Home >>Punjab

Dinanagar News: ਪਿੰਡ ਡੀਡਾ ਸਾਂਸੀਆਂ 'ਚ 3 ਲਾਸ਼ਾਂ ਮਿਲਣ ਦਾ ਮਾਮਲਾ, 3 ਔਰਤਾਂ ਸਮੇਤ 5 ਕਾਬੂ

Dinanagar News: ਦੀਨਾਨਗਰ ਦੇ ਨਾਲ ਲੱਗਦੇ ਪਿੰਡ ਡੀਡਾ ਸਾਂਸੀਆਂ ‘ਚ 3 ਨੌਜਵਾਨਾਂ ਦੀ ਲਾਸ਼ ਬਰਾਮਦ ਹੋਣ ਦਾ ਮਾਮਲਾ  ਵਿੱਚ ਪੁਲਿਸ ਨੇ 17 ਲੋਕਾਂ 'ਤੇ ਮਾਮਲਾ ਦਰਜ ਕਰ ਲਿਆ ਹੈ।

Advertisement
Dinanagar News: ਪਿੰਡ ਡੀਡਾ ਸਾਂਸੀਆਂ 'ਚ 3 ਲਾਸ਼ਾਂ ਮਿਲਣ ਦਾ ਮਾਮਲਾ, 3 ਔਰਤਾਂ ਸਮੇਤ 5 ਕਾਬੂ
Manpreet Singh|Updated: Jun 16, 2024, 05:04 PM IST
Share

Dinanagar News(ਅਵਤਾਰ ਸਿੰਘ): ਦੀਨਾਨਗਰ ਦੇ ਨਾਲ ਲੱਗਦੇ ਪਿੰਡ ਡੀਡਾ ਸਾਂਸੀਆਂ ‘ਚ 3 ਨੌਜਵਾਨਾਂ ਦੀ ਲਾਸ਼ ਬਰਾਮਦ ਹੋਣ ਦਾ ਮਾਮਲਾ ਸਹਾਮਣੇ ਆਇਆ ਸੀ। ਹਾਲੇ ਤੱਕ ਮ੍ਰਿਤਕ ਨੌਜਵਾਨਾਂ ਦੀ ਪਛਾਣ ਨਹੀਂ ਹੋ ਸਕੀ ਸੀ। ਹੁਣ ਪੁਲਿਸ ਵੱਲੋਂ ਸਾਰਿਆਂ ਦੀ ਪਛਾਣ ਕਰ ਲਈ ਗਈ ਹੈ। ਇਕ ਲੜਕਾ ਪ੍ਰਿੰਸ ਪਠਾਨਕੋਟ ਦਾ ਰਹਿਣ ਵਾਲਾ ਹੈ ਅਤੇ ਦੋ ਲੜਕੇ ਸਚਿਨ ਅਤੇ ਰਾਕੇਸ਼ ਜੰਮੂ ਲਖਨਪੁਰ ਦੇ ਰਹਿਣ ਵਾਲੇ ਹਨ। ਇਸ ਮਾਮਲੇ ਵਿੱਚ ਪੁਲਿਸ ਨੇ ਪਿੰਡ ਡੀਡਾ ਤੋਂ  ਤਿੰਨ ਮਹਿਲਾਵਾਂ ਸਮੇਤ 5 ਲੋਕਾਂ ਨੂੰ ਕਾਬੂ ਕਰ ਲਿਆ ਹੈ। ਗ੍ਰਿਫ਼ਤਾਰ ਕੀਤੇ ਗਏ ਨਸ਼ਾ ਤਸਕਰਾਂ ਨੂੰ ਮੈਡੀਕਲ ਕਰਵਾਉਣ ਲਈ ਸਿਵਲ ਹਸਪਤਾਲ ਲਿਆਂਦਾ ਗਿਆ। 

ਅੱਜ ਪੁਲਿਸ ਨੇ ਐਸ.ਐਸ.ਪੀ.ਗੁਰਦਾਸਪੁਰ ਦਿਆਮਾ ਹਰੀਸ਼ ਕੁਮਾਰ ਦੀ ਅਗਵਾਈ 'ਚ ਇਸ ਪਿੰਡ 'ਚ ਛਾਪੇਮਾਰੀ ਕੀਤੀ। ਜਿਸ ਦੌਰਾਨ ਕਈ ਲੋਕਾਂ ਦੇ ਘਰਾਂ ਨੂੰ ਤਾਲੇ ਲੱਗੇ ਹੋਏ ਦਿਖਾਈ ਦਿੱਤੇ ਪਰ ਪੁਲਿਸ ਨੇ 5 ਲੋਕਾਂ ਨੂੰ ਇਸ ਮਾਮਲੇ ਵਿੱਚ ਕਾਬੂ ਕਰ ਲਿਆ ਹੈ। ਐਸਐਸਪੀ ਨੇ ਕਿਹਾ ਕਿ ਇਹ ਉਹੀ ਲੋਕ ਹਨ ਜੋ ਨਸ਼ਾ ਵੇਚਦੇ ਹਨ ਅਤੇ ਹੁਣ ਪੁਲਿਸ ਦੇ ਡਰੋਂ ਆਪਣੇ ਘਰ ਛੱਡ ਗਏ ਹਨ। ਇਨ੍ਹਾਂ ਲੋਕਾਂ ਖਿਲਾਫ ਜਾਂਚ ਕੀਤੀ ਜਾਵੇਗੀ ਅਤੇ ਨਸ਼ੇ ਦਾ ਕਾਰੋਬਾਰ ਕਰਨ ਵਾਲਿਆਂ ਦੀ ਜ਼ਮੀਨ ਜ਼ਬਤ ਕਰਨ ਲਈ ਸਰਕਾਰ ਨੂੰ ਪੱਤਰ ਲਿਖਿਆ ਜਾਵੇਗਾ।

ਦੀਨਾਨਗਰ ਦੇ ਨਾਲ ਲੱਗਦੇ ਪਿੰਡ ਡੀਡਾ ਸਾਂਸੀਆਂ ‘ਚ 3 ਨੌਜਵਾਨਾਂ ਦੀ ਲਾਸ਼ ਬਰਾਮਦ ਹੋਣ ਦਾ ਮਾਮਲਾ ਸਹਾਮਣੇ ਆਇਆ ਸੀ। ਲਾਸ਼ਾਂ ਮਿਲਣ ਤੋਂ ਬਾਅਦ ਪੁਲਿਸ ਨੇ ਪੂਰੇ ਇਲਾਕੇ ਨੂੰ ਸੀਲ ਕਰ ਦਿੱਤਾ ਸੀ। ਇਲਾਕੇ ਵਿੱਚ ਕਿਸੇ ਵੀ ਬਾਹਰ ਵਿਅਕਤੀ ਦੇ ਆਉਣ ਜਾਣ ਤੇ ਪਾਬੰਦੀ ਲਗਾ ਦਿੱਤੀ ਗਈ ਸੀ। ਹੁਣ ਇਸ ਮਾਮਲੇ ਵਿੱਚ ਪੁਲਿਸ ਨੇ 17 ਲੋਕਾਂ 'ਤੇ ਮਾਮਲਾ ਦਰਜ ਕਰ ਲਿਆ ਸੀ।

ਜਿਨ੍ਹਾਂ ਲੋਕਾਂ ਖਿਲਾਫ ਐੱਫ.ਆਈ.ਆਰ. ਦਰਜ ਕੀਤੀ ਗਈ ਹੈ, ਉਹ ਸਾਰੇ ਲੋਕ ਚਿੱਟੇ ਦੇ ਕਾਲੇ ਕਾਰੋਬਾਰ 'ਚ ਸ਼ਾਮਲ ਹਨ। ਪੁਲਿਸ ਨੇ ਇਹ ਮਾਮਲਾ ਤਾਰਾਗੜ੍ਹ ਦੇ ਰਹਿਣ ਵਾਲੇ ਰਾਮ ਕਿਸ਼ਨ ਮਨਸੋਤਰਾ ਦੇ ਬਿਆਨਾਂ ਦੇ ਆਧਾਰ 'ਤੇ ਦਰਜ ਕੀਤਾ ਗਿਆ ਹੈ, ਜਿਸ ਦੇ ਪੁੱਤਰ ਬਸੰਤ ਮਨਸੋਤਰਾ ਦੀ ਡੀਡਾ ਸਾਂਸੀਆ ਦੇ ਖੇਤਾਂ 'ਚੋਂ ਲਾਸ਼ ਮਿਲੀ ਸੀ। ਮ੍ਰਿਤਕ ਦੇ ਪਿਤਾ ਦਾ ਕਹਿਣ ਹੈ ਕਿ ਪਿੰਡ ਵਿੱਚ ਸ਼ਰੇਆਮ ਚਿੱਟਾ ਵਿਕਦਾ ਹੈ। ਜਿਸ ਕਾਰਨ ਲੋਕ ਇਸ ਪਿੰਡ 'ਚ ਨਸ਼ਾ ਲੈਣ ਲਈ ਆਉਂਦੇ ਸਨ।

 

Read More
{}{}