Zirakpur News/ਕੁਲਦੀਪ ਸਿੰਘ: ਏਅਰ ਫੋਰਸ ਸਟੇਸ਼ਨ ਦੇ ਹਜ਼ਾਰ ਮੀਟਰ ਘੇਰੇ 'ਚ ਮੀਟ ਦੀਆਂ ਦੁਕਾਨਾਂ ਉੱਤੇ ਡੀਸੀ ਮੋਹਾਲੀ ਵੱਲੋਂ ਪਾਬੰਦੀ ਦੇ ਹੁਕਮ ਜਾਰੀ ਕੀਤੇ ਗਏ ਹਨ। ਜ਼ਿਲ੍ਹਾ ਮੈਜਿਸਟ੍ਰੇਟ ਸਾਹਿਬਜ਼ਾਦਾ ਅਜੀਤ ਸਿੰਘ ਨਗਰ ਆਸ਼ਿਕ ਜੈਨ, ਭਾਰਤੀ ਨਾਗਰਿਕ ਸੁਰੱਖਿਆ ਜ਼ਾਬਤਾ 2023 ਦੀ ਧਾਰਾ 163 ਦੇ ਚੈਪਟਰ 11 ਦੇ ਤਹਿਤ ਜ਼ਿਲ੍ਹੇ ਦੇ ਏਅਰ ਫੋਰਸ ਸਟੇਸ਼ਨ ਤੋਂ 1000 ਮੀਟਰ ਦੇ ਘੇਰੇ ਅੰਦਰ ਮੀਟ ਦੀਆਂ ਦੁਕਾਨਾਂ ਚਲਾਉਣ ਅਤੇ ਇਸ ਦਾ ਕੂੜਾ-ਕਰਕਟ ਸੁੱਟਣ ''ਤੇ ਤੁਰੰਤ ਪਾਬੰਦੀ ਲਗਾਉਣ ਦੇ ਹੁਕਮ ਜਾਰੀ ਕੀਤੇ ਗਏ ਹਨ ਤਾਂ ਜੋ ਕੋਈ ਹਾਦਸਾ ਨਾ ਵਾਪਰੇ। ਇਹ ਹੁਕਮ 11 ਅਕਤੂਬਰ ਤੋਂ 10 ਦਸੰਬਰ 2024 ਤੱਕ ਲਾਗੂ ਰਹੇਗਾ।
ਜ਼ਿਲ੍ਹਾ ਮੈਜਿਸਟਰੇਟ ਆਸ਼ਿਕ ਜੈਨ ਨੇ ਦੱਸਿਆ ਕਿ ਉਨ੍ਹਾਂ ਦੇ ਧਿਆਨ ਵਿੱਚ ਆਇਆ ਹੈ ਕਿ ਏਅਰਫੋਰਸ ਸਟੇਸ਼ਨ ਦੇ ਆਲੇ-ਦੁਆਲੇ ਆਮ ਲੋਕਾਂ ਵੱਲੋਂ ਖਾਣ-ਪੀਣ ਦੀਆਂ ਕਈ ਦੁਕਾਨਾਂ ਖੋਲ੍ਹੀਆਂ ਜਾਂਦੀਆਂ ਹਨ, ਜਿਨ੍ਹਾਂ ਦਾ ਕੂੜਾ-ਕਰਕਟ ਆਸ-ਪਾਸ ਦੇ ਇਲਾਕੇ ਵਿੱਚ ਸੁੱਟਿਆ ਜਾਂਦਾ ਹੈ, ਜਿਸ ਕਾਰਨ ਮਾਸਾਹਾਰੀ ਪੰਛੀ ਵੀ ਹਵਾਈ ਸੈਨਾ ਦੇ ਖੇਤਰ ਵਿੱਚ ਮੰਡਰਾਉਂਦੇ ਰਹਿੰਦੇ ਹਨ। ਉੱਡ ਰਹੇ ਇਹਨਾਂ ਪੰਛੀਆਂ ਤੋਂ ਹਵਾਈ ਜਹਾਜ ਨਾਲ ਟਕਰਾਉਣ ਕਾਰਨ ਕਿਸੇ ਵੀ ਤਰ੍ਹਾਂ ਦਾ ਹਾਦਸਾ ਵਾਪਰ ਸਕਦਾ ਹੈ, ਜਿਸ ਨਾਲ ਰਾਸ਼ਟਰੀ ਸੁਰੱਖਿਆ ਲਈ ਵੀ ਖਤਰਾ ਪੈਦਾ ਹੁੰਦਾ ਹੈ। ਇਸ ਸਥਿਤੀ ਦੇ ਮੱਦੇਨਜ਼ਰ ਇਨ੍ਹਾਂ ਕਾਰਵਾਈਆਂ ਨੂੰ ਰੋਕਣ ਲਈ ਇਹ ਹੁਕਮ ਲਾਗੂ ਕੀਤੇ ਗਏ ਹਨ।
ਇਹ ਵੀ ਪੜ੍ਹੋ: Bomb threat: ਮੁੰਬਈ ਤੋਂ ਨਿਊਯਾਰਕ ਜਾ ਰਹੇ ਏਅਰ ਇੰਡੀਆ ਦੇ ਜਹਾਜ਼ 'ਤੇ ਬੰਬ ਦੀ ਧਮਕੀ! ਸਾਰੇ ਯਾਤਰੀ ਸੁਰੱਖਿਅਤ
ਬੇਖੌਫ ਖੁੱਲੀਆਂ ਹਨ ਮੀਟ ਦੀਆਂ ਦੁਕਾਨਾਂ -
ਏਅਰ ਫੋਰਸ ਸਟੇਸ਼ਨ ਦੇ 1000 ਮੀਟਰ ਦੇ ਘੇਰੇ ਵਿੱਚ ਮੀਟ ਦੀਆਂ ਦੁਕਾਨਾਂ ਚਲਾਉਣ ''ਤੇ ਪਾਬੰਦੀ ਦੇ ਹੁਕਮਾਂ ਦੀ ਪਾਲਣਾ ਨਹੀਂ ਕੀਤੀ ਜਾ ਰਹੀ ਹੈ। ਜ਼ੀਰਕਪੁਰ ਖੇਤਰ ਦੇ ਏਅਰਫੋਰਸ ਸਟੇਸ਼ਨ ਇਲਾਕੇ ਵਿੱਚ ਮੀਟ ਦੀਆਂ ਦੁਕਾਨਾਂ ਖੁੱਲ੍ਹੀਆਂ ਵੇਖੀਆਂ ਗਈਆਂ। ਅਜਿਹਾ ਲੱਗਦਾ ਹੈ ਕਿ ਇਹ ਹੁਕਮ ਸਿਰਫ਼ ਕਾਗਜ਼ਾਂ ''ਤੇ ਹੀ ਹਨ ਅਤੇ ਇਨ੍ਹਾਂ ਲੋਕਾਂ ਲਈ ਸਿਰਫ਼ ਉਨ੍ਹਾਂ ਦਾ ਕੰਮ ਹੀ ਜ਼ਰੂਰੀ ਹੈ ਨਾ ਕਿ ਏਅਰ ਫੋਰਸ ਸਟੇਸ਼ਨ ਦੀ ਸੁਰੱਖਿਆ।
ਇਹ ਵੀ ਪੜ੍ਹੋ: Punjab Breaking Live Updates: ਪੰਚਾਇਤੀ ਚੋਣਾਂ ਨੂੰ ਲੈ ਹਾਈਕੋਰਟ 'ਚ ਸੁਣਵਾਈ, ਪੰਜਾਬ ਦੀਆਂ ਜਾਣੋ ਹੁਣ ਤੱਕ ਦੀਆਂ ਵੱਡੀਆਂ ਖ਼ਬਰਾਂ