Khanna News: ਖੰਨਾ ਵਿੱਚ ਚੋਰਾਂ ਦੇ ਹੌਸਲੇ ਪੂਰੀ ਤਰ੍ਹਾਂ ਬੁਲੰਦ ਹਨ। ਪੁਲਿਸ ਚੌਂਕੀ ਵਿੱਚ ਰਾਤ ਦੀ ਡਿਊਟੀ ਕਰ ਰਹੇ ਪੰਜਾਬ ਹੋਮਗਾਰਡ ਮੁਲਾਜ਼ਮ ਉਪਰ ਹਮਲਾ ਕੀਤੇ ਜਾਣ ਦੀ ਘਟਨਾ ਸਾਹਮਣੇ ਆਈ ਹੈ। ਜਾਣਕਾਰੀ ਅਨੁਸਾਰ ਨੈਸ਼ਨਲ ਹਾਈਵੇ ਉਪਰ ਪੈਂਦੀ ਕੋਟ ਚੌਂਕੀ ਦੇ ਬਾਹਰ ਕਿਸੇ ਕੇਸ ਵਿੱਚ ਫੜ੍ਹੇ ਟਰੱਕ ਦੇ ਟਾਇਰ ਚੋਰੀ ਕਰਨ ਤਿੰਨ ਬੰਦੇ ਪੁੱਜ ਗਏ।
ਪੰਜਾਬ ਹੋਮ ਗਾਰਡ ਮੁਲਾਜ਼ਮ ਗੁਰਪਿਆਰ ਸਿੰਘ ਨੇ ਇਨ੍ਹਾਂ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਤਾਂ ਚੋਰਾਂ ਨੇ ਗੁਰਪਿਆਰ ਨਾਲ ਕੁੱਟਮਾਰ ਕੀਤੀ ਗਈ। ਧੱਕਾ ਮਾਰ ਕੇ ਸੁੱਟ ਦਿੱਤਾ। ਜਾਨੋਂ ਮਾਰਨ ਦੀ ਨੀਅਤ ਨਾਲ ਹਮਲਾ ਕੀਤਾ ਅਤੇ ਮੌਕੇ ਤੋਂ ਭੱਜ ਗਏ। ਪੁਲਿਸ ਨੇ ਇਰਾਦਾ ਕਤਲ ਡਿਊਟੀ ਵਿੱਚ ਵਿਘਨ ਸਮੇਤ ਹੋਰ ਧਾਰਾਵਾਂ ਅਧੀਨ ਕੇਸ ਦਰਜ ਕਰ ਲਿਆ ਹੈ। ਸਾਰੇ ਮੁਲਜ਼ਮ ਫ਼ਰਾਰ ਹਨ।