡ ਬਣਾਇਆ ਹੈ ਅਤੇ ਜਾਣਕਾਰੀ ਅਨੁਸਾਰ ਪਹਿਲਾਂ ਸਿਜੇਰੀਅਨ ਰਾਹੀਂ 2 ਮਿੰਟਾਂ ਵਿੱਚ ਡਿਲੀਵਰੀ ਹੋਣ ਦਾ ਰਿਕਾਰਡ ਸੀ।
ਦਯਾਨੰਦ ਮੈਡੀਕਲ ਕਾਲਜ ਦੇ ਡਾਕਟਰ ਨੇ 65 ਸੈਕਿੰਡ ਵਿੱਚ ਡਿਲੀਵਰੀ ਕਰਵਾ ਕੇ ਨਵਾਂ ਰਿਕਾਰਡ ਬਣਾਇਆ ਹੈ। ਡਾ. ਆਸ਼ਿਮਾ ਤਨੇਜਾ ਮੁਖੀ ਗਾਇਨੀਕੋਲੋਜਿਸਟ ਵਿਭਾਗ ਨੇ ਦੱਸਿਆ ਕਿ ਵੱਧ ਤੋਂ ਵੱਧ 4 ਮਿੰਟ ਦਾ ਸਮਾਂ ਹੁੰਦਾ ਹੈ ਜਿਸ ਵਿੱਚ ਬੱਚੇ ਅਤੇ ਮਾਂ ਨੂੰ ਬਚਾਉਣਾ ਪੈਂਦਾ ਹੈ ਅਤੇ ਕਈ ਮਾਮਲਿਆਂ ਵਿੱਚ ਬੱਚੇ ਦੇ ਦਿਲ ਦੀ ਧੜਕਣ ਘੱਟ ਹੁੰਦੀ ਹੈ, ਅਜਿਹੇ ਮਾਮਲਿਆਂ ਵਿੱਚ ਮੁਸ਼ਕਲ ਹੁੰਦੀ ਹੈ ਅਤੇ ਸਮੇਂ ਦਾ ਬਹੁਤ ਧਿਆਨ ਰੱਖਣਾ ਪੈਂਦਾ ਹੈ।
ਇਹ ਵੀ ਪੜ੍ਹੋ : Punjab Breaking Live Updates: ਭਾਜਪਾ ਕਰੇਗੀ ਅਰਵਿੰਦ ਕੇਜਰੀਵਾਲ ਦੀ ਰਿਹਾਇਸ਼ ਦਾ ਘਿਰਾਓ, ਜਾਣੋ ਹੁਣ ਤੱਕ ਦੀਆਂ ਵੱਡੀਆਂ ਖ਼ਬਰਾਂ
ਉਨ੍ਹਾਂ ਨੇ ਦੱਸਿਆ ਕਿ ਉਸ ਦੇ ਕੋਲ ਆਏ ਸੀਜੇਰੀਅਨ ਦੇ ਮਾਮਲੇ ਵਿਚ ਬੱਚੇ ਦੇ ਦਿਲ ਦੀ ਧੜਕਣ ਬਹੁਤ ਘੱਟ ਸੀ ਪਰ ਉਨ੍ਹਾਂ ਨੇ 65 ਸੈਕਿੰਡ ਵਿਚ ਬੱਚੇ ਨੂੰ ਬਾਹਰ ਕੱਢ ਲਿਆ ਅਤੇ ਹੁਣ ਬੱਚਾ ਅਤੇ ਮਾਂ ਦੋਵੇਂ ਠੀਕ ਹਨ ਅਤੇ ਜਦੋਂ ਉਨ੍ਹਾਂ ਨੇ ਇਸ 'ਤੇ ਪੂਰਾ ਅਧਿਐਨ ਕੀਤਾ। ਉਨ੍ਹਾਂ ਨੇ ਦੇਖਿਆ ਕਿ ਇਹ ਹੁਣ ਤੱਕ ਦਾ ਸਭ ਤੋਂ ਘੱਟ ਸਮਾਂ ਸੀ।
ਇਹ ਵੀ ਪੜ੍ਹੋ : CBSE Datesheets: ਸੀਬੀਐਸਈ ਵੱਲੋਂ 10ਵੀਂ ਤੇ 12ਵੀਂ ਜਮਾਤ ਦੀ ਡੇਟਸ਼ੀਟ ਜਾਰੀ; ਜਾਣੋ ਕਦੋਂ ਸ਼ੁਰੂ ਹੋਣਗੀਆਂ ਪ੍ਰੀਖਿਆਵਾਂ